ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਭਾਰਤੀ ਕ੍ਰਿਕਟ ਲਈ ਅਜੇ ਵੀ ਯੋਗ ਹਾਂ: ਦਿਨੇਸ਼ ਕਾਰਤਿਕ

ਕੌਮਾਂਤਰੀ ਕ੍ਰਿਕਟ ਵਿੱਚ 15 ਸਾਲ ਪਹਿਲਾਂ ਸ਼ੁਰੂਆਤ ਤੋਂ ਬਾਅਦ ਟੀਮ ਤੋਂ ਲਗਾਤਾਰ ਅੰਦਰ ਬਾਹਰ ਹੋਣ ਵਾਲੇ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੇ ਖੇਡ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਅਜਿਹੇ ਵਿੱਚ ਉਹ ਖੁਦ ਨੂੰ ਟੀਮ ਲਈ ਯੋਗ ਮੰਨਦੇ ਹਨ। 


ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ 15 ਅਪ੍ਰੈਲ ਨੂੰ ਹੋਈ ਸੀ ਅਤੇ ਪ੍ਰਤਿਭਾਸ਼ਾਲੀ ਰਿਸ਼ੀਭ ਪੰਤ ਦੀ ਥਾਂ  33 ਸਾਲਾ ਦਿਨੇਸ਼ ਕਾਰਤਿਕ ਨੂੰ ਜਗ੍ਹਾ 'ਤੇ ਸਵਾਲ ਚੁੱਕੇ ਗਏ ਸਨ। 


ਮੁੱਖ ਚੋਣਕਰਤਾ ਐਮ ਐਸ ਕੇ ਪ੍ਰਸਾਦ ਨੇ ਵਿਕਟ ਦੇ ਪਿੱਛੇ ਕਾਰਤਿਕ ਨੂੰ ਚੰਗਾ ਦੱਸਿਆ ਅਤੇ ਇਸ ਚਰਚਾ ਨੂੰ ਇਹ ਕਹਿੰਦੇ ਹੋਏ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ।


ਕਾਰਤਿਕ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਪੀਟੀਆਈ ਨੂੰ ਕਿਹਾ, "ਜੇਕਰ ਪਰਿਵਾਰ ਅਤੇ ਦੋਸਤਾਂ ਦੀਆਂ ਪ੍ਰਾਰਥਨਾਵਾਂ ਮੇਰੇ ਨਾਲ ਨਾ ਹੁੰਦੀਆਂ ਤਾਂ ਮੈਂ ਹੁਣ ਤੱਕ ਖੇਡ ਨਹੀਂ ਸੀ ਸਕਦਾ। ਚੰਗਾ ਜਾਂ ਬੁਰਾ, ਜੇਕਰ ਲੋਕ ਤੁਹਾਡੇ ਬਾਰੇ ਗੱਲ ਕਰ ਰਹੇ ਹਨ, ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਯੋਗ ਬਣ ਗਏ ਹੋ। ਇਹ ਦੇਖ ਕੇ  ਬੜੀ ਤਸੱਲੀ ਮਿਲਦੀ ਹੈ ਕਿ ਮੈਂ ਇੰਨੇ ਸਾਲਾਂ ਬਾਅਦ ਵੀ ਯੋਗ ਰਿਹਾ ਹਾਂ ਅਤੇ ਮੈਂ ਅਜੇ ਵੀ ਟੀਮ ਦਾ ਹਿੱਸਾ ਬਣਨ ਲਈ ਸਖ਼ਤ ਮਿਹਨਤ ਕਰ ਰਿਹਾ ਹਾਂ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dinesh karthik told i still remain relevant good or bad but people still talk about me