ਅਗਲੀ ਕਹਾਣੀ

ਮੁਹੰਮਦ ਸ਼ਮੀ ਖਿਲਾਫ ਚਾਰਜਸ਼ੀਟ ਦਾਖਲ ਹੋਣ ਬਾਅਦ ਪਤਨੀ ਹਸੀਨ ਨੇ ਦਿੱਤਾ ਬਿਆਨ

ਮੁਹੰਮਦ ਸ਼ਮੀ ਖਿਲਾਫ ਚਾਰਜਸ਼ੀਟ ਦਾਖਲ ਹੋਣ ਬਾਅਦ ਪਤਨੀ ਹਸੀਨ ਨੇ ਦਿੱਤਾ ਬਿਆਨ

ਅੰਤਰਰਾਸ਼ਟਰੀ ਕ੍ਰਿਕਟਰ ਮੁਹੰਮਦ ਸ਼ਮੀ ਖਿਲਾਫ ਸ਼ਰੀਰਕ ਉਤਪੀੜਨ ਅਤੇ ਯੌਨ ਉਤਪੀੜਨ ਦੇ ਦੋਸ਼ਾਂ ਵਿਚ ਕੋਲਕਾਤਾ ਪੁਲਿਸ ਦੀ ਚਾਰਜਸ਼ੀਟ ਦਾਖਲ ਹੋਣ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਦੇ ਦਰਦ ਦਾ ਗੁਬਾਰ ਫਿਰ ਫੁੱਟਿਆ ਹੈ।  ਉਨ੍ਹਾਂ ਕਿਹਾ ਕਿ ਲਗਾਏ ਦੋਸ਼ ਸੱਚ ਸਾਬਤ ਹੋ ਰਹੇ ਹਨ। ਸ਼ਮੀ ਦੀ ਦੌਲਤ–ਸ਼ੋਹਰਤ, ਨਾਜਾਇਜ਼ ਸਪੋਰਟ ਅਤੇ ਸਿਫਾਰਸ਼ਾਂ ਦਾ ਖੇਡ ਹੁਣ ਜ਼ਿਆਦਾ ਨਹੀਂ ਚਲ ਸਕੇਗਾ। ਬੋਲੀ ਗੁਨਾਹਾਂ ਦੀ ਸਜਾ ਮਿਲਣ ਦੀ ਹੁਣ ਬਸ ਸ਼ੁਰੂਆਤ ਹੈ।

 

ਅਮਰੋਹਾ ਦੇ ਪਿੰਡ ਅਲੀਨਗਰ ਸਹਿਸਪੁਰ ਵਾਸੀ ਅੰਤਰਰਾਸ਼ਟਰੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਚ ਚਲ ਰਿਹਾ ਵਿਵਾਦ ਸੁਰਖੀਆਂ ਵਿਚ ਰਿਹਾ ਸੀ। ਉਦੋਂ ਹਸੀਨ ਨੇ ਸ਼ਮੀ ਉਤੇ ਮੈਚ ਫਿਕਸਿੰਗ, ਸ਼ਰੀਰਕ ਸੋਸ਼ਣ, ਮਾਰਕੁੱਟ, ਹੱਤਿਆ ਦਾ ਯਤਨ, ਸ਼ਰੀਰਕ ਤੇ ਮਾਨਸਿਕ ਸ਼ੋਸ਼ਲ, ਘਰੇਲੂ ਹਿੰਸਾ, ਵਿਵਾਹੇਤਰ ਸਬੰਧ ਰੱਖਣ ਵਰਗੇ ਗੰਭੀਰ ਦੋਸ਼ ਲਗਾਏ ਸਨ। ਮਾਮਲੇ ਵਿਚ ਕੋਲਕਾਤਾ ਪੁਲਿਸ ਵੱਲੋਂ ਤਾਹਰੀਰ ਦੀ ਦਿੱਤੀ ਸੀ।  ਬੀਸੀਸੀਆਈ ਨੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਸੀ।

 

ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ, ਪ੍ਰੰਤੂ ਸ਼ਮੀ ਨੂੰ ਇਸ ਵਿਚ ਨਿਰਦੋਸ਼ ਪਾਇਆ ਗਿਆ। ਹਸੀਨ ਨੇ ਇਯ ਜਾਂਚ ਅਤੇ ਉਸਦੇ ਨਤੀਜੇ ਉਤੇ ਉਦੋਂ ਸਵਾਲ ਚੁੱਕੇ ਸਨ। ਕੋਲਕਾਤਾ ਪੁਲਿਸ ਉਤੇ ਵੀ ਸ਼ਮੀ ਨਾਲ ਅਪਰਾਧੀ ਤੋਂ ਦੂਰ ਸੇਲੀਬ੍ਰੇਟੀ ਦੀ ਤਰਜ ਉਤੇ ਟਰੀਟਮੈਂਟ ਕੀਤੇ ਜਾਣ ਦਾ ਦੋਸ਼ ਲਗਾਇਆ ਸੀ। ਇਸ ਸਭ ਵਿਚ ਜਾਂਚ ਲਗਾਤਾਰ ਜਾਰੀ ਸੀ। ਕੋਲਕਾਤਾ ਪੁਲਿਸ ਨੇ ਵੀਰਵਾਰ ਨੂੰ ਮਾਮਲੇ ਵਿਚ ਚਾਰਜਸ਼ੀਟ ਅਦਾਲਤ ਵਿਚ ਦਾਖਲ ਕਰ ਦਿੱਤੀ।

 

ਉਨ੍ਹਾਂ ਦੋਸ਼ਾਂ ’ਤੇ ਕਿਉਂ ਚੁੱਪ ਹੈ ਬੀਸੀਸੀਆਈ

 

ਹਸੀਨ ਕਹਿੰਦੀ ਹੈ ਕਿ ਕਾਫੀ ਵਿਦ ਕਰਨ ਵਿਚ ਕੇ ਐਲ ਰਾਹੁਲ ਅਤੇ ਹਾਰਦਿਕ ਪਾਂਡੇ ਦੀਆਂ ਹਰਕਤਾਂ ਨੂੰ ਗੰਭੀਰਤਾ ਨਾਲ ਲੈਣ ਵਾਲੀ ਬੀਸੀਸੀਆਈ ਉਨ੍ਹਾਂ ਦੇ ਦੋਸ਼ਾਂ ਉਤੇ ਖਾਮੋਸ਼ ਹੈ। ਸਵਾਲ ਉਠਾਇਆ ਕਿ ਬੀਸੀਸੀਆਈ ਦੀਆਂ ਨਜ਼ਰਾਂ ਵਿਚ ਪਤਨੀ ਦੀ ਇੱਜਤ ਕੀ ਇੱਜਤ ਨਹੀਂ, ਕੀ ਬੀਸੀਸੀਆਈ ਨੂੰ ਇਹ ਸਭ ਨਹੀਂ ਦਿਖਾਈ ਦਿੰਦਾ?  ਉਨ੍ਹਾਂ ਆਰੋਪ ਲਗਾਇਆ ਕਿ ਬੀਸੀਸੀਆਈ ਜਾਣਬੁੱਝਕੇ ਸ਼ਮੀ ਦੀ ਮਦਦ ਕਰ ਰਹੀ ਹੈ।

 

ਵਿਸ਼ਵ ਕੱਪ ਤੋਂ ਬਾਹਰ ਹੋਵੇ ਸ਼ਮੀ

 

ਹਸੀਨ ਨੇ ਸ਼ਮੀ ਖਿਲਾਫ ਚਾਰਜਸ਼ੀਟ ਦਾਖਲ ਹੋਣ ਦੇ ਬਾਅਦ ਹੁਣ ਉਨ੍ਹਾਂ ਨੂੰ ਅਗਲੇ ਵਿਸ਼ਵ ਕੱਪ ਦੌਰਾਨ ਭਾਰਤੀ ਕ੍ਰਿਕੇਟ ਟੀਮ ਤੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਹੈ। ਕਿਹਾ ਕਿ ਇਸ ਨੂੰ ਲੈ ਕੇ ਉਹ ਹਰ ਪਧਰ ਉਤੇ ਆਪਣੀ ਆਵਾਜ਼ ਬੁਲੰਦ ਕਰੇਗੀ। ਸਾਫ ਕਿਹਾ ਕਿ ਅਜੇ ਤੱਕ ਜੋ ਵੀ ਦੋਸ਼ ਸ਼ਮੀ ਉਤੇ ਲਗੇ ਸਨ, ਉਹ ਸੱਚ ਸਾਬਤ ਹੋ ਰਹੇ ਹਨ, ਅਜਿਹੇ ਵਿਚ ਉਸਦਾ ਭਾਰਤੀ ਕ੍ਰਿਕੇਟ ਟੀਮ ਵਿਚ ਸ਼ਾਮਲ ਰਹਿਣ ਦਾ ਹੁਣਾ ਕੋਈ ਤਰਕ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cricketer mohammed shami wife first reaction after Chargesheet file gainst him