ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ-ਕੱਲ੍ਹ ਇੰਝ ਸਮਾਂ ਬਿਤਾ ਰਹੇ ਹਨ ਧੋਨੀ

ਅੱਜ-ਕੱਲ੍ਹ ਇੰਝ ਸਮਾਂ ਬਿਤਾ ਰਹੇ ਹਨ ਧੋਨੀ

ਕ੍ਰਿਕਟ `ਚ ਇਨ੍ਹੀਂ ਦਿਨੀਂ ਮਹਿੰਦਰ ਸਿੰਘ ਧੋਨੀ ਦੀ ਘਾਟ ਕਾਫ਼ੀ ਰੜਕ ਰਹੀ ਹੈ। ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਧੋਨੀ ਇਸ ਬ੍ਰੇਕ ਦਾ ਖ਼ੂਬ ਮਜ਼ਾ ਲੈ ਰਹੇ ਹਨ। ਇੰਗਲੈਂਡ `ਚ ਵਨ-ਡੇਅ ਅਤੇ ਟੀ20 ਸੀਰੀਜ਼ ਖੇਡ ਕੇ ਪਰਤਣ ਤੋਂ ਬਾਅਦ ਧੋਨੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਨ੍ਹਾਂ ਕੁਝ ਸ਼ੂਟਿੰਗ ਵੀ ਕੀਤੀ ਹੈ ਪਰ ਫਿ਼ਲਹਾਲ ਉਹ ਹੁਣ ਵਾਪਸ ਰਾਂਚੀ ਸਥਿਤ ਆਪਣੇ ਫ਼ਾਰਮ-ਹਾਊਸ `ਤੇ ਆਪਣੇ ਪਰਿਵਾਰ ਤੇ ਪਾਲਤੂ ਜਾਨਵਰਾਂ ਨਾਲ ਮੌਜਾਂ ਕਰ ਰਹੇ ਹਨ।


ਧੋਨੀ ਨੂੰ ਆਪਣੇ ਪਾਲਤੂ ਕੁੱਤਿਆਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਆਪਣੇ ਕੁੱਤਿਆਂ ਨਾਲ ਇੱਕ ਵਿਡੀਓ ਸ਼ੇਅਰ ਕਰਦਿਆਂ ਇਹ ਲਿਖਿਆ ਹੈ,‘ਥੋੜ੍ਹਾ ਗਲ਼ੇ ਲਾਉਣਾ, ਟ੍ਰੇਨਿੰਗ ਕਰਵਾਉਣਾ, ਕੈਚ ਪ੍ਰੈਕਟਿਸ ਕਰਵਾਉਣਾ ਤੇ ਇਸ ਸਭ ਬਦਲੇ ਬਿਨਾ-ਸ਼ਰਤ ਪਿਆਰ ਮਿਲਣਾ। ਇਸ ਦਾ ਕੋਈ ਮੁੱਲ ਨਹੀਂ।`   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhoni is spending time with pets