ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ 18 ਨੂੰ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਕ੍ਰਿਕੇਟ ਮੈਚ

ਮੋਹਾਲੀ ’ਚ 18 ਨੂੰ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਕ੍ਰਿਕੇਟ ਮੈਚ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਮੋਹਾਲੀ ’ਚ ਹੋਣ ਵਾਲੇ ਟੀ–20 ਮੁਕਾਬਲੇ ਲਈ ਟਿਕਟਾਂ ਦੀਆਂ ਦਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੀਸੀਏ ਸਟੇਡੀਅਮ ਮੋਹਾਲੀ ’ਚ ਟੀ–20 ਸੀਰੀਜ਼ ਦਾ ਦੂਜਾ ਮੁਕਾਬਲਾ 18 ਸਤੰਬਰ ਨੂੰ ਖੇਡਿਆ ਜਾਣਾ ਹੈ। ਇਹ ਮੁਕਾਬਲਾ ਸ਼ਾਮੀਂ 7 ਵਜੇ ਤੋਂ ਸ਼ੁਰੂ ਹੋਵੇਗਾ।

 

 

ਮੈਚ ਦਾ ਪਹਿਲਾ ਸੈਸ਼ਨ 7 ਤੋਂ 8 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਦੂਜਾ ਸੈਸ਼ਨ 8:45 ਤੋਂ ਮੈਚ ਦੇ ਖ਼ਤਮ ਹੋਣ ਤੱਕ ਚੱਲੇਗਾ। ਟੀ–20 ਮੁਕਾਬਲੇ ਲਈ ਟਿਕਟਾਂ ਪੀਸੀਏ ਸਟੇਡੀਅਮ ਮੋਹਾਲੀ ਦੇ ਗੇਟ ਨੰਬਰ–4, 14 ਦੇ ਟਿਕਟ ਕਾਊਂਟਰ ਤੋਂ 14 ਸਤੰਬਰ ਤੋਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

 

 

ਵਿਦਿਆਰਥੀ ਆਪਣਾ ਆਈ ਕਾਰਡ ਵਿਖਾ ਕੇ ਕਾਊਂਟਰ ਤੋਂ ਆਪਣੀ ਟਿਕਟ ਲੈ ਸਕਦੇ ਹਨ।

 

 

ਇਸ ਟੀ–20 ਮੁਕਾਬਲੇ ਲਈ ਪੰਚਕੂਲਾ, ਮੋਹਾਲੀ ਤੇ ਚੰਡੀਗੜ੍ਹ ਦੇ ਨਿਵਾਸੀ ਇਨ੍ਹਾਂ ਕਾਊਂਟਰਾਂ ਤੋਂ ਟਿਕਟਾਂ ਲੈ ਸਕਦੇ ਹਨ –– SCO ਨੰਬਰ 324–325 ਸੇਕਟਰ 38–ਡੀ ਚੰਡੀਗੜ੍ਹ; SCO ਨੰਬਰ 471–472 ਜ਼ਮੀਨੀ ਮੰਜ਼ਿਲ ਸੈਕਟਰ 35–ਸੀ, ਚੰਡੀਗੜ੍ਹ; SCF 118, ਫ਼ੇਜ਼ 3ਬੀ2 ਮੋਹਾਲੀ; SCO ਨੰਬਰ 104 ਫ਼ੇਸ–9 ਮੋਹਾਲੀ; SCO ਨੰਬਰ 1 ਸੈਕਟਰ 11 ਪੰਚਕੂਲਾ; SCO ਨੰਬਰ 400 ਸੈਕਟਰ 20 ਪੰਚਕੂਲਾ।

 

 

ਬਾੱਕਸ ਟਿਕਟ 6500 ਰੁਪਏ ਵਿੱਚ ਖ਼ਰੀਦੀ ਜਾ ਸਕਦੀ ਹੈ; ਜਦ ਕਿ ਇਲੀਟ ਲਾਊਂਜ 4500 ਰੁਪਏ, ਸਾਊਥ ਪੈਵੇਲੀਅਨ 4000 ਰੁਪਏ, ਨੌਰਥ ਪੈਵੇਲੀਅਨ 2000 ਰੁਪਏ, ਵੀਆਈਪੀ (ਸਾਊਥ ਬਲਾਕ) 1500 ਰੁਪਏ, ਵੀਆਈਪੀ (ਨੌਰਕ ਬਲਾਕ) 1500 ਰੁਪਏ, ਚੇਅਰ ਬਲਾੱਕ 600 ਰੁਪਏ, ਸਟੂਡੈਂਟ ਟਿਕਟ 300 ਰੁਪਏ ਦੀ ਖ਼ਰੀਦੀ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cricket Match between India and South Africa will be on 18th September in Mohali