ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫ਼ਾ ਵਿਸ਼ਵ ਕੱਪ 2018 ਫਾਈਨਲ- 40 ਲੱਖ ਦੀ ਆਬਾਦੀ ਵਾਲਾ ਦੇਸ਼ ਕ੍ਰੋਏਸ਼ੀਆ ਦੇਵੇਗਾ ਫਰਾਂਸ ਨੂੰ ਟੱਕਰ

ਫ਼ੀਫ਼ਾ ਵਿਸਵ ਕੱਪ 2018

ਫ਼ੀਫ਼ਾ ਵਿਸਵ ਕੱਪ 2018 ਦਾ ਕੱਪ ਆਪਣੇ ਨਾਮ ਕਰਨ ਲਈ ਅੱਜ ਦੇਰ ਰਾਤ ਰੂਸ ਦੇ ਮਾਸਕੋ ਵਿੱਚ ਕ੍ਰੋਏਸ਼ੀਆ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ।  ਕ੍ਰੋਏਸ਼ੀਆ ਦੀ ਕੋਸ਼ਿਸ ਆਪਣੇ ਦੇਸ਼ ਲਈ ਪਹਿਲਾ ਕੱਪ ਜਿੱਤਣ ਦੀ ਹੋਵੇਗੀ। ਉੱਥੇ ਦੂਜੇ ਪਾਸੇ ਫਰਾਂਸ 2 ਦਸ਼ਕ ਪਹਿਲਾਂ ਆਪਣੀ ਹੀ ਜ਼ਮੀਨ ਤੇ ਜਿੱਤੇ ਕੱਪ ਤੋਂ ਬਾਅਦ ਦੂਜਾ ਕੱਪ ਵਾਪਸ ਦੇਸ਼ ਲੈ ਕੇ ਪਰਤਣਾ ਚਾਹੇਗੀ।

 

ਫਰਾਂਸ ਨੂੰ ਸ਼ੁਰੂ ਤੋਂ ਹੀ ਵਿਜੇਤਾ ਬਣਨ ਦਾ ਮਜ਼ਬੂਤ ਦਾਆਵੇਦਾਰ ਮੰਨਿਆ ਗਿਆ ਸੀ। ਅੱਜ ਵੀ ਕ੍ਰੋਏਸ਼ੀਆ ਖ਼ਿਲਾਫ਼ ਫਰਾਂਸ ਹੀ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ। ਪਰ ਫਰਾਂਸ ਨੂੰ ਯੂਰੋ ਕੱਪ 2016 ਦੇ ਫਾਈਨਲ 'ਚ ਪੁਰਤਗਾਲ ਵੱਲੋਂ ਕੀਤਾ ਗਿਆ ਉਲਟਫੇਰ ਜ਼ਰੂਰ ਯਾਦ ਹੋਵੇਗਾ।  ਸਿਰਫ 40 ਲੱਖ ਲੋਕਾਂ ਦੀ ਆਬਾਦੀ ਵਾਲ ਕ੍ਰੋਏਸ਼ੀਆ ਅੱਜ ਫਰਾਂਸ ਵਿਰੱਧ ਉਲਟਫੇਰ ਕਰ ਕੇ ਇਤਿਹਾਸ ਰਚ ਦੇਣ ਦੀ ਕੋਸ਼ਿਸ਼ ਕਰੇਗਾ।

 ਕ੍ਰੋਏਸ਼ੀਆ ਬਨਾਮ ਫਰਾਂਸ

ਕ੍ਰੋਏਸ਼ੀਆ ਨੇ ਆਪਣੇ ਪਿਛਲੇ ਮੈਚਾਂ ਦੌਰਾਨ ਧਾਕੜ ਟੀਮਾਂ ਜਿਵੇਂ ਅਰਜਨਟੀਨਾ, ਜਰਮਨੀ ਤੇ ਬ੍ਰਾਜ਼ੀਲ ਨੂੰ ਮਾਤ ਦਿੱਤੀ ਸੀ। ਹੁਣ ਕੱਪ ਜਿੱਤਣ ਤੋਂ ਇੱਕ ਕਦਮ ਦੂਰ ਖੜ੍ਹੀ ਕ੍ਰੋਸ਼ੀਆ ਲਈ ਅੱਜ ਦਾ ਦਿਨ ਵੀ ਯਾਦਗਾਰ ਸਾਬਿਤ ਹੋ ਸਕਦਾ। ਇਸ ਤੋਂ ਇਲਾਵਾ ਫਰਾਂਸ ਦੇ ਡੇਸਚੈਂਪਸ ਅਜਿਹੇ ਖਿਡਾਰੀ ਬਣ ਸਕਦੇ ਹਨ ਜਿਸਨੇ ਪਹਿਲਾ ਟੀਮ ਦਾ ਹਿੱਸਾ ਹੁੰਦੇ ਹੋਏ ਅਤੇ ਫਿਰ ਟੀਮ ਮੈਨੇਜਰ ਦੇ ਤੌਰ ਤੇ ਆਪਣੇ ਦੇਸ਼ ਲਈ ਕੱਪ ਜਿੱਤਿਆ। ਉਹ 1998 ਵਿੱਚ ਟੀਮ ਦੇ ਕਪਤਾਨ ਸਨ ।ਜਦੋਂ ਫਰਾਂਸ ਨੇ ਵਿਸ਼ਵ ਕੱਪ ਜਿੱਤਿਆ ਸੀ।

 

ਸਟੇਡੀਅਮ 'ਚ ਕੁੱਲ 80 ਹਜ਼ਾਰ ਦਰਸ਼ਕਾਂ ਵਿਚਾਲੇ ਇਹ ਮੈਚ ਖੇਡਿਆ ਜਾਵੇਗਾ। ਪਰ ਜਿੱਤ ਦਾ ਅਸਲੀ ਜਸ਼ਨ ਵਿਸ਼ਵ ਕੱਪ ਜਿੱਤਣ ਵਾਲੇ ਦੇਸ਼ ਦੀਆਂ ਸੜਕਾਂ ਤੇ ਵੇਖਣ ਨੂੰ ਮਿਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:croatia to face strong france in fifa world cup 2018 final