ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

33 ਸਾਲਾ ਕ੍ਰਿਸਟੀਆਨੋ ਰੋਨਾਲਡੋ `ਚ 20 ਸਾਲਾ ਨੌਜਵਾਨ ਜਿੰਨਾ ਜੋਸ਼ ਤੇ ਚੁਸਤੀ-ਫੁਰਤੀ

33 ਸਾਲਾ ਕ੍ਰਿਸਟੀਆਨੋ ਰੋਨਾਲਡੋ `ਚ 20 ਸਾਲਾ ਨੌਜਵਾਨ ਜਿੰਨਾ ਜੋਸ਼ ਤੇ ਚੁਸਤੀ-ਫੁਰਤੀ

ਪੁਰਤਗਾਲ ਦਾ ਸੁਪਰ-ਸਟਾਰ ਫ਼ੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਇਸ ਵੇਲੇ ਭਾਵੇਂ 33 ਵਰ੍ਹਿਆਂ ਦਾ ਹੋ ਗਿਆ ਹੈ ਪਰ ਉਸ ਦੀ ਸਰੀਰਕ ਸਮਰੱਥਾ ਆਪਣੇ ਤੋਂ 13 ਸਾਲ ਛੋਟੇ 20 ਸਾਲਾਂ ਦੇ ਨੌਜਵਾਨ ਜਿੰਨੀ ਹੈ ਤੇ ਉਹ ਉਸੇ ਚੁਸਤੀ, ਫੁਰਤੀ ਤੇ ਜੋਸ਼ ਨਾਲ ਆਪਣੇ ਸਰੀਰਕ ਦਬਾਅ ਦੀ ਵਰਤੋਂ ਕਰ ਸਕਦਾ ਹੈ।


ਇਹਹ ਜਾਣਕਾਰੀ ਰੋਨਾਲਡੋ ਦੇ ਤਾਜ਼ਾ ਮੈਡੀਕਲ ਨਿਰੀਖਣ ਦੇ ਨਤੀਜਿਆਂ ਤੋਂ ਲਈ ਗਈ ਹੈ; ਜਿਸ ਅਧੀਨ ਉਸ ਦੀ ਸਰੀਰਕ ਚਰਬੀ, ਉਸ ਦੇ ਪੱਠਿਆਂ ਦੀ ਤਾਕਤ ਤੇ ਉਸ ਦੀ ਰਫ਼ਤਾਰ ਆਦਿ ਦਾ ਨਿਰੀਖਣ ਕੀਤਾ ਗਿਆ ਸੀ।


ਮੈਡੀਕਲ ਨਤੀਜਿਆਂ ਅਨੁਸਾਰ ਰੋਲਾਲਡੋ ਦੀ ਸਰੀਰਕ ਚਰਬੀ 7 ਫ਼ੀ ਸਦੀ ਹੈ, ਜੋ ਇੱਕ ਔਸਤਨ ਪ੍ਰੋਫ਼ੈਸ਼ਨਲ ਨਾਲੋਂ 3 ਫ਼ੀ ਸਦੀ ਘੱਟ ਹੈ ਅਤੇ ਉਨ੍ਹਾਂ ਦੇ ਪੱਠਿਆਂ ਦਾ ਪੁੰਜ 50 ਫ਼ੀ ਸਦੀ ਹੈ, ਜੋ ਆਮ ਪੇਸ਼ੇਵਰਾਨਾ ਖਿਡਾਰੀ ਦੇ ਮੁਕਾਬਲੇ ਚਾਰ ਫ਼ੀ ਸਦੀ ਵਧੇਰੇ ਹੈ। ਪਿੱਛੇ ਜਿਹੇ ਉਨ੍ਹਾਂ ਦੀ ਦੌੜਨ ਦੀ ਰਫ਼ਤਾਰ 33.98 ਕਿਲੋਮੀਟਰ ਫ਼ੀ ਘੰਟਾ ਨਾਪੀ ਗਈ ਹੈ।


ਰੋਨਾਲਡੋ ਪਹਿਲਾਂ 9 ਸਾਲ ਸਪੇਨਿਸ਼ ਕਲੱਬ ਰੀਅਲ ਮੈਡ੍ਰਿਡ ਨਾਲ ਜੁੜੇ ਰਹੇ ਤੇ ਹੁਣ ਉਹ 10.50 ਕਰੋੜ ਪੌਂਡ ਦੀ ਫ਼ੀਸ `ਤੇ ਸੇਰੀ ਏ ਸਾਈਡ ਜੁਵੇਂਤਸ ਨਾਲ ਜਾ ਜੁੜੇ ਹਨ। ਉਸ ਤੋਂ ਪਹਿਲਾਂ ਉਹ ਮਾਨਚੈਸਟਰ ਯੂਨਾਈਟਿਡ ਨਾਲ ਵੀ ਜੁੜੇ ਰਹੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Christiano Ronaldo has a body of 20 years old