ਇੰਗਲੈਂਡ ਅਤੇ ਚੇਲਸੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਜੌਨ ਟੈਰੀ ਨੇ ਫੁੱਟਬਾਲ ਜਗਤ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ। ਵੈਬਸਾਈਟ ‘ਈਐਸਪੀਐਨ’ ਦੀ ਰਿਪੋਰਟ ਅਨੁਸਾਰ 37 ਸਾਲਾ ਟੈਰੀ ਹੁਣ ਕੋਚਿੰਗ `ਚ ਜਾਣ ਦੀ ਤਿਆਰੀ ਕਰ ਰਹੇ ਹਨ।
ਇਸ ਸਾਲ ਮਈ `ਚ ਐਸਟਨ ਵਿਲਾ ਤੋਂ ਨਿਕਲਣ ਦੇ ਬਾਅਦ ਟੈਰੀ ਕਿਸੇ ਵੀ ਹੋਰ ਫੁੱਟਬਾਲ ਕਲੱਬ `ਚ ਸ਼ਾਮਲ ਨਹੀਂ ਹੋਏ। ਉਨ੍ਹਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ `ਤੇ ਸੰਨਿਆਸ ਲੈਣ ਦਾ ਐਲਾਨ ਕੀਤਾ। ਟੈਰੀ ਨੇ ਕਿਹਾ ਕਿ ਇਕ ਫੁੱਟਬਾਲ ਖਿਡਾਰੀ ਦੇ ਤੌਰ `ਤੇ ਬੇਹਤਰੀਨ 23 ਸਾਲ ਲੰਘਾਉਣ ਬਾਅਦ ਮੈਂ ਹੁਣ ਫੈਸਲਾ ਕੀਤਾ ਹੈ ਕਿ ਅਲਵਿਦਾ ਕਹਿਣ ਦਾ ਇਹ ਸਮਾਂ ਹੈ।
ਮੈਂ ਆਪਣੇ ਉਨ੍ਹਾਂ ਸਾਰੇ ਬੇਹਤਰੀਨ ਸਾਥੀਆਂ, ਖਿਡਾਰੀਆਂ, ਸਟਾਫ ਦਾ ਸ਼ੁਕਰਗੁਜਾਰ ਹਾਂ, ਜਿਨ੍ਹਾਂ ਨਾਲ ਮੈਨੂੰ ਇੰਨੇ ਸਾਲਾਂ `ਚ ਕੰਮ ਕਰਨ ਅਤੇ ਸਿੱਖਣ ਦਾ ਮੌਕਾ ਮਿਲਿਆ। ਉਨ੍ਹਾਂ ਸਾਰਿਆਂ ਨੇ ਮੈਚ ਖੇਡਣ ਦੌਰਾਨ ਮੇਰਾ ਮਾਰਗਦਰਸ਼ਨ ਕੀਤਾ।