ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 : ਆਸਟ੍ਰੇਲੀਆ 'ਚ 6 ਜੂਨ ਤੋਂ ਸ਼ੁਰੂ ਹੋਵੇਗਾ ਕਲੱਬ ਕ੍ਰਿਕਟ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਆਸਟ੍ਰੇਲੀਆ 'ਚ 6 ਜੂਨ ਤੋਂ ਡਾਰਵਿਨ ਤੇ ਜ਼ਿਲ੍ਹਾ ਕ੍ਰਿਕਟ ਮੁਕਾਬਲੇ ਦੇ ਟੀ20 ਟੂਰਨਾਮੈਂਟ ਨਾਲ ਪਹਿਲੀ ਵਾਲੀ ਕ੍ਰਿਕਟ ਖੇਡਿਆ ਜਾਵੇਗਾ। ਇਸ ਮੁਕਾਬਲੇ 'ਚ ਥੁੱਕ ਜਾਂ ਪਸੀਨੇ ਨਾਲ ਗੇਂਦ ਨੂੰ ਚਮਕਾਉਣ ਦੀ ਮਨਜੂਰੀ ਨਹੀਂ ਹੋਵੇਗੀ ਅਤੇ ਡਾਰਵਿਨ ਕ੍ਰਿਕਟ ਮੈਨੇਜਮੈਂਟ (ਡੀਸੀਐਮ) ਸਮੂਹ ਗੇਂਦ ਨੂੰ ਚਮਕਾਉਣ ਦੇ ਵੱਖ-ਵੱਖ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰ ਰਿਹਾ ਹੈ, ਜਿਸ 'ਚ ਅੰਪਾਇਰਾਂ ਦੀ ਮੌਜੂਦਗੀ ਵਿੱਚ ਵੈਕਸ ਦੀ ਪਾਲਿਸ ਲਗਾਉਣਾ ਵੀ ਸ਼ਾਮਲ ਹੈ।
 

ਕ੍ਰਿਕਟ.ਕਾਮ.ਏਯੂ. ਦੇ ਅਨੁਸਾਰ ਕਲੱਬਾਂ ਨੂੰ ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਪਹਿਲਾਂ ਕੋਵਿਡ-19 ਸੇਫਟੀ ਅਸੈਸਮੈਂਟ ਪੜਾਅ ਨੂੰ ਪੂਰਾ ਕਰਨਾ ਹੋਵੇਗਾ। ਇਸ ਨੂੰ ਉੱਤਰੀ ਸੂਬੇ ਦੀ ਸਰਕਾਰ ਨੂੰ ਸੌਂਪਣਾ ਹੋਵੇਗਾ ਅਤੇ ਉਦੋਂ ਹੀ ਉਨ੍ਹਾਂ ਨੂੰ ਖੇਡਣ ਦੀ ਮਨਜੂਰੀ ਦਿੱਤੀ ਜਾਵੇਗੀ। ਡੀਸੀਐਮ ਦੇ ਪ੍ਰਧਾਨ ਲੈਕਲਨ ਬੇਰਡ ਨੇ ਏਬੀਸੀ ਗ੍ਰੈਂਡਸਟੈਂਡ ਨੂੰ ਦੱਸਿਆ, "ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਦੁਨੀਆ ਭਰ ਦੀਆਂ ਕ੍ਰਿਕਟ ਇਕਾਈਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।"
 

ਉਨ੍ਹਾਂ ਕਿਹਾ, "ਸਾਨੂੰ ਪੂਰਾ ਯਕੀਨ ਹੈ ਕਿ ਕ੍ਰਿਕਟ ਆਸਟ੍ਰੇਲੀਆ ਵੱਲੋਂ ਸਪੱਸ਼ਟ ਦਿਸ਼ਾ-ਨਿਰਦੇਸ਼ ਮਿਲਣਗੇ ਕਿ ਕੀ ਕਰਨਾ ਹੋਵੇਗਾ ਅਤੇ ਕੀ ਨਹੀਂ।" ਇਸ ਗੱਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਗੇਂਦ 'ਤੇ ਮੋਮ ਪਾਲਿਸ਼ ਲਗਾਉਣਾ ਕੀ ਕ੍ਰਿਕਟ 'ਚ ਆਮ ਚੀਜ਼ ਬਣ ਸਕਦੀ ਹੈ ਜਾਂ ਫਿਰ ਗੇਂਦ ਨੂੰ ਚਮਕਾਇਆ ਹੀ ਨਹੀਂ ਜਾਵੇਗਾ।"
 

ਉੱਧਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਦਾ ਮੰਨਣਾ ਹੈ ਕਿ ਜੇ ਗੇਂਦ ਅਤੇ ਬੱਲੇ ਵਿਚਕਾਰ ਸੰਤੁਲਨ ਰੱਖਣਾ ਹੈ ਤਾਂ ਲਾਲ ਗੇਂਦ ਨੂੰ ਚਮਕਾਉਣਾ ਜ਼ਰੂਰੀ ਹੈ। ਗੇਂਦ ਨਿਰਮਾਤਾ ਕੰਪਨੀ ਕੂਕਾਬੂਰਾ ਨੇ ਪਿਛਲੇ ਮਹੀਨੇ ਵੈਕਸ ਲਗਾਉਣ ਦੇ ਸਪੰਜ ਦਾ ਸੁਝਾਅ ਦਿੱਤਾ ਸੀ। ਇਸ ਨੂੰ ਅੰਪਾਇਰ ਗੇਂਦ 'ਤੇ ਲਗਾ ਸਕਦੇ ਹਨ ਜਾਂ ਉਨ੍ਹਾਂ ਦੀ ਮੌਜੂਦਗੀ 'ਚ ਖਿਡਾਰੀ ਅਜਿਹਾ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Club cricket set to resume in Australia from June 6