ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ ਵਿਸ਼ਵ ਕੱਪ: ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਨਦਾਰ ਗੋਲਾਂ ਨੇ ਹਾਰਨ ਤੋਂ ਬਚਾਈ ਪੁਰਤਗਾਲੀ ਟੀਮ

christano ronaldo

ਆਖਿਰੀ ਕੁਝ ਮਿੰਟਾਂ 'ਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਤੇ ਫੀਫਾ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ ਦੀ ਮਦਦ ਨਾਲ ਪੁਰਤਗਾਲ ਨੇ ਗਰੁੱਪ ਬੀ ਦੇ ਮੈਚ 'ਚ ਸਪੇਨ ਨੂੰ 3-3 ਗੋਲਾਂ ਗੋਲਾਂ ਨਾਲ ਬਰਾਬਰੀ ਤੇ ਰੋਕਿਆ. ਸਪੇਨ ਦੀ ਟੀਮ 88 ਵੇਂ ਮਿੰਟ ਚ 3-2 ਨਾਲ ਅੱਗੇ ਸੀ, ਪਰ ਜੈਰਾਡ ਪੀਕੇ ਦੀ ਗਲਤੀ ਨਾਲ ਪੁਰਤਗਾਲ ਨੂੰ ਗੋਲਕਿੱਕ ਮਿਲੀ. ਜਿਸ ਨੂੰ ਰੋਨਾਲਡੋ ਨੇ ਗੋਲ 'ਚ ਬਦਲ ਦਿੱਤਾ. ਪੁਰਤਗਾਲ ਲਈ ਕ੍ਰਿਸਟੀਆਨੋ ਰੋਨਾਲਡੋ ਨੇ (ਚੌਥੇ, 43 ਵੇਂ ਅਤੇ 88 ਵੇਂ ਮਿੰਟ), ਜਦੋਂ ਕਿ ਸਪੇਨ ਦੇ ਡਿਏਗੋ ਕੋਸਟਾ (24 ਵੇਂ ਤੇ 55 ਵੇਂ ਮਿੰਟ) ਅਤੇ ਨਾਚੋ  ਨੇ (58 ਵੇਂ ਮਿੰਟ) ਚ ਗੋਲ ਕੀਤੇ.

ਡਿਏਗੋ ਕੋਸਟਾ ਨੇ ਦਿਖਾਈ ਸਪੇਨ ਲਈ ਮਜ਼ਬੂਤ ​​ਖੇਡ 


ਸਪੇਨ ਨੇ ਪਹਿਲੇ ਅੱਧ ਵਿਚ ਇਕ ਗੋਲ ਨਾਲ ਪਛੜਨ ਤੋਂ ਬਾਅਦ ਦੂਜੇ ਅੱਧ 'ਚ ਹਮਲਾਵਰ ਵਾਪਸੀ ਕੀਤੀ ਅਤੇ ਚਾਰ ਮਿੰਟ ਚ ਗੋਲ ਕਰ ਦਿੱਤਾ. ਕੋਸਟਾ ਨੇ 55 ਵੇਂ ਮਿੰਟ ਵਿੱਚ ਸਰਜੀਓ ਬਾਸਕਟਸ ਤੋਂ ਗੇਂਦ ਲੈ ਕੇ ਪੁਰਤਗਾਲੀ ਡਿਫੈਂਸ ਨੂੰ ਮਾਤ ਦਿੰਦੇੇ ਹੋਏ  ਗੋਲ ਕੀਤਾ. ਇਸਦੇ ਤਿੰਨ ਮਿੰਟ ਬਾਅਦ ਨਾਚੋ ਨੇ ਗੋਲ ਕੀਤਾ, ਜਿਸ ਨੂੰ ਫੁੱਟਬਾਲ ਪ੍ਰਸ਼ੰਸਕ ਲੰਬੇ ਸਮੇਂ ਲਈ ਯਾਦ ਰੱਖਣਗੇ. ਦੁਨੀਆ ਦੇ ਕਿਸੇ ਵੀ ਗੋਲਕੀਪਰ ਲਈ ਇਸ ਤਰ੍ਹਾਂ ਦਾ ਗੋਲ ਬਚਾਉਣਾ ਲਗਭਗ ਅਸੰਭਵ ਹੁੰਦਾ ਹੈ. ਪੁਰਤਗਾਲੀ ਡਿਫੈਂਸ ਨੇ ਸਪੇਨ ਦੀ ਪਹਿਲੀ ਕੋਸ਼ਿਸ਼ ਨੂੰ ਨਾਕਾਮ ਕੀਤਾ, ਪਰ ਨਾਚੋ ਨੇ ਸਪੇਨ ਨੂੰ ਲੰਬੀ ਦੂਰੀ ਤੋਂ ਤੂਫਾਨੀ ਸ਼ੂਟ ਲਗਾ ਕੇ ਵੱਡੀ ਬੜ੍ਹਤ ਦਿਵਾਈ, ਜਿਸ ਨਾਲ ਸਪੇਨ ਨੇ ਮੈਚ 'ਚ ਲੀਡ ਬਣਾਈ.

ਇਸ ਤੋਂ ਪਹਿਲਾਂ ਪੁਰਤਗਾਲ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਦੂਜੇ ਹੀ ਮਿਨਟ 'ਚ ਮਿਲੀ ਪੈਨਲਟੀ ਨੂੰ ਰੋਨਾਲਡੋ ਨੇ ਗੋਲ ਵਿਚ ਬਦਲ ਕੇ ਟੀਮ ਨੂੰ 1-0 ਦੀ ਲੀਡ ਦਵਾਈ. ਇਸ ਤੋਂ ਪੰਜ ਮਿੰਟ ਬਾਅਦ ਸਪੇਨ ਨੇ ਕਾਊਂਟਰ ਅਟੈਕ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ. ਸਪੇਨ ਲਈ 24 ਵੇਂ ਮਿੰਟ 'ਚ ਡਿਏਗੋ ਕੋਸਟਾ ਨੇ ਗੋਲ ਦੀ ਬਰਾਬਰੀ ਕੀਤੀ. ਤਿੰਨ ਪੁਰਤਗਾਲੀ ਡਿਫੈਂਡਰਜ਼ ਨੂੰ ਮਾਤ ਦਿੰਦੇ ਹੋਏ ਕੋਸਟਾ ਨੇ ਗੋਲ ਕੀਤਾ. ਬਰਾਬਰੀ ਤੋਂ ਬਾਅਦ ਸਪੈਨਿਸ਼ ਖਿਡਾਰੀਆਂ ਨੇ ਲਗਾਤਾਰ ਹਮਲੇ ਕੀਤੇ. 

ਰੋਨਾਲਡੋ ਰੋਕਣ ਵਿੱਚ ਅਸਫਲ ਰਹੇ ਸਪੇਨੀ ਡਿਫੈਂਡਰ


ਆਪਣਾ ਆਖ਼ਰੀ ਵਿਸ਼ਵ ਕੱਪ ਖੇਡ ਰਹੇ ਆਂਡ੍ਰੇਈ ਇਨੇਸਟਾ ਨੇ ਵੀ 34 ਵੇਂ ਮਿੰਟ ਚ ਸਪੇਨ ਨੂੰ ਲੀਡ ਦਵਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਦਾ ਸ਼ਾਟ ਬਾਹਰ ਚਲਾ ਗਿਆ. ਸਪੈਨਿਸ਼ ਡਿਫੈਂਡਰਾਂ ਨੇ ਰੋਨਾਲਡੋ ਨੂੰ ਰੋਕਣ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ, ਪਰ 43 ਵੇਂ ਮਿੰਟ 'ਚ ਉਸਨੇ ਪੁਰਤਗਾਲ ਨੂੰ ਲੀਡ ਦਵਾ ਦਿੱਤੀ . ਰੋਨਾਲਡੋ ਨੇ ਗੌਂਜ਼ਲੋ ਗਵੇਡਜ਼ ਦੇ ਨੇੜੇ ਖੱਬੇ ਪਾਸਿਓਂ ਸ਼ਾਨਦਾਰ ਗੋਲ ਕੀਤਾ ਤੇ ਸਪੈਨਿਸ਼ ਗੋਲਕੀਪਰ ਡੇਵਿਡ ਇਸਨੂੰ ਰੋਕਣ ਚ ਅਸਫਲ ਰਿਹਾ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cristiano Ronaldo Scores Hatrick Portugal played tie with Spain in FIFA World Cup 2018 Diego Costa and Nacho scores for Spain