ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਨਡੇ ਟੀਮ ਦੇ ਕਪਤਾਨ ਬਣੇ MS Dhoni ; ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਮਿਲੀ ਥਾਂ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਅਤੇ ਕੈਪਟਨ ਕੂਲ ਦੇ ਨਾਂ ਤੋਂ ਪ੍ਰਸਿੱਧ ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਆਪਣੀ 'ਵਨਡੇ ਟੀਮ ਆਫ ਦੀ ਡੇਕੇਡ' ਦਾ ਕਪਤਨਾ ਚੁਣਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਦਹਾਕੇ ਦੀ ਆਪਣੀ ਵਨਡੇ ਟੀਮ ਦਾ ਐਲਾਨ ਕੀਤਾ ਹੈ ਅਤੇ ਇਸ 'ਚ ਕੁੱਲ ਤਿੰਨ ਭਾਰਤੀ ਖਿਡਾਰੀਆਂ ਨੂੰ ਥਾਂ ਦਿੱਤੀ ਹੈ। ਧੋਨੀ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਥਾਂ ਮਿਲੀ ਹੈ।
 

ਕ੍ਰਿਕਟ ਆਸਟ੍ਰੇਲੀਆ ਨੇ ਧੋਨੀ ਬਾਰੇ ਕਿਹਾ, "ਧੋਨੀ ਇਸ ਦਹਾਕੇ ਦੇ ਅੰਤ 'ਚ ਵਧੀਆ ਫਾਰਮ 'ਚ ਨਹੀਂ ਰਹੇ ਪਰ ਉਹ ਭਾਰਤੀ ਟੀਮ ਦੇ ਵਨਡੇ 'ਚ ਗੋਲਡਨ ਪੀਰੀਅਡ ਦਾ ਅਹਿਮ ਚਿਹਰਾ ਰਹੇ ਹਨ। ਉਹ 2011 'ਚ ਆਪਣੇ ਘਰ 'ਚ ਭਾਰਤੀ ਟੀਮ ਨੂੰ ਵਿਸ਼ਵ ਕੱਪ ਜਿਤਾ ਕੇ ਆਪਣੀ ਮਹਾਨਤਾ ਸਾਬਿਤ ਕਰ ਚੁੱਕੇ ਹਨ। ਸੱਜੇ ਹੱਥ ਦਾ ਇਹ ਬੱਲੇਬਾਜ਼ ਭਾਰਤੀ ਟੀਮ ਲਈ ਸ਼ਾਨਦਾਰ ਫਿਨਿਸ਼ਰ ਬਣਿਆ। ਧੋਨੀ ਦਾ ਔਸਤ 50 ਤੋਂ ਉੱਪਰ ਰਿਹਾ ਹੈ, ਜਿਸ 'ਚ 49 ਅਜੇਤੂ ਪਾਰੀਆਂ ਹਨ। ਇਸ 'ਚ 28 ਵਾਰ ਅਜਿਹਾ ਰਿਹਾ ਹੈ ਕਿ ਉਹ ਦੌੜਾਂ ਦਾ ਪਿੱਛਾ ਕਰਦੇ ਹੋਏ ਇਸ ਦਹਾਕੇ 'ਚ ਅਜੇਤੂ ਰਹੇ ਹਨ, ਜਿਸ 'ਚ ਭਾਰਤ ਸਿਰਫ ਤਿੰਨ ਵਾਰ ਹਾਰਿਆ ਹੈ। ਇਸ ਤੋਂ ਇਲਾਵਾ ਸਟੰਪਸ ਦੇ ਪਿੱਛੇ ਉਹ ਇੰਨੇ ਤੇਜ਼ ਰਹਿੰਦੇ ਹਨ ਕਿ ਕਿਸੇ ਵੀ ਗੇਂਦਬਾਜ਼ ਨੂੰ ਨਿਰਾਸ਼ ਨਹੀਂ ਕਰਦੇ।"
 

ਜ਼ਿਕਰਯੋਗ ਹੈ ਕਿ 38 ਸਾਲਾ ਧੋਨੀ ਭਾਰਤ ਲਈ 350 ਵਨਡੇ, 90 ਟੈਸਟ ਅਤੇ 98 ਟੀ20 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 829 ਸ਼ਿਕਾਰ ਕੀਤੇ ਹੇ। ਧੋਨੀ ਦੁਨੀਆ ਦੇ ਇਕਲੌਤੇ ਅਜਿਹੇ ਕਪਤਨਾ ਹਨ, ਜਿਨ੍ਹਾਂ ਨੇ ਆਪਣੀ ਅਗਵਾਈ 'ਚ ਆਈਸੀਸੀ ਦੀਆਂ ਤਿੰਨ ਟਰਾਫੀਆਂ ਜਿੱਤੀਆਂ। ਧੋਨੀ ਦੀ ਕਪਤਾਨੀ 'ਚ ਭਾਰਤ ਨੇ 2007 ਟੀ20 ਵਿਸ਼ਵ ਕੱਪ, 2011 ਵਿਸ਼ਵ ਕੱਪ ਅਤੇ 2013 ਆਈਸੀਸੀਸ ਚੈਂਪੀਅਨ ਟਰਾਫੀ ਜਿੱਤੀ ਹੈ।
 

ਕ੍ਰਿਕਟ ਆਸਟ੍ਰੇਲੀਆ ਵੱਲੋਂ ਚੁਣੀ ਗਈ ਇਸ ਦਹਾਕੇ ਦੀ ਵਨਡੇ ਟੀਮ :


ਰੋਹਿਤ ਸ਼ਰਮਾ (ਭਾਰਤ)


ਹਾਸ਼ਿਮ ਅਮਲਾ (ਦੱਖਣ ਅਫਰੀਕਾ)


ਵਿਰਾਟ ਕੋਹਲੀ (ਭਾਰਤ)


ਏ.ਬੀ. ਡਿਵੀਲੀਅਰਜ਼ (ਦੱਖਣ ਅਫਰੀਕਾ)


ਸ਼ਾਕਿਬ ਅਲ ਹਸਨ (ਬੰਗਲਾਦੇਸ਼)


ਜੋਸ ਬਟਲਰ (ਇੰਗਲੈਂਡ)


ਮਹਿੰਦਰ ਸਿੰਘ ਧੋਨੀ (ਭਾਰਤ)


ਰਾਸ਼ਿਦ ਖਾਨ (ਅਫਗਾਨਿਸਤਾਨ)


ਮਿਸ਼ੇਲ ਸਟਾਰਕ (ਆਸਟ੍ਰੇਲੀਆ)


ਟਰੈਂਟ ਬੋਲਟ (ਨਿਊਜ਼ੀਲੈਂਡ)


ਲਸਿਥ ਮਲਿੰਗਾ (ਸ੍ਰੀਲੰਕਾ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cricket australia announced odi team of the decade ms dhoni named captain rohit sharma and virat kohli also in the team