ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ : ਇਸ ਧਾਕੜ ਖਿਡਾਰੀ ਨੇ ਕੀਤਾ ਵਾਪਸੀ ਦਾ ਐਲਾਨ 

1 / 2ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ : ਇਸ ਧਾਕੜ ਖਿਡਾਰੀ ਨੇ ਕੀਤਾ ਵਾਪਸੀ ਦਾ ਐਲਾਨ 

2 / 2ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ : ਇਸ ਧਾਕੜ ਖਿਡਾਰੀ ਨੇ ਕੀਤਾ ਵਾਪਸੀ ਦਾ ਐਲਾਨ 

PreviousNext

ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਡਵੇਨ ਬਰਾਵੋ ਨੇ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਦਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਪ੍ਰੇਮੀਆਂ ਲਈ ਇਹ ਇੱਕ ਵੱਡੀ ਖਬਰ ਹੈ, ਕਿਉਂਕਿ ਡਵੇਨ ਬਰਾਵੋ ਮੈਦਾਨ 'ਤੇ ਆਪਣੇ ਜਸ਼ਨ ਅਤੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। 
 

ਵੈਸਟਇੰਡੀਜ਼ ਟੀਮ ਤੋਂ ਬਾਹਰ ਹੋਣ ਕਾਰਨ ਬਰਾਵੋ ਨੇ ਸਾਲ 2018 'ਚ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। ਬਰਾਵੋ ਨੇ ਸਤੰਬਰ 2016 'ਚ ਪਾਕਿਸਤਾਨ ਵਿਰੁੱਧ ਆਖਰੀ ਕੌਮਾਂਤਰੀ ਮੈਚ ਖੇਡਿਆ ਸੀ। ਇੱਕ ਵਾਰ ਫਿਰ ਕ੍ਰਿਕਟ 'ਚ ਵਾਪਸੀ ਬਾਰੇ ਬਰਾਵੋ ਨੇ ਕਿਹਾ, "ਅੱਜ ਮੈਂ ਆਪਣੇ ਸਾਰੇ ਫੈਨਜ਼ ਅਤੇ ਦੁਨੀਆ ਭਰ ਦੇ ਸ਼ੁਭ ਚਿੰਤਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਫਿਰ ਤੋਂ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰਨ ਜਾ ਰਿਹਾ ਹਾਂ।"


 

ਬਰਾਵੋ ਨੇ ਕਿਹਾ, "ਕੁੱਝ ਸਮੇਂ ਤੋਂ ਮੈਂ ਕੌਮਾਂਤਰੀ ਕ੍ਰਿਕਟ 'ਚ ਆਪਣੀ ਵਾਪਸੀ 'ਤੇ ਵਿਚਾਰ ਕਰ ਰਿਹਾ ਹਾਂ ਅਤੇ ਮੇਰਾ ਫੈਸਲਾ ਇਨ੍ਹਾਂ ਸਕਾਰਾਤਮਕ ਬਦਲਾਵਾਂ ਨਾਲ ਮਜ਼ਬੂਤ ਹੋਇਆ। ਕੋਚ ਫਿਲ ਸਿਮੰਸ ਅਤੇ ਕਪਤਾਨ ਕਿਰੋਨ ਪੋਲਾਰਡ ਦੀ ਅਗਵਾਈ 'ਚ ਮੈਂ ਵਾਪਸੀ ਕਰਨ ਬਾਰੇ ਉਤਸਾਹਿਤ ਹਾਂ।"
 

ਜ਼ਿਕਰਯੋਗ ਹੈ ਕਿ ਬਰਾਵੋ ਨੇ ਸਾਲ 2004 ਵਿਚ ਅਪਣੀ ਸ਼ੁਰੂਆਤ ਤੋਂ ਬਾਅਦ 40 ਟੈਸਟ ਮੈਚ, 164 ਵਨਡੇ ਅਤੇ 66 ਟੀ-20 ਮੈਚ ਖੇਡੇ ਹਨ। ਪਿਛਲੀ ਵਾਰ ਦੋ ਸਾਲ ਪਹਿਲਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਜੋ ਪਾਕਿਸਤਾਨ ਦੇ ਖ਼ਿਲਾਫ਼ ਸੀ। ਉਨ੍ਹਾਂ ਨੇ ਟੈਸਟ ਵਿੱਚ 2200 ਦੌੜਾਂ, 86 ਵਿਕਟਾਂ, ਵਨਡੇ ਵਿੱਚ 2968 ਦੌੜਾਂ, 199 ਵਿਕਟਾਂ ਅਤੇ ਟੀ-20 ਇੰਟਰਨੈਸ਼ਨਲ ਵਿੱਚ 1142 ਦੌੜਾਂ ਬਣਾਉਣ ਤੋਂ ਇਲਾਵਾ 52 ਵਿਕਟਾਂ ਲਈਆਂ ਹਨ।
 

ਕ੍ਰਿਕਟ ਤੋਂ ਇਲਾਵਾ ਬਰਾਵੋ ਨੇ ਅਪਣੇ ਹਿੱਟ ਗਾਨੇ ‘ਚੈਂਪੀਅੰਸ’ ਤੋਂ ਵੀ ਸੁਰਖੀਆਂ ਬਟੋਰੀਆਂ ਸਨ, ਜੋ ਭਾਰਤ ਵਿੱਚ 2016 ਵਿਸ਼ਵ ਟੀ-20 ਵਿੱਚ ਵੈਸਟਇੰਡੀਜ਼ ਦੀ ਜੇਤੂ ਮੁਹਿੰਮ ਦੌਰਾਨ ਟੀਮ ਦਾ ਅਧਿਕਾਰਿਕ ਗੀਤ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dwayne Bravo confirms return to international cricket for West Indies