ਅਗਲੀ ਕਹਾਣੀ

ਟੈਸਟ 'ਚ ਫੇਲ੍ਹ ਕੇ ਐੱਲ ਰਾਹੁਲ ਲੰਮੀ ਰੇਸ ਦਾ ਘੋੜਾ

ਕੇ ਐੱਲ ਰਾਹੁਲ

ਵੈਸਟਇੰਡੀਜ਼ ਵਿਰੁੱਧ ਜਾਰੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ ਸਨ। ਪਰ ਟੀਮ ਦੇ ਸਲਾਮੀ ਬੱਲੇਬਾਜ਼ ਕੇ ਐੱਲ ਰਾਹੁਲ ਫਿਰ ਤੋਂ ਫਲੌਪ ਹੋ ਗਏ। ਇੰਗਲੈਂਡ ਵਿਰੁੱਧ ਵੀ ਰਾਹੁਲ ਇੱਕ ਪਾਰੀ ਤੋਂ ਇਲਾਵਾ ਬਾਕੀ ਪਾਰੀਆਂ ਵਿੱਚ ਬੁਰੀ ਤਰ੍ਹਾਂ ਫਲਾਪ ਰਹੇ ਸਨ। ਪਰ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਾਰਤ ਅਰੁਣ ਦਾ ਕਹਿਣਾ ਹੈ ਕਿ ਰਾਹੁਲ ਦੀ 'ਅਸਧਾਰਨ' ਪ੍ਰਤਿਭਾ ਹੈ ਅਤੇ ਉਨ੍ਹਾਂ ਦੇ ਨਾਲ ਬਰਕਰਾਰ ਰਹਿਣ ਦੀ ਜ਼ਰੂਰਤ ਹੈ।

 

'ਰਾਹੁਲ ਲੰਮੀ ਰੇਸ ਦਾ ਘੋੜਾ'


ਪਿਛਲੀਆਂ 16 ਟੈਸਟ ਪਾਰੀਆਂ ਵਿੱਚੋਂ ਰਾਹੁਲ 14 ਪਾਰੀਆਂ 'ਚ ਅਸਫਲ ਰਹੇ ਹਨ। ਇਸ ਦੇ ਬਾਵਜੂਦ ਰਾਹੁਲ ਨੂੰ ਆਸਟ੍ਰੇਲੀਆ ਵਿੱਚ ਟੈਸਟ ਲੜੀ ਤੋਂ ਪਹਿਲਾ ਵੈਸਟਇੰਡੀਜ਼ ਵਿਰੁੱਧ ਟੈਸਟ ਸੀਰੀਜ਼ ਵਿੱਚ ਮੌਕਾ ਮਿਲ ਗਿਆ। ਜਦੋਂ ਰਾਹੁਲ ਦੇ ਘੱਟ ਸਕੋਰਾਂ ਬਾਰੇ ਪੁੱਛਿਆ ਗਿਆ ਤਾਂ ਕੋਚ ਨੇ ਸੰਕੇਤ ਦਿੱਤਾ ਸੀ ਕਿ ਉਸਨੂੰ ਲੰਬੀ  ਰੇਸ ਦੇ ਘੋੜੇ ਵਜੋਂ ਦੇਖਿਆ ਜਾ ਰਿਹਾ ਹੈ।

 

ਅਰੁਣ ਨੇ ਕਿਹਾ, "ਇੱਕ ਕੋਚ ਹੋਣ ਦੇ ਨਾਤੇ, ਮੈਂ ਸੋਚਦਾ ਹਾਂ ਕਿ ਰਾਹੁਲ ਇੱਕ ਅਸਧਾਰਨ ਖਿਡਾਰੀ ਹੈ, ਜਿਸ ਵਿੱਚ ਅਸਧਾਰਨ ਪ੍ਰਤਿਭਾ ਹੈ।ਜਿਸ ਨਾਲ ਉਹ ਬਰਕਰਾਰ ਰਹੇ। ਰਾਹੁਲ ਦੇ ਰੂਪ ਵਿੱਚ ਸਾਡੇ ਕੋਲ ਭਵਿੱਖ ਲਈ ਸਭ ਤੋਂ ਵਧੀਆ ਬੱਲੇਬਾਜ਼ ਹੈ। "

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coach bharat arun says kl rahul has exceptional talent and is future test player