ਫੀਫਾ ਵਿਸ਼ਵ ਕੱਪ 2018 'ਚ ਸਭ ਤੋਂ ਵੱਡਾ ਉਲਟਫੇਰ ਬੁੱਧਵਾਰ ਨੂੰ ਉਦੋਂ ਹੋਇਆ ਜਦੋਂ ਮੌਜੂਦਾ ਚੈਂਪੀਅਨ ਜਰਮਨੀ ਗਰੁੱਪ ਸਟੇੇਜ 'ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਜਰਮਨੀ ਨੂੰ ਮੈਚ ਦੇ ਆਖਰੀ ਪਲਾਂ 'ਚ ਕੋਰੀਆ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਲਗਾਤਾਰ ਦੂਜਾ ਵਿਸ਼ਵ ਕੱਪ ਜਿੱਤਣ ਦਾ ਜਰਮਨੀ ਦਾ ਸੁਪਨਾ ਵੀ ਟੁੱਟ ਗਿਆ। ਕੋਰੀਆ ਪਹਿਲਾ ਹੀ ਟੂਰਨਾਮੈਂਟ 'ਚੋਂ ਬਾਹਰ ਹੋ ਚੁੱਕੀ ਹੈ.
The holders #GER, are out. #KOR join them heading home, despite big win. pic.twitter.com/Vyyzl7EcHq
— FIFA World Cup 🏆 (@FIFAWorldCup) June 27, 2018
ਦੂਜੇ ਪਾਸੇ, ਦੱਖਣੀ ਕੋਰੀਆ ਨੇ ਫੀਫਾ ਵਿਸ਼ਵ ਕੱਪ ਚ ਸਭ ਤੋਂ ਵੱਡੀ ਸਫਲਤਾ ਹਾਸਲ ਕੀਤੀ। ਇਹ ਉਨ੍ਹਾਂ ਲਈ ਟੂਰਨਾਮੈਂਟ ਦੀ ਪਹਿਲੀ ਜਿੱਤ ਹੈ । ਆਪਾਂ ਇਸਨੂੰ ਸਭ ਤੋਂ ਯਾਦਗਾਰੀ ਜਿੱਤ ਵੀ ਕਹਿ ਸਕਦੇ ਹਾਂ। ਮੈਚ ਦੀ ਸ਼ੁਰੂਆਤ , ਚ ਜਰਮਨੀ ਨੇ ਦੱਖਣੀ ਕੋਰੀਆ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।
ਜਰਮਨੀ ਨੂੰ 39 ਵੇਂ ਮਿੰਟ 'ਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ। ਜਿਸਦਾ ਕੋਰੀਆ ਦੇ ਗੋਲਕੀਪਰ ਜੋਏ ਹੂਨਵੂ ਨੇ ਇਕ ਵਧੀਆ ਬਚਾਅ ਕੀਤਾ। ਉਸ ਨੇ ਆਪਣੀ ਟੀਮ ਨੂੰ ਮੈਚ 'ਚ ਬਣਾਈ ਰੱਖਿਆ।ਮੌਜੂਦਾ ਚੈਂਪੀਅਨ ਨੇ ਦੂਜੇ ਅੱਧ ਵਿੱਚ ਚੰਗੀ ਸ਼ੁਰੂਆਤ ਕੀਤੀ ਪਰ ਟੀਮ ਗੋਲ ਨਾ ਕਰ ਸਕੀ।
ਕੋਰੀਆ ਨੇ ਪੂਰੇ ਮੈਚ ਦੌਰਾਨ ਜਰਮਨੀ ਦੀਆਂ ਕਮਜ਼ੋਰੀ ਦਾ ਪੂਰਾ ਫਾਇਦਾ ਉਠਾਇਆ ਤੇ 2-0 ਨਾਲ ਜਰਮਨੀ ਨੂੰ ਮਾਤ ਦੇ ਕੇ ਇਤਿਹਾਸ ਰਚ ਦਿੱਤਾ।