ਕ੍ਰਿਕੇਟ ਨੂੰ ਅਨਿਸ਼ਚਿਤਤਾ ਦੀ ਖੇਡ ਕਿਹਾ ਜਾਂਦਾ ਹੈ, ਇੱਥੇ ਕੁਝ ਵੀ ਹੋ ਸਕਦਾ ਹੈ, ਕੋਈ ਵੀ ਵੱਡੇ ਤੋਂ ਵੱਡਾ ਰਿਕਾਰਡ ਕਦੇ ਵੀ ਟੁੱਟ ਸਕਦਾ ਹੈ।ਆਸਟ੍ਰੇਲੀਆ ਵਿੱਚ ਪੀਸੀ ਸਟੇਟਵਾਇਡ ਸੁਪਰ ਵੀਮੇਨਸ ਗ੍ਰੇਡ ਇੱਕ ਮੈਚ ਵਿਚ, ਉੱਤਰੀ ਡਿਸਟਰਿਕ ਤੇ ਪੋਰਟ ਐਡੀਲੇਡ ਵਿਚਾਲੇ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜਿਸਦੀ ਸ਼ਾਇਦ ਹੀ ਕਿਸੇ ਵੀ ਵਿਅਕਤੀ ਨੇ ਉਮੀਦ ਕੀਤੀ ਹੋਣੀ ਸੀ। ਉੱਤਰੀ ਡਿਸਟਰਿਕ ਨੇ 50 ਓਵਰਾਂ ਵਿੱਚ 596 ਦੌੜਾਂ ਬਣਾਈਆਂ।
ਟੇਗਨ ਮੈਕਫੈਰਲਿਨ, ਸੈਮ ਬੈਟਸ ਅਤੇ ਤਬਿਥਾ ਸਿਵਿਲ ਅਤੇ ਦਾਰਸੀ ਬ੍ਰਾਊਨ ਨੇ ਸੈਂਚੁਰੀ ਠੋਕੀ। ਉੱਤਰੀ ਡਿਸਟਰਿਕ ਨੇ ਇਨ੍ਹਾਂ ਚਾਰਾਂ ਦੀ ਸੈਂਚੁਰੀ ਦੀ ਮਦਦ ਨਾਲ 50 ਓਵਰਾਂ ਵਿੱਚ 596 ਦੌੜਾਂ ਬਣਾਈਆਂ। ਮੈਕਫੈਰਲਿਨ ਨੇ ਸਭ ਤੋਂ ਵੱਧ 136 ਦੌੜਾਂ ਬਣਾਈਆਂ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉੱਤਰੀ ਡਿਸਟਰਿਕ ਨੇ ਸਿਰਫ ਤਿੰਨ ਛੱਕੇ ਲਗਾਏ ਜਦਕਿ 64 ਚੌਕੇ ਮਾਰੇ. 88 ਵਾਧੂ ਰਨ ਮਿਲੇ।
ਜਵਾਬ ਵਿੱਚ, ਪੋਰਟ ਐਡੀਲੇਡ ਦੀ ਟੀਮ ਕੇਵਲ 25 ਦੌੜਾਂ ਉੱਤੇ ਹੀ ਸਿਮਟ ਗਈ. ਇਸ ਤਰ੍ਹਾਂ ਉੱਤਰੀ ਡਿਸਟਰਿਕ ਮੈਚ ਨੇ 571 ਦੌੜਾਂ ਨਾਲ ਜਿੱਤਿਆ।