ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਧੋਨੀ ਨੇ ਨਹੀਂ ਪਹਿਨੇ ‘ਬਲੀਦਾਨ ਬੈਜ’ ਵਾਲੇ ਦਸਤਾਨੇ ਪਰ ਲੋਕਾਂ ਨੇ ਲਹਿਰਾਇਆ ਲੋਗੋ

​​​​​​​ਧੋਨੀ ਨੇ ਨਹੀਂ ਪਹਿਨੇ ‘ਬਲੀਦਾਨ ਬੈਜ’ ਵਾਲੇ ਦਸਤਾਨੇ ਪਰ ਲੋਕਾਂ ਨੇ ਲਹਿਰਾਇਆ ਲੋਗੋ

ਭਾਰਤ ਦੇ ਤਜਰਬੇਕਾਰ ਵਿਕੇਟ ਕੀਪਰ ਮਹੇਂਦਰ ਸਿੰਘ ਧੋਨੀ ਨੇ ਐਤਵਾਰ ਨੁੰ ਆਈਸੀਸੀ ਦੇ ਨਿਯਮਾਂ ਮੁਤਾਬਕ ਚੱਲਦਿਆਂ ਆਸਟ੍ਰੇਲੀਆ ਵਿਰੁੱਧ ਕ੍ਰਿਕੇਟ ਵਿਸ਼ਵ ਕੱਪ 2019 ਮੈਚ ਵਿੱਚ ‘ਬਲੀਦਾਨ ਬੈਜ’ ਦੇ ਦਸਤਾਨੇ ਨਹੀਂ ਪਹਿਨੇ।

 

 

ਧੋਨੀ ਨੇ ਦੱਖਣੀ ਅਫ਼ਰੀਕਾ ਦੇ ਵਿਰੁਧ ਬਲੀਦਾਨ ਬੈਜ ਵਾਲੇ ਦਸਤਾਨੇ ਪਹਿਨੇ ਸਨ, ਜਿਸ ਤੋਂ ਬਾਅਦ ਆਈਸੀਸੀ ਨੇ ਬੀਸੀਸੀਆਈ ਨੂੰ ਕਿਹਾ ਸੀ ਕਿ ਉਹ ਧੋਨੀ ਨੂੰ ਇਹ ਦਸਤਾਨੇ ਪਹਿਨਣ ਤੋਂ ਮਨ੍ਹਾ ਕਰ ਦੇਵੇ ਕਿਉ਼ਕਿ ਇਹ ਖੇਡ ਉਪਕਰਨ ਨਿਯਮਾਂ ਦੀ ਉਲੰਘਣਾ ਹੈ।

 

 

ਮਹੇਂਦਰ ਸਿੰਘ ਧੋਨੀ ਨੇ ਐਤਵਾਰ ਨੂੰ ਹਰੇ ਰੰਗ ਦੇ ਦਸਤਾਨੇ ਪਹਿਨੇ, ਜਿਸ ਉੱਤੇ ਨਾ ਤਾਂ ਐੱਸਜੀ ਦਾ ਲੋਗੋ ਸੀ ਤੇ ਨਾ ਹੀ ਇਹ ਬਲੀਦਾਨ ਬੈਜ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਉਹੀ ਦਸਤਾਨੇ ਸਨ ਜਾਂ ਨਵੇਂ ਦਸਤਾਨੇ ਸਨ।

 

 

ਭਾਵੇਂ ਆਈਸੀਸੀ ਨੇ ਧੋਨੀ ਨੂੰ ਆਪਣੇ ਦਸਤਾਨਿਆਂ ਉੱਤੇ ਬਲੀਦਾਨ ਬੈਜ ਲਾਉਣ ਤੋਂ ਵਰਜ ਦਿੱਤਾ ਹੋਵੇ ਪਰ ਓਵਲ ਮੈਦਾਨ ਵਿੱਚ ਪ੍ਰਸ਼ੰਸਕ ਅੱਜ ਇਸੇ ਲੋਗੋ ਦਾ ਪੋਸਟਰ ਲੈ ਕੇ ਆਏ ਤੇ ਉਸ ਨੂੰ ਧੋਨੀ ਦੇ ਹੱਕ ਵਿੱਚ ਲਹਿਰਾਇਆ।

 

 

ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਸਟੇਡੀਅਮ ਤੋਂ ‘ਬਲੀਦਾਨ ਬੈਜ’ ਦੇ ਲੋਗੋ ਦੀ ਤਸਵੀਰ ਵਾਇਰਲ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਵਿਰੁੱਧ ਐਤਵਾਰ ਨੂੰ ਇੱਥੇ ਕੇਨਿੰਗਟਨ ਓਵਲ ਮੈਦਾਨ ’ਤੇ ਜਾਰੀ ਵਿਸ਼ਵ ਕੱਪ 2019 ਦੇ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੁਕਾਬਲਾ ਦਾ ਆਪਣਾ ਚੌਥਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhoni didn t wear Balidan Badge but audience waved logo