ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੌਤਮ ਗੰਭੀਰ, ਕਿਹਾ - ਹਾਲੇ ਪਟਾਕੇ ਚਲਾਉਣ ਦਾ ਸਹੀ ਸਮਾਂ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਐਤਵਾਰ (5 ਅਪ੍ਰੈਲ) ਨੂੰ ਦੀਵੇ, ਮੋਮਬੱਤੀ, ਟੋਰਚ ਜਾਂ ਮੋਬਾਈਲ ਦੀ ਫਲੈਸ਼ ਜਗਾ ਕੇ ਪੂਰੇ ਦੇਸ਼ ਨੇ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਇੱਕਜੁਟਤਾ ਵਿਖਾਈ। ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਐਤਵਾਰ ਰਾਤ 9 ਵਜੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਕੋਰੋਨਾ ਵਾਇਰਸ ਵਿਰੁੱਧ ਦੇਸ਼ ਦਾ ਸਮੂਹਿਕ ਜਨੂੰਨ ਵਿਖਾਉਂਦੇ ਹੋਏ 9 ਮਿੰਟ ਤਕ ਮੋਮਬੱਤੀ, ਦੀਵੇ ਜਾਂ ਰੌਸ਼ਨੀ ਕਰਨ ਵਾਲੀ ਕੋਈ ਹੋਰ ਚੀਜ਼ ਜਲਾਉਣ। ਇਸ ਦੌਰਾਨ ਗੌਤਮ ਗੰਭੀਰ ਪਟਾਕੇ ਚਲਾਉਣ ਵਾਲਿਆਂ ਤੋਂ ਕਾਫ਼ੀ ਨਾਰਾਜ਼ ਵਿਖਾਈ ਦਿੱਤੇ।
 

ਦਰਅਸਲ, ਲੋਕਾਂ ਨੇ ਪੀਐਮ ਮੋਦੀ ਦੀ ਇਸ ਅਪੀਲ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਨਾਲ ਹੀ ਇਸ ਦੌਰਾਨ ਕੁਝ ਲੋਕਾਂ ਦੇ ਸੜਕਾਂ 'ਤੇ ਨਿਕਲਣ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸਨ। ਅਜਿਹੀ ਸਥਿਤੀ 'ਚ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ, ਰਵੀਚੰਦਰਨ ਅਸ਼ਵਿਨ ਅਤੇ ਇਰਫ਼ਾਨ ਪਠਾਨ ਅਜਿਹਾ ਕਰਨ ਵਾਲਿਆਂ ਤੋਂ ਨਾਰਾਜ਼ ਹੋ ਗਏ।
 

 

ਗੌਤਮ ਗੰਭੀਰ ਨੇ ਟਵੀਟ ਕੀਤਾ, "ਭਾਰਤ.... ਅੰਦਰ ਰਹੋ। ਅਸੀਂ ਇਸ ਸਮੇਂ ਲੜਾਈ ਦੇ ਵਿਚਕਾਰ ਹਾਂ। ਇਹ ਪਟਾਕੇ ਚਲਾਉਣ ਦਾ ਮੌਕਾ ਨਹੀਂ ਹੈ। "
 

 

ਇਰਫ਼ਾਨ ਪਠਾਨ ਨੇ ਲਿਖਿਆ, "ਲੋਕਾਂ ਨੇ ਜਦੋਂ ਤਕ ਪਟਾਕੇ ਚਲਾਉਣ ਸ਼ੁਰੂ ਨਹੀਂ ਕੀਤੇ ਉਦੋਂ ਤਕ ਚੀਜ਼ਾਂ ਕਿੰਨੀਆਂ ਵਧੀਆ ਸਨ। ਭਾਰਤ ਬਨਾਮ ਕੋਰੋਨਾ।"
 

 

ਭਾਰਤੀ ਟੀਮ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੀ ਪਟਾਕੇ ਸਾੜਨ ਨੂੰ ਗਲਤ ਦੱਸਿਆ। ਅਸ਼ਵਿਨ ਨੇ ਟਵੀਟ ਕੀਤਾ, "ਮੈਂ ਹੈਰਾਨ ਹਾਂ ਕਿ ਇਨ੍ਹਾਂ ਲੋਕਾਂ ਨੇ ਪਟਾਕੇ ਕਿੱਥੋਂ ਖਰੀਦੇ ਸਨ ਅਤੇ ਕਦੋਂ ਖਰੀਦੇ... ਇਹ ਵੀ ਇਕ ਮਹੱਤਵਪੂਰਨ ਸਵਾਲ ਹੈ।"
 

ਦੱਸ ਦੇਈਏ ਕਿ ਪੀਐਮ ਮੋਦੀ ਦੀ ਇਸ ਅਪੀਲ 'ਚ ਖੇਡ ਜਗਤ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਭਾਰਤੀ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਮੁੱਖ ਕੋਚ ਰਵੀ ਸ਼ਾਸਤਰੀ, ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ, 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ, ਦੌੜਾਕ ਹਿਮਾ ਦਾਸ, ਰੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ, ਰੀਓ ਓਲੰਪਿਕ ਦੀ ਤਗਮਾ ਜੇਤੂ ਪੀਵੀ ਸਿੰਧੂ, ਲੰਡਨ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇਹਵਾਲ ਤੋਂ ਇਲਾਵਾ ਕ੍ਰਿਕਟਰ ਵਰਿੰਦਰ ਸਹਿਵਾਗ, ਰਵੀਚੰਦਰਨ ਅਸ਼ਵਿਨ, ਸੁਰੇਸ਼ ਰੈਨਾ ਅਤੇ ਹੋਰ ਬਹੁਤ ਸਾਰੇ ਖਿਡਾਰੀਆਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਜਾਨਲੇਵਾ ਬਿਮਾਰੀ ਵਿਰੁੱਧ ਇਕਜੁੱਟਤਾ ਦਿਖਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus gautam gambhir ravichandran ashwin irfan pathan angry after people burst crackers