ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਭਜਨ ਸਿੰਘ ਨੇ ਟਰੋਲਰਾਂ ਨੂੰ ਦਿੱਤਾ ਕਰਾਰਾ ਜਵਾਬ - "ਨਫ਼ਰਤ ਤੇ ਵਾਇਰਸ ਨਾ ਫ਼ੈਲਾਓ"

ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਪਿੰਨਰ ਗੇਂਦਬਾਜ਼ ਹਰਭਜਨ ਸਿੰਘ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਦੀ ਸ਼ਲਾਘਾ ਕੀਤੀ ਗਈ, ਜਿਸ ਤੋਂ ਬਾਅਦ ਦੋਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਗਿਆ। ਯੁਵਰਾਜ ਤੋਂ ਬਾਅਦ ਹੁਣ ਭੱਜੀ ਨੇ ਵੀ ਆਪਣੇ ਟਰੋਲਰਾਂ ਨੂੰ ਜਵਾਬ ਦਿੱਤਾ ਹੈ। ਅਫ਼ਰੀਦੀ ਇਨ੍ਹੀਂ ਦਿਨੀਂ ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ 'ਚ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸ਼ਾਹਿਦ ਅਫ਼ਰੀਦੀ ਫ਼ਾਉਂਡੇਸ਼ਨ ਪਾਕਿਸਤਾਨ 'ਚ ਲੋੜਵੰਦ ਲੋਕਾਂ ਨੂੰ ਭੋਜਨ ਪਹੁੰਚਾ ਰਹੀ ਹੈ।
 

 

ਹਰਭਜਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਇੰਗਲੈਂਡ ਵਿੱਚ ਸਿੱਖ ਭਾਈਚਾਰੇ ਦੇ ਲੋਕ ਲੋੜਵੰਦਾਂ ਨੂੰ ਭੋਜਨ ਵੰਡ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਭੱਜੀ ਨੇ ਲਿਖਿਆ, "ਇੱਥੇ ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਸਿਰਫ਼ ਮਨੁੱਖਤਾ ਹੈ। ਸੁਰੱਖਿਅਤ ਰਹੋ, ਘਰ ਅੰਦਰ ਰਹੋ। ਪਿਆਰ ਵੰਡੋ ; ਨਫ਼ਰਤ ਤੇ ਵਾਇਰਸ ਨਹੀਂ। ਹਰ ਵਿਅਕਤੀ ਲਈ ਪ੍ਰਾਰਥਨਾ ਕਰੋ। ਵਾਹਿਗੁਰੂ ਸਾਰਿਆਂ ਨੂੰ ਸੁਰੱਖਿਅਤ ਰੱਖੇ।" ਭੱਜੀ ਅਤੇ ਯੁਵੀ ਨੇ ਅਫ਼ਰੀਦੀ ਦੀ ਸ਼ਲਾਘਾ ਕੀਤੀ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਐਨਜੀਓ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਸੀ।
 

 

ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟਰੋਲ ਕੀਤਾ ਗਿਆ ਸੀ। ਯੁਵੀ ਨੇ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਗੱਲ ਕਹੀ ਸੀ। ਉਸ ਨੇ ਟਵੀਟ 'ਚ ਲਿਖਿਆ, "ਮੇਰਾ ਉਦੇਸ਼ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਇੱਕ ਭਾਰਤੀ ਹਾਂ ਅਤੇ ਇੱਕ ਭਾਰਤੀ ਹੀ ਰਹਾਂਗਾ, ਪਰ ਹਮੇਸ਼ਾ ਮਨੁੱਖਤਾ ਲਈ ਖੜਾ ਰਹਾਂਗਾ। ਜੈ ਹਿੰਦ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CorovaVirus Crisis Harbhajan Singh gave perfect reply to trollers for trolling