ਅਗਲੀ ਕਹਾਣੀ

IPL2019 CSKvsKXIP: ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਹਿਰਾਇਆ

ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਹਿਰਾਇਆ

ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜਨ ਵਿਚ ਅੱਜ (6 ਅਪ੍ਰੈਲ) ਨੂੰ ਦੋ ਮੈਚ ਖੇਡੇ ਗਏ। ਚੇਨਈ ਸੁਪਰ ਕਿੰਗਜ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਖੇਡੇ ਗਏ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਆਪਣੀ ਜਿੱਤ ਦਰਜ ਕਰਵਾਈ।  ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। 

 

ਮੌਜੂਦਾ ਜੇਤੂ ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਖਿਲਾਫ 20  ਓਵਰਾਂ ਵਿਚ ਤਿੰਨ ਵਿਕਟਾ ਗੁਆਕੇ 160 ਦੌੜਾਂ ਬਣਾਈਆਂ। ਬਾਅਦ ਵਿਚ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ਗੁਆਕੇ 138 ਦੌੜਾਂ ਹੀ ਬਣਾ ਸਕੀ। ਚੇਨਈ ਨੇ ਇਸ ਮੈਚ ਨੂੰ 22 ਦੌੜਾਂ ਨਾਲ ਜਿੱਤ ਲਿਆ।  ਚੇਨਈ ਵੱਲੋਂ ਖੇਡੇ ਗਏ ਪੰਜ ਮੈਚਾਂ ਵਿਚੋਂ ਇਹ ਚੌਥੀ ਜਿੱਤ ਸੀ।

 

ਕ੍ਰਿਸ ਗੇਲ ਅਤੇ ਮਿਅੰਕ ਅਗਰਵਾਲ ਦੀਆਂ ਸ਼ੁਰੂਆਤੀ ਵਿਕਟ ਸਸਤੇ ਵਿਚ ਗੁਆਉਣ ਬਾਅਦ ਪੰਜਾਬ ਦੇ ਕੇ ਐਲ ਰਾਹੁਲ (55) ਅਤੇ ਸਰਫਰਾਜ ਖਾਨ (67) ਦੇ ਅਰਧ ਸੈਕੜੇ ਦੀ ਬਦਲੌਤ ਇਕ ਸਮੇਂ ਪੰਜਾਬ ਦੀ ਟੀਮ ਟੀਚੇ ਵੱਲ ਮਜ਼ਬੂਤੀ ਨਾਲ ਵਧਦੀ ਨਜ਼ਰ ਆ ਰਹੀ ਸੀ, ਪ੍ਰੰਤੂ ਆਖਰੀ ਓਵਰਾਂ ਵਿਚ ਚੇਨਈ ਦੇ ਗੇਦਬਾਜ਼ਾਂ ਨੇ ਨਾ ਸਿਰਫ ਦੌੜਾਂ ਦੀ ਗਤੀ ਉਤੇ ਰੋਕ ਲਗਾ ਦਿੱਤੀ, ਸਗੋਂ ਰਾਹੁਲ, ਖਰਤਨਾਕ ਡੇਵਿਡ ਮਿਲਰ ਅਤੇ ਸਰਫਰਾਜ ਖਾਨ ਦੀਆਂ ਵਿਕਟਾਂ ਝਟਕਾ ਲਈਆਂ।

 

ਇਸ ਤੋਂ ਪਹਿਲਾਂ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਨੇ ਨਿਰਧਾਰਤ 20 ਓਵਰਾਂ ਵਿਚ ਤਿੰਨ ਵਿਕਟਾਂ ਗੁਆਕੇ 60 ਦੌੜਾਂ ਬਣਾਈਆਂ। ਫਾਫ ਡੂ ਪਲੇਸਿਸ ਨੇ ਸਭ ਤੋਂ ਜ਼ਿਆਦਾ 54 ਦੌੜਾਂ ਬਣਾਈਆਂ। ਐਮ ਐਸ ਧੋਨੀ 23 ਗੇਂਦਾਂ ਵਿਚ 37 ਦੌੜਾ ਅਤੇ ਅੰਬਾਤਿ 15 ਗੇਂਦਾਂ ਵਿਚ 21 ਦੌੜਾ ਬਣਾਕੇ ਨਾਬਾਦ ਰਹੇ। ਚੇਨਈ ਦੀਆਂ ਤਿੰਨ ਵਿਕਟਾਂ ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਿਵਨ ਨੇ ਲਈਆਂ। ਕੇ ਐਲ ਰਾਹੁਲ ਤੀਜੇ ਵਿਕੇਟ ਦੇ ਤੌਰ ਉਤੇ ਆਊਟ ਹੋਏ। ਉਨ੍ਹਾਂ 47 ਗੇਂਦਾਂ ਵਿਚ 55 ਦੌੜਾਂ ਦੀ ਅਰਧ ਸੈਂਕੜੇ ਦੀ ਪਾਰੀ ਖੇਡੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: CSKvsKXIP: Chennai beat Punjab by 22 runs