ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਏਸ਼ੀਆ ਕੱਪ-2018: ਭਾਰਤ-ਪਾਕਿ ਦੀ ਹਾਈ ਵੋਲਟੇਜ ਟੱਕਰ

ਕ੍ਰਿਕਟ ਏਸ਼ੀਆ ਕੱਪ-2018: ਭਾਰਤ-ਪਾਕਿ ਦੀ ਹਾਈ ਵੋਲਟੇਜ ਟੱਕਰ

ਕ੍ਰਿਕਟ ਏਸ਼ੀਆ ਕੱਪ-2018 ਦੇ ਸੁਪਰ ਫ਼ੋਰ ਮੈਚ ਵਿੱਚ ਅੱਜ ਭਾਰਤ ਤੇ ਪਾਕਿਸਤਾਨ ਦੀ ਹਾਈ ਵੋਲਟੇਜ ਟੱਕਰ ਦੁਬਈ ਦੇ ਸਟੇਡੀਅਮ `ਚ ਜਾਰੀ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ `ਚ 7 ਵਿਕੇਟਾਂ ਗੁਆ ਕੇ 237 ਦੌੜਾਂ ਬਣਾਈਆਂ। ਇੰਝ ਹੁਣ ਭਾਰਤ ਸਾਹਵੇਂ 238 ਦੌੜਾਂ ਦਾ ਟੀਚਾ ਹੈ। ਭਾਰਤ ਲਈ ਬੰਮਰਾਹ, ਕੁਲਦੀਪ ਤੇ ਚਹਿਲ, ਤਿੰਨਾਂ ਨੂੰ ਦੋ-ਦੋ ਵਿਕੇਟਾਂ ਮਿਲੀਆਂ। ਸ਼ੋਏਬ ਮਲਿਕ ਨੇ 90 ਗੇਂਦਾਂ `ਤੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

 

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁਰੂਆਤ `ਚ ਹੀ ਤਿੰਨ ਵਿਕੇਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸਰਫ਼ਰਾਜ਼ ਅਹਿਮਦ ਤੇ ਸ਼ੋਏਬ ਮਲਿਕ ਦੀ ਜੋੜੀ ਕ੍ਰੀਜ਼ `ਤੇ ਜੰਮ ਗਈ। ਸ਼ੋਏਬ ਮਲਿਕ ਨੇ ਆਪਣੇ ਕਰੀਅਰ ਦਾ 43ਵਾਂ ਅਰਧ-ਸੈਂਕੜਾ ਮਾਰਿਆ, ਭਾਵੇਂ ਕੁਲਦੀਪ ਨੇ ਸਰਫ਼ਰਾਜ਼ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ।


ਭਾਰਤ ਲਈ ਯੁਜਵੇਂਦਰ ਚਹਿਲ ਨੇ ਇਮਾਮ ਉਲ ਹੱਕ ਨੂੰ ਆਊਅ ਕਰ ਕੇ ਪਹਿਲਾ ਵਿਕੇਟ ਦਿਵਾਇਆ। ਉਨ੍ਹਾਂ ਨੂੰ ਇਹ ਵਿਕੇਟ ਰੀਵਿਊ ਤੋਂ ਬਾਅਦ ਮਿਲੀ। ਫਿਰ ਕੁਲਦੀਪ ਨੇ ਫ਼ਖ਼ਰ ਜ਼ਮਾਂ ਨੂੰ ਐੱਲਬੀਡਬਲਿਊ ਆਊਟ ਕੀਤਾ। ਕੁਝ ਚਿਰ ਪਿੱਛੋਂ ਬਾਬਰ ਆਜ਼ਮ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ।


ਇੱਥੇ ਇਹ ਵਰਨਣਯੋਗ ਹੈ ਕਿ ਇਸ ਮੈਚ ਵਿੱਚ ਜਿੱਤ ਦਰਜ ਕਰਨ ਵਾਲੀ ਟੀਮ ਦਾ ਫ਼ਾਈਨਲ ਵਿੱਚ ਪੁੱਜਣਾ ਵੀ ਲਗਭਗ ਤੈਅ ਹੋ ਜਾਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਇਸ ਏਸ਼ੀਆ ਕੱਪ ਦੌਰਾਨ ਭਾਰਤ ਨੇ ਹਾਲੇ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਸੁਪਰ-ਫ਼ੋਰ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਬਾਂਗਲਾਦੇਸ਼ ਨੂੰ ਹਰਾਇਆ ਸੀ। ਭਾਰਤ ਤੇ ਪਾਕਿਸਤਾਨ ਇਸ ਤੋਂ ਪਹਿਲਾਂ ਗਰੁੱਪ ਰਾਊਂਡ ਵਿੱਚ ਵੀ ਆਹਮੋ-ਸਾਾਹਮਣੇ ਸਨ, ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਬਹੁਤ ਹੀ ਆਸਾਨੀ ਨਾਲ ਅੱਠ ਵਿਕੇਟਾਂ ਨਾਲ ਹਰਾ ਦਿੱਤਾ ਸੀ।


ਭਾਰਤੀ ਸਮੇਂ ਅਨੁਸਾਰ ਰਾਤੀਂ 8:00 ਵਜੇ 45ਵੇਂ ਓਵਰ ਦੀ ਪੰਜਵੀਂ ਗੇਂਦ `ਤੇ ਯੁਜਵੇਂਦਰ ਚਹਿਲ ਨੇ ਆਸਿਫ਼ ਅਲੀ ਨੂੰ 30 ਦੌੜਾਂ `ਤੇ ਬੋਲਡ ਕੀਤਾ। ਇਹ ਚਹਿਲ ਦਾ ਵਨਡੇਅ ਵਿੱਚ 50ਵਾਂ ਵਿਕੇਟ ਹੈ।


7:56 ਵਜੇ 44ਵੇਂ ਓਵਰ ਦੀ ਚੌਥੀ ਗੇਂਦ `ਤੇ ਬੰਮਰਾਹ ਨੇ ਸ਼ੋਏਬ ਮਲਿਕ ਨੂੰ ਧੋਨੀ ਦੇ ਹੱਥੋਂ ਕੈਚ ਆਊਟ ਕਰਵਾਇਆ। ਸ਼ੋਏਬ 78 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। ਸ਼ਾਦਾਬ ਖ਼ਾਨ ਕ੍ਰੀਜ਼ `ਤੇ ਬੱਲੇਬਾਜ਼ੀ ਕਰਨ ਪੁੱਜੇ ਹਨ।

 


7:34 ਵਜੇ ਪਾਕਿਸਤਾਨ ਦੀ ਚੌਥੀ ਵਿਕੇਟ ਡਿੱਗੀ। 39ਵੇਂ ਓਵਰ ਦੀ ਪੰਜਵੀਂ ਗੇਂਦ `ਤੇ ਕੁਲਦੀਪ ਯਾਦਵ ਨੇ ਸਰਫ਼ਰਾਜ਼ ਨੂੰ ਆਊਟ ਕੀਤਾ। ਸਰਫ਼ਰਾਜ਼ ਨੇ ਚੁੱਕ ਕੇ ਸ਼ਾਟ ਖੇਡਿਆ ਤੇ ਕੈਚ ਸਿੱਧਾ ਰੋਹਿਤ ਦੇ ਹੱਥਾਂ ਵਿੱਚ ਗਿਆ। ਉਹ 44 ਦੌੜਾਂ ਬਣਾ ਕੇ ਆਊਟ ਹੋਏ।

 


ਇਸ ਤੋਂ ਪਹਿਲਾਂ ਸ਼ਾਮੀਂ 7:15 ਵਜੇ ਭਾਰਤ ਵਿਰੁੱਧ ਫਿਰ ਸ਼ੋਏਬ ਮਲਿਕ ਦਾ ਬੱਲਾ ਚੱਲ ਗਿਆ। ਮਲਿਕ ਨੇ ਆਪਣੇ ਕਰੀਅਰ ਦਾ 43ਵਾਂ ਅਰਧ-ਸੈਂਕੜਾ ਲਾਇਆ। ਪਾਕਿਸਤਾਨ ਦਾ ਸਕੋਰ ਤਦ ਤਿੰਨ ਵਿਕੇਟਾਂ `ਤੇ 141 ਦੌੜਾਂ ਹੋ ਗਿਆ ਸੀ।


ਸ਼ਾਮੀਂ 6:50 ਵਜੇ ਕਪਤਾਨ ਸਰਫ਼ਰਾਜ਼ ਅਹਿਮਦ ਅਤੇ ਸ਼ੋਏਬ ਮਲਿਕ ਦੀ ਜੋੜੀ ਕ੍ਰੀਜ਼ `ਤੇ ਜੰਮ ਗਈ ਸੀ।


ਸ਼ਾਮੀਂ 6:24 ਵਜੇ 20 ਓਵਰਾਂ ਤੋਂ ਬਾਅਦ 3 ਵਿਕੇਟਾਂ ਗੁਆ ਕੇ ਪਾਕਿਸਤਾਨ ਨੇ 71 ਦੌੜਾਂ ਬਣਾ ਲਈਆਂ ਸਨ। ਕਪਤਾਨ ਸਰਫ਼ਰਾਜ਼ ਤੇ ਸ਼ੋਏਬ ਮਲਿਕ ਕ੍ਰੀਜ਼ `ਤੇ ਖੇਡ ਰਹੇ ਸਨ।

 


ਸ਼ਾਮੀਂ 6:07 ਵਜੇ 15ਵੇਂ ਓਵਰ ਦੀ ਪੰਜਵੀਂ ਗੇਂਦ `ਤੇ ਬਾਬਰ ਆਜ਼ਮ ਰਨ ਆਊਟ ਹੋ ਗਏ। ਪਾਕਿਸਤਾਨ ਦਾ ਸਕੋਰ ਤਦ ਤਿੰਨ ਵਿਕੇਟਾਂ ਗੁਆ ਕੇ 58 ਦੌੜਾਂ ਸੀ।

 


ਸ਼ਾਮੀਂ 6:00 ਵਜੇ 15ਵੇਂ ਓਵਰ `ਚ ਕੁਲਦੀਪ ਯਾਦਵ ਦੀ ਤੀਜੀ ਗੇਂਦ `ਤੇ ਫ਼ਖ਼ਰ ਜ਼ਮਾਨ ਸਲਿੱਪ ਹੋ ਗਏ ਤੇ ਗੇਂਦ ਪੈਡਜ਼ `ਚ ਲੱਗ ਗਈ। ਫ਼ਖ਼ਰ ਜ਼ਮਾਨ ਨੇ ਰੀਵਿੂ ਲਿਆ ਤੇ ਉਹ 31 ਦੌੜਾਂ `ਤੇ ਐੱਲਬੀਡਬਲਿਊ ਆਊਟ ਹੋ ਗਏ।

 


ਸ਼ਾਮੀਂ 5:35 ਵਜੇ ਭਾਰਤ ਨੂੰ ਪਹਿਲੀ ਵਿਕੇਟ ਮਿਲੀ। ਚਹਿਲ 8ਵੇਂ ਓਵਰ ਦੀ ਆਖ਼ਰੀ ਗੇਂਦ `ੇਤ ਇਮਾਮ ਉਲ ਹੱਕ ਨੂੰ ਐੱਲਬੀਡਬਲਿਊ ਆਊਟ ਕੀਤਾ। ਭਾਰਤ ਨੇ ਰੀਵਿਊ ਲਿਆ ਤੇ ਅੰਪਾਇਰ ਦਾ ਫ਼ੈਸਲਾ ਪਲਟ ਗਿਆ।

 


5:22 ਵਜੇ ਪਾਕਿਸਤਾਨ ਨੇ ਪੰਜ ਓਵਰਾਂ ਦੇ ਬਾਅਦ ਬਿਨਾ ਕੋਈ ਵਿਕੇਟ ਗੁਆਏ 15 ਦੌੜਾਂ ਬਣਾ ਲਈਆਂ ਸਨ। ਫ਼ਖ਼ਰ ਜ਼ਮਾਨ ਤੇ ਇਮਾਮ ਉਲ ਹੱਕ ਕ੍ਰੀਜ਼ `ਤੇ ਮੌਜੂਦ ਸਨ।


ਭਾਰਤੀ ਸਮੇਂ ਅਨੁਸਾਰ ਸ਼ਾਮੀਂ ਠੀਕ 5:00 ਵਜੇ ਫ਼ਖ਼ਰ ਜ਼ਮਾਨ ਤੇ ਇਮਾਮ ਉਲ ਹੱਕ ਦੀ ਓਪਨਿੰਗ ਜੋੜੀ ਕ੍ਰੀਜ਼ `ਤੇ ਉੱਤਰੀ। ਭੁਵਨੇਸ਼ਵਰ ਨੇ ਪਹਿਲਾ ਓਵਰ ਸੁੱਟਿਆ।


ਭਾਰਤ ਦੀ ਟੀਮ:
ਰੋਹਿਤ ਸ਼ਰਮਾ, ਸਿ਼ਖਰ ਧਵਨ, ਅੰਬਾਤੀ ਰਾਯੁਡੂ, ਮਹੇਂਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੰਮਰਾਹ।


ਪਾਕਿਸਤਾਨ ਦੀ ਟੀਮ
ਫ਼ਖ਼ਰ ਜ਼ਮਾਂ, ਇਮਾਮ ਉਲ ਹੱਕ, ਬਾਬਰ ਆਜ਼ਮ, ਸ਼ੋਏਬ ਮਲਿਕ, ਸਰਫ਼ਰਾਜ਼ ਅਹਿਮਦ, ਆਸਿਫ਼ ਅਲੀ, ਆਸ਼ਾਦਾਬ ਖ਼ਾਨ, ਮੁਹੰਮਦ ਨਵਾਜ਼, ਹਸਨ ਅਲੀ, ਸ਼ਾਹੀਨ ਅਫ਼ਰੀਦੀ, ਮੁਹੰਮਦ ਆਮਿਰ।    

ਕ੍ਰਿਕਟ ਏਸ਼ੀਆ ਕੱਪ-2018: ਭਾਰਤ-ਪਾਕਿ ਦੀ ਹਾਈ ਵੋਲਟੇਜ ਟੱਕਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cricket Asia Cup 2018 High Voltage Match of India Pak