ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ਰਮਾ ਨੇ ਕੋਰੋਨਾ ਵਿਰੁੱਧ ਲੜਾਈ ਲਈ ਦਿੱਤੇ 80 ਲੱਖ ਰੁਪਏ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ‘ਹਿੱਟਮੈਨ’ ਰੋਹਿਤ ਸ਼ਰਮਾ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਸ਼ਾਮਲ ਹੋ ਗਏ ਹਨ। ਰੋਹਿਤ ਸ਼ਰਮਾ ਨੇ ਕੋਰੋਨਾ ਵਿਰੁੱਧ ਲੜਾਈ 'ਚ ਕੁਲ 80 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਇਹ ਰਕਮ ਦੇਸ਼, ਸੂਬੇ, ਜਾਨਵਰਾਂ ਅਤੇ ਗਰੀਬਾਂ 'ਚ ਵੰਡੀ ਹੈ। ਰੋਹਿਤ ਸ਼ਰਮਾ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ, ਸੀਐਮ ਰਿਲੀਫ਼ ਫੰਡ, ਫੀਡਿੰਗ ਇੰਡੀਆ ਅਤੇ ਅਵਾਰਾ ਕੁੱਤਿਆਂ ਦੀ ਸੰਸਥਾ 'ਚ ਦਾਨ ਕੀਤਾ ਹੈ।
 

ਭਾਰਤ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੂਰੇ ਦੇਸ਼ 'ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 1329 ਹੋ ਗਈ ਹੈ। ਇਨ੍ਹਾਂ 'ਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਹੁਣ ਤੱਕ 216 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਤੋਂ ਇਲਾਵਾ ਕੇਰਲਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ 20 ਤੋਂ ਵੱਧ ਸੂਬਿਆਂ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਕਾਰਨ ਪੂਰੇ ਦੇਸ਼ 'ਚ 21 ਦਿਨ ਦਾ ਲੌਕਡਾਊਨ (ਤਾਲਾਬੰਦੀ) ਲਗਾਈ ਹੋਈ ਹੈ।
 

ਰੋਹਿਤ ਸ਼ਰਮਾ ਨੇ ਟਵੀਟ ਕਰਦਿਆਂ ਲਿਖਿਆ, "ਅਸੀਂ ਆਪਣੇ ਦੇਸ਼ ਨੂੰ ਫਿਰ ਪੈਰਾਂ 'ਤੇ ਖੜ੍ਹਾ ਵੇਖਣਾ ਚਾਹੁੰਦੇ ਹਾਂ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ। ਮੈਂ ਆਪਣੇ ਵੱਲੋਂ ਛੋਟਾ ਜਿਹਾ ਯੋਗਦਾਨ ਦੇ ਰਿਹਾ ਹਾਂ। 45 ਲੱਖ ਪ੍ਰਧਾਨ ਮੰਤਰੀ ਕੇਅਰਜ਼ ਫੰਡ, 25 ਲੱਖ ਮੁੱਖ ਮੰਤਰੀ ਰਿਲੀਫ਼ ਫੰਡ (ਮਹਾਰਾਸ਼ਟਰ), 5 ਲੱਖ ਫੀਡਿੰਗ ਇੰਡੀਆ ਅਤੇ 5 ਲੱਖ ਵੈਲਫ਼ੇਅਰ ਆਫ਼ ਸਟ੍ਰੇ ਡਾਗਸ ਨੂੰ ਦਾਨ ਕਰ ਰਿਹਾ ਹਾਂ। ਸਾਨੂੰ ਆਪਣੇ ਨੇਤਾਵਾਂ ਦੇ ਸਮਰਥਨ ਤੇ ਮਦਦ ਦੀ ਲੋੜ ਹੈ।"
 

ਦੱਸ ਦੇਈਏ ਕਿ ਰੋਹਿਤ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਵੀ ਕੋਰੋਨਾ ਵਾਇਰਸ ਵਿਰੁੱਧ ਆਪਣਾ ਯੋਗਦਾਨ ਦੇ ਚੁੱਕੇ ਹਨ। ਇਸ ਤੋਂ ਇਲਾਵਾ ਗੌਤਮ ਗੰਭੀਰ, ਅਜਿੰਕਿਯਾ ਰਹਾਣੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ 'ਚ 10 ਲੱਖ ਰੁਪਏ, ਸੌਰਭ ਗਾਂਗੁਲੀ ਨੇ ਲੋੜਵੰਦਾਂ ਨੂੰ 50 ਲੱਖ ਰੁਪਏ ਦਾ ਚੌਲ, ਸੁਰੇਸ਼ ਰੈਨਾ ਨੇ 52 ਲੱਖ, ਸਚਿਨ ਤੇਂਦੁਲਕਰ ਨੇ 50 ਲੱਖ, ਈਸ਼ਾਨ ਕਿਸ਼ਨ ਨੇ 20 ਲੱਖ, ਸਾਬਕਾ ਕ੍ਰਿਕਟਰ ਅਤੁਲ ਵਾਸਨ ਨੇ 5 ਲੱਖ ਰੁਪਏ ਅਤੇ ਸੌਰਭ ਤਿਵਾਰੀ ਨੇ 1.50 ਲੱਖ ਰੁਪਏ ਦਾਨ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Rohit Sharma pledging support donates rs 80 lakhs