ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019; IND vs SA: ਰੋਹਿਤ ਦਾ 23ਵਾਂ ਸੈਂਕੜਾ, ਭਾਰਤ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ

ਆਈਸੀਸੀ ਵਿਸ਼ਵ ਕੱਪ 2019 (ICC World Cup 2019) ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੇ ਦਰਮਿਆਨ ਹੋਏ ਮੁਕਾਬਲੇ ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟੀਮ ਇੰਡੀਆ ਨੇ 47.3 ਓਵਰਾਂ ਚ 4 ਵਿਕਟਾਂ ਗੁਆ ਕੇ 228 ਦੌੜਾਂ ਦਾ ਟੀਚਾ ਹਾਸਲ ਕੀਤਾ।

 

ਰੋਹਿਤ ਸ਼ਰਮਾ ਨੇ ਟੀਮ ਇੰਡੀਆ ਲਈ ਸ਼ਾਨਦਾਰ ਸੈਂਕੜਾ ਬਣਾਇਆ। ਰੋਹਿਤ ਸ਼ਰਮਾ ਨੇ 122 ਦੌੜਾਂ ਬਣਾਈਆਂ । ਰੋਹਿਤ ਨੂੰ ਉਨ੍ਹਾਂ ਦੀ ਬੱਲੇਬਾਜ਼ੀ ਲਈ ਮੈਨ ਆਫ਼ ਦਾ ਮੈਚ ਦਾ ਖਿਤਾਬ ਮਿਲਿਆ। ਟੀਮ ਇੰਡੀਆ ਲਈ ਧੋਨੀ ਨੇ 34, ਕੇ ਐਲ ਰਾਹੁਲ (26) ਅਤੇ ਹਰਦਿਕ ਪਾਡਿਆ ਨੇ (ਨਾਬਾਦ 15) ਦੌੜਾਂ ਬਣਾਈਆਂ।

 

ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਨੇ ਦੋ ਵਿਕਟਾਂ ਲਈਆਂ। ਫਹਲੂਕੁਯੋ ਅਤੇ ਕ੍ਰਿਸ ਮੌਰਿਸ ਨੇ 1-1 ਵਿਕਟ ਲਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CWC 2019 IND vs SA India beat South Africa by six wickets