ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਕੈਪੀਟਲਸ ਨੂੰ ਝਟਕਾ, ਕ੍ਰਿਸ ਵੋਕਸ ਨੇ IPL ਤੋਂ ਨਾਮ ਲਿਆ ਵਾਪਸ: ਰਿਪੋਰਟ

 

ਕ੍ਰਿਸ ਵੋਕਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਗਾਮੀ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਕ੍ਰਿਸ ਵੋਕਸ ਦਾ ਆਉਣ ਵਾਲੇ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਲਈ ਖੇਡਣਾ ਤੈਅ ਹੋਇਆ ਸੀ। 

 

ਵੋਕਸ ਨੇ ਆਗਾਮੀ ਇੰਗਲਿਸ਼ ਸਮਰ ਲਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਆਈਪੀਐਲ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਇੰਗਲੈਂਡ ਦੇ ਇਸ ਆਲਰਾਊਂਡਰ ਦਾ ਟੀਮ ਤੋਂ ਬਾਹਰ ਹੋਣਾ ਦਿੱਲੀ ਕੈਪੀਟਲਸ ਲਈ ਵੱਡਾ ਝਟਕਾ ਹੈ। ਆਈਪੀਐਲ ਦੀ ਫਰੈਂਚਾਇਜ਼ੀ ਟੀਮ ਦਿੱਲੀ ਕੈਪੀਟਲ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।


ਪੀਏ ਨਿਊਜ਼ ਏਜੰਸੀ ਅਨੁਸਾਰ ਵੋਕਸ ਨੇ ਖ਼ੁਦ ਨੂੰ ਆਉਣ ਵਾਲੇ ਸੀਜ਼ਨ ਲਈ ਫਿਟ ਰੱਖਣ ਲਈ ਆਈਪੀਐਲ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਵੋਕਸ ਨੂੰ ਦਿੱਲੀ ਕੈਪੀਟਲ ਨੇ ਉਨ੍ਹਾਂ ਦੇ ਬੇਸ ਪ੍ਰਾਈਸ 1.5 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। 

 

ਵੋਕਸ ਦਿੱਲੀ ਕੈਪੀਟਲਸ ਲਈ ਇਕ ਅਹਿਮ ਖਿਡਾਰੀ ਸਾਬਤ ਹੋ ਸਕਦੇ ਸਨ। ਵੋਕਸ ਦੇ ਬਾਹਰ ਜਾਣ ਤੋਂ ਬਾਅਦ, ਦਿੱਲੀ ਕੈਪੀਟਲਸ ਸਾਹਮਣੇ ਚੁਣੌਤੀ ਹੋਵੇਗੀ ਕਿ ਉਹ ਤੇਜ਼ ਗੇਂਦਬਾਜ਼ ਆਲਰਾਊਂਡਰ ਦੀ ਜਗ੍ਹਾ ਟੀਮ ਵਿੱਚ ਕਿਸ ਨੂੰ ਸ਼ਾਮਲ ਕਰੇਗਾ।

 

ਵੋਕਸ ਨੇ ਹੁਣ ਤੱਕ 18 ਆਈਪੀਐਲ ਮੈਚ ਖੇਡੇ ਹਨ ਜਿਸ ਵਿੱਚ 63 ਦੌੜਾਂ ਬਣਾ ਕੇ 25 ਵਿਕਟਾਂ ਲੈ ਚੁੱਕੇ ਹਨ। 2018 ਆਈ ਪੀ ਐਲ ਦੀ ਨਿਲਾਮੀ ਵਿੱਚ, ਉਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 7.4 ਕਰੋੜ ਵਿੱਚ ਖ਼ਰੀਦਿਆ ਸੀ।

 

ਉਨ੍ਹਾਂ ਨੇ ਪੰਜ ਆਈਪੀਐਲ ਮੈਚਾਂ ਵਿੱਚ ਅੱਠ ਵਿਕਟਾਂ ਲਈਆਂ, ਪਰ 10.36 ਦੀ ਇਕਾਨਮੀ ਦਰ ਨਾਲ ਦੌੜਾਂ ਵੀ ਦਿੱਤੀਆਂ। ਵੋਕਸ ਨੂੰ 2019 ਦੀ ਆਈਪੀਐਲ ਨਿਲਾਮੀ ਵਿੱਚ ਅਨਸੋਲਡ ਰਹੇ ਸਨ ਪਰ 2020 ਆਈਪੀਐਲ ਨਿਲਾਮੀ ਵਿੱਚ ਦਿੱਲੀ ਕੈਪੀਟਲਸ ਨੇ ਖ਼ਰੀਦਿਆ ਸੀ। 

 

ਵੋਕਸ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਜੇਸਨ ਰਾਏ, ਸ਼ਿਮਰਨ ਹੇਟਮੇਅਰ, ਅਲੈਕਸ ਕੈਰੀ, ਮਾਰਕਸ ਸਟੋਨੀਸ, ਲਲਿਤ ਯਾਦਵ, ਮੋਹਿਤ ਸ਼ਰਮਾ ਅਤੇ ਤੁਸ਼ਾਰ ਦੇਸ਼ਪਾਂਡੇ ਨੂੰ ਖ਼ਰੀਦਿਆ। ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਹੈ, ਜਿਸ ਦੀ ਕਪਤਾਨੀ ਹੇਠ ਟੀਮ ਪਿਛਲੇ ਸਾਲ ਪਲੇਆਫ਼ ਵਿੱਚ ਪਹੁੰਚੀ ਸੀ।

...
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delhi capitals chris woakes pulls out of ipl 2020 to keep himself fit for upcoming english summer