ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​3 ’ਚੋਂ 2 ਪਤਨੀਆਂ ਦੇ ਝਗੜੇ ਕਾਰਨ 3 ਦਿਨ ਰੁਕਿਆ ਰਿਹਾ ਸਾਬਕਾ ਫ਼ੁੱਟਬਾਲਰ ਦਾ ਅੰਤਿਮ ਸਸਕਾਰ

​​​​​​​3 ’ਚੋਂ 2 ਪਤਨੀਆਂ ਦੇ ਝਗੜੇ ਕਾਰਨ 3 ਦਿਨ ਰੁਕਿਆ ਰਿਹਾ ਸਾਬਕਾ ਫ਼ੁੱਟਬਾਲਰ ਦਾ ਅੰਤਿਮ ਸਸਕਾਰ

ਭਾਰਤ ਦੇ ਸਾਬਕਾ ਫ਼ੁੱਟਬਾਲਰ ਪੀ. ਕੰਨਨ ਦੀਆਂ ਤਿੰਨ ਪਤਨੀਆਂ ਵਿੱਚੋਂ ਦੋ ਪਤਨੀਆਂ ਵਿਚਾਲੇ ਝਗੜਾ ਹੋਣ ਕਾਰਨ ਫ਼ੁੱਟਬਾਲਰ ਦੀ ਲਾਸ਼ ਤਿੰਨ ਦਿਨ ਤੱਕ ਮੁਰਦਾਘਰ ਵਿੱਚ ਹੀ ਪਈ ਰਹੀ ਤੇ ਅੰਤਿਮ ਸਸਕਾਰ ਵੀ ਨਹੀਂ ਹੋ ਸਕਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਕੰਨਨ ਦੀ ਮੌਜੂਦਾ ਪਤਨੀ ਤੇ ਇੱਕ ਸਾਬਕਾ ਪਤਨੀ ਵਿਚਾਲੇ ਵਿਵਾਦ ਪੈਦਾ ਹੋ ਗਿਆ। ਆਖ਼ਰ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਬੈਂਗਲੁਰੂ ਭੇਜਿਆ ਗਿਆ। ਭਾਰਤ ਵੱਲੋਂ 14 ਮੈਚ ਖੇਡਣ ਵਾਲੇ ਸਾਬਕਾ ਫ਼ਾਰਵਰਡ ਦਾ ਲੰਮੇਰੀ ਬੀਮਾਰੀ ਤੋਂ ਬਾਅਦ ਬੀਤੇ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ।

 

 

ਪਰਿਵਾਰਕ ਮੈਂਬਰਾਂ ਮੁਤਾਬਕ ਸ੍ਰੀ ਕੰਨਨ ਦੇ ਪਰਿਵਾਰ ਵਿੱਚ ਇਸ ਵੇਲੇ ਮੌਜੂਦਾ ਪਤਨੀ ਐਂਟੋਨੇਟੀ ਤੇ ਦੋ ਧੀਆਂ ਹਨ। ਮ੍ਰਿਤਕ ਦੇਹ ਲੈਣ ਵੇਲੇ ਸ੍ਰੀ ਕੰਨਨ ਦੀ ਪਹਿਲੀ ਪਤਨੀ ਵਿਜੇ ਲਕਸ਼ਮੀ ਬੈਂਗਲੁਰੂ ਤੋਂ ਇੱਥੇ ਪੁੱਜ ਗਈ ਤੇ ਉਸ ਨੇ ਵਿਆਹ ਦਾ ਸਰਟੀਫ਼ਿਕੇਟ ਵਿਖਾ ਕੇ ਮ੍ਰਿਤਕ ਦੇਹ ਉੱਤੇ ਦਾਅਵਾ ਪੇਸ਼ ਕੀਤਾ।

 

 

ਇਸੇ ਵਿਵਾਦ ਦੌਰਾਨ ਪਤਾ ਲੱਗਾ ਕਿ ਸ੍ਰੀ ਕੰਨਨ ਦੀ ਤੀਜੀ ਪਤਨੀ ਵੀ ਸੀ; ਜਿਸ ਦਾ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਐਂਟੋਨੇਟੀ ਤੇ ਵਿਜੇ ਲਕਸ਼ਮੀ ਵਿਚਾਲੇ ਮ੍ਰਿਤਕ ਦੇਹ ਨੂੰ ਤਿੰਨ ਦਿਨਾਂ ਤੱਕ ਸਭ ਦੇ ਸਾਹਮਣੇ ਸ਼ਰੇਆਮ ਗਾਲ਼ਾਂ ਦਾ ਦੌਰ ਚੱਲਦਾ ਰਿਹਾ। ਇਸ ਦੌਰਾਨ ਮ੍ਰਿਤਕ ਦੇਹ ਦਮਦਮ ਦੇ ਗੋਰਾ ਬਾਜ਼ਾਰ ਮੁਰਦਾਘਰ ਵਿੱਚ ਪਈ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cremation of Ex Footballer delayed by 3 days due to wives fight