ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਦੀਪਿਕਾ ਨੇ ਜਿੱਤਿਆ ਸੋਨ ਤਮਗ਼ਾ

ਭਾਰਤੀ ਤੀਰਅੰਦਾਜ ਦੀਪਿਕਾ ਕੁਮਾਰੀ ਨੇ ਵੀਰਵਾਰ ਨੂੰ ਬੈਂਕਾਕ 'ਚ ਖੇਡੀ ਜਾ ਰਹੀ 21ਵੀਂ ਏਸ਼ੀਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਲਿਆ। ਉਨ੍ਹਾਂ ਨੇ ਮਹਿਲਾ ਰਿਕਵਰ ਮੁਕਾਬਲੇ 'ਚ ਭਾਰਤ ਦੀ ਹੀ ਅੰਕਿਤਾ ਭਗਤ ਨੂੰ 6-0 ਨਾਲ ਹਰਾਇਆ। ਅੰਕਿਤਾ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਇਸ ਤੋਂ ਪਹਿਲਾਂ ਦੋਹਾਂ ਨੇ ਸੈਮੀਫ਼ਾਈਨਲ 'ਚ ਪਹੁੰਚ ਕੇ ਦੇਸ਼ ਲਈ ਓਪੰਪਿਕ ਕੋਟਾ ਹਾਸਲ ਕੀਤਾ ਸੀ।
 

ਦੀਪਿਕਾ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮਲੇਸ਼ੀਆ ਦੀ ਨੂਰ ਅਫੀਸਾ ਅਬਦੁੱਲ ਨੂੰ 7-3, ਈਰਾਨ ਦੀ ਜ਼ਹਰਾ ਨੇਮਾਤੀ ਨੂੰ 6-4 ਤੇ ਸਥਾਨਕ ਤੀਅਰੰਦਾਜ਼ ਨਰੀਸਾਰਾ ਖੁਨਹਿਰਾਨਚਾਈਓ ਨੂੰ 6-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਕੇ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਤੀਰਅੰਦਾਜ਼ੀ ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਆਖਰੀ ਮੌਕਾ 2020 ਵਿਸ਼ਵ ਕੱਪ ਦਾ ਬਰਲਿਨ ਗੇੜ ਹੈ। ਬਾਅਦ ਵਿਚ ਦੀਪਿਕਾ ਨੇ ਵੀਅਤਨਾਮ ਦੀ ਐਨਗੁਏਟ ਡੋ ਥੀ ਐਨ. ਨੂੰ ਇਕਪਾਸੜ ਫਰਕ ਨਾਲ ਹਰਾ ਕੇ ਆਖਰੀ-4 ਮੁਕਾਬਲਾ ਵਿਚ 6-2 ਨਾਲ ਹਰਾ ਦਿੱਤਾ।
 

ਅੰਕਿਤਾ ਨੇ ਹਾਂਗਕਾਂਗ ਦੀ ਲਾਮ ਸ਼ੁਕਚਿੰਗ ਏਡਾ ਨੂੰ 7-1, ਵੀਅਤਨਾਮ ਦੀ ਐਨਗੁਏਨ ਥੀ ਫਿਊਂਗ ਨੂੰ 6-0 ਤੇ ਕਜ਼ਾਕਿਸਤਾਨ ਦੀ ਅਨਾਸਤਾਸੀਆ ਬਾਨੋਵਾ ਨੂੰ 6-4 ਨਾਲ ਹਰਾ ਦਿੱਤਾ। ਅੰਕਿਤਾ ਨੇ ਆਖਰੀ ਚਾਰ ਵਿਚ ਭੂਟਾਨ ਦੀ ਕਰਮਾ ਨੂੰ 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਹਾਲਾਂਕਿ ਅੰਕਿਤਾ ਨੂੰ ਦੀਪਕਾ ਹੱਥੋਂ 0-6 ਨਾਲ ਹਾਰ ਝੱਲਣੀ ਪਈ। ਭਾਰਤੀ ਤੀਰਅੰਦਾਜ਼ੀ ਸੰਘ 'ਤੇ ਪਾਬੰਦੀ ਕਾਰਨ ਦੀਪਿਕਾ, ਅੰਕਿਤਾ ਤੇ ਲੈਸ਼ਰਾਮ ਬੋਂਬਿਆਲਾ ਦੇਵੀ ਦੀ ਭਾਰਤੀ ਤਿੱਕੜੀ ਨੇ ਬਦਲਵੇਂ (ਵਿਸ਼ਵ ਤੀਰਅੰਦਾਜ਼ੀ ਸੰਘ) ਝੰਡੇ ਹੇਠ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ। ਤੀਰਅੰਦਾਜ਼ੀ ਵਿਚ ਭਾਰਤ ਦਾ ਇਹ ਦੂਜਾ ਓਲੰਪਿਕ ਕੋਟਾ ਹੈ। ਇਸ ਤੋਂ ਪਹਿਲਾਂ ਤਰੁਣਾਦੀਪ  ਰਾਏ, ਅਤਨੂ ਦਾਸ ਤੇ ਪ੍ਰਵੀਣ ਜਾਧਵ ਦੀ ਪੁਰਸ਼ ਰਿਕਰਵ ਟੀਮ ਨੇ ਸਾਲ ਦੇ ਸ਼ੁਰੂ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕੋਟਾ ਸਥਾਨ ਹਾਸਲ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Kumari Wins Gold in Asian Archery Championship