ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਫ਼ੌਜੀ ਟ੍ਰੇਨਿੰਗ ਲੈ ਕੇ ਪਰਤੇ ਧੋਨੀ

ਕਸ਼ਮੀਰ ’ਚ ਫ਼ੌਜੀ ਟ੍ਰੇਨਿੰਗ ਲੈ ਕੇ ਪਰਤੇ ਧੋਨੀ

ਭਾਰਤ ਦੇ ਸਾਬਕਾ ਕ੍ਰਿਕੇਟ ਕਪਤਾਨ ਤੇ ਵਿਕੇਟ ਕੀਪਰ ਬੱਲੇਬਾਜ਼ ਲੈਫ਼ਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਜੰਮੂ–ਕਸ਼ਮੀਰ ਵਿੱਚ ਖੇਤਰੀ ਫ਼ੌਜ (TA – ਟੈਰੀਟੋਰੀਅਲ ਆਰਮੀ) ਦੀ 15 ਦਿਨਾ ਟ੍ਰੇਨਿੰਗ ਕਰਨ ਤੋਂ ਬਾਅਦ ਪਰਤ ਆਏ ਹਨ। ਧੋਨੀ ਬੀਤੀ 30 ਜੁਲਾਈ ਨੂੰ TA ਦੀ 106ਵੀਂ ਬਟਾਲੀਅਨ ਨਾਲ ਜੁੜੇ ਸਨ।

 

 

ਮਹਿੰਦਰ ਸਿੰਘ ਧੋਨੀ ਨੇ ਲਗਭਗ ਦੋ ਹਫ਼ਤਿਆਂ ਤੱਕ ਬਟਾਲੀਅਨ ਨਾਲ ਟ੍ਰੇਨਿੰਗ ਵਿੱਚ ਹਿੱਸਾ ਲਿਆ। ਧੋਨੀ ਨੂੰ ਕਸ਼ਮੀਰ ਵਾਦੀ ਦੇ ਵੱਖੋ–ਵੱਖਰੇ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੰਥੇ ਉਹ ਫ਼ੌਜੀ ਜਵਾਨਾਂ ਨਾਲ ਰਹੇ।

 

 

ਟ੍ਰੇਨਿੰਗ ਦੌਰਾਨ ਧੋਨੀ ਨੂੰ ਗਸ਼ਤ ਲਈ ਵੀ ਭੇਜਿਆ ਗਿਆ। ਆਪਣੀ 15 ਦਿਨਾਂ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਉੜੀ ਤੇ ਅਨੰਤਨਾਗ ਵੀ ਭੇਜਿਆ ਗਿਆ ਸੀ। ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਦੀ ਪੂਰਵ–ਸੰਧਿਆ ਮੌਕੇ ਉਹ ਲੱਦਾਖ਼ ਵਿੱਚ ਸਨ, ਜਿਸ ਨੂੰ ਬੀਤੀ 5 ਅਗਸਤ ਨੂੰ ਹੀ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ ਗਿਆ ਹੈ।

 

 

ਲੱਦਾਖ ਵਿੱਚ ਧੋਨੀ ਫ਼ੌਜੀ ਹਸਪਤਾਲ ਗਏ ਤੇ ਮਰੀਜ਼ਾਂ ਅਤੇ ਆਮ ਲੋਕ ਨਾਲ ਗੱਲਬਾਤ ਵੀ ਕੀਤੀ।

 

 

ਧੋਨੀ ਨੇ ਵਿਸ਼ਵ ਕੱਪ ਤੋਂ ਬਾਅਦ ਫ਼ੌਜੀ ਟ੍ਰੇਨਿੰਗ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਵੈਸਟ ਇੰਡੀਜ਼ ਦੌਰੇ ਵਿੱਚ ਸੀਮਤ ਓਵਰਾਂ ਲਈ ਖ਼ੁਦ ਨੂੰ ਅਣਉਪਲਬਧ ਵੀ ਐਲਾਨ ਦਿੱਤਾ ਸੀ।

 

 

ਟ੍ਰੇਨਿੰਗ ਤੋਂ ਪਰਤੇ ਧੋਨੀ ਨੂੰ ਲੇਹ ਤੇ ਦਿੱਲੀ ਹਵਾਈ ਅੱਡੇ ਉੱਤੇ ਵੇਖਿਆ ਗਿਆ। ਇਸ ਦੌਰਾਨੀ ਧੋਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਮਿਲ ਕੇ ਰੱਜ ਕੇ ਸੈਲਫ਼ੀਆਂ ਖਿਚਵਾਈਆਂ ਤੇ ਉਨ੍ਹਾਂ ਨੂੰ ਖ਼ੁਸ਼ ਕੀਤਾ। ਸੋਸ਼ਲ ਮੀਡੀਆ ਉੱਤੇ ਧੋਨੀ ਦੀਆਂ ਹਵਾਈ ਅੱਡੇ ਤੋਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhoni returns from Kashmir Military Training