ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WC 2019: ਆਸਟ੍ਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ

1 / 3ਆਸਟ੍ਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ

2 / 3ਆਸਟ੍ਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ

3 / 3ਆਸਟ੍ਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਇੰਗਲੈਂਡ 27 ਸਾਲ ਬਾਅਦ ਫਾਈਨਲ ’ਚ ਪੁੱਜਿਆ

PreviousNext

WC 2019: ਕ੍ਰਿਕਟ ਵਿਸ਼ਵ ਕੱਪ 2019 ਦੇ ਦੂਜੇ ਸੈਮੀਫ਼ਾਈਨਲ ਮੁਕਾਬਲੇ ਚ ਇੰਗਲੈਂਡ ਪੰਜ ਵਾਰ ਦੀ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ ਨੂੰ 8 ਵਿਕੇਟਾਂ ਤੋਂ ਹਰਾ ਕੇ 27 ਸਾਲ ਮਗਰੋਂ ਫਾਈਨਲ ਚ ਪੁੱਜ ਗਿਆ ਹੈ।

 

ਬਰਮਿੰਘਮ ਦੇ ਐਜਬੇਸਟਨ ਮੈਦਾਨ ’ਤੇ ਖੇਡੇ ਗਏ ਇਸ ਮੁਕਾਬਲੇ ਚ ਆਸਟ੍ਰੇਲੀਆ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਚ ਸਿਰਫ 223 ਦੌੜਾਂ ਤੇ ਢੇਰ ਹੋ ਗਈ।

 

ਇਸਦੇ ਜਵਾਬ ਚ ਇੰਗਲੈਂਡ ਦੀ ਟੀਮ ਨੇ 17.5 ਓਵਰ ਬਾਕੀ ਰਹਿੰਦਿਆਂ 2 ਵਿਕੇਟਾਂ ਗੁਆ ਕੇ ਆਸਟ੍ਰੇਲੀਆ ਵਲੋਂ ਦਿੱਤਾ ਗਿਆ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਜੇਸਨ ਰਾਏ ਨੇ 85 ਦੌੜਾਂ ਮਾਰੀਆਂ। ਇਯੋਨ ਮਾਰਗਨ 45 ਅਤੇ ਜੋ ਰੂਟ 49 ਦੌੜਾਂ ਬਣਾ ਕੇ ਨਾਬਾਦ ਰਹੇ। ਜਾਨੀ ਬੇਅਰਸਟੋ ਨੇ 34 ਦੌੜਾਂ ਬਣਾਈਆਂ। ਆਸਟ੍ਰੇਲੀਆ ਵਲੋਂ ਸਟਾਰਕ ਅਤੇ ਕਮਿੰਸ ਨੂੰ 1-1 ਵਿਕੇਟ ਮਿਲੀ।

 

ਹੁਣ ਇੰਗਲੈਂਡ ਦੀ ਟੀਮ ਫਾਈਨਲ ਚ 14 ਜੁਲਾਈ ਨੂੰ ਲਾਰਡਸ ਚ ਨਿਊਜ਼ੀਲੈਂਡ ਨਾਲ ਭਿੜੇਗੀ। ਨਿਊਜ਼ੀਲੈਂਡ ਨੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਚ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ਚ ਭਾਰਤ ਨੂੰ 18 ਦੌੜਾਂ ਤੋਂ ਹਰਾ ਕੇ ਫਾਈਨਲ ਚ ਆਪਣਾ ਸਥਾਨ ਪੱਕਾ ਕੀਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:eng vs aus icc world cup 2019 live cricket scorecard england vs australia 2nd semifinal live streaming at edgbaston birmingham