ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਕ੍ਰਿਕਟ ਟੈਸਟ ’ਚ ਇੰਗਲੈਂਡ ਨੇ ਆਸਟਰੇਲੀਆ ਨੂੰ 135 ਦੌੜਾਂ ਨਾਲ ਹਰਾਇਆ

ASHES 2019: ਲੰਡਨ ਦੇ 'ਦਿ ਓਵਲ' ਮੈਦਾਨ 'ਚ ਖੇਡੀ ਗਈ ਐਸ਼ੇਜ਼ ਲੜੀ ਦੇ ਪੰਜਵੇਂ ਅਤੇ ਆਖਰੀ ਟੈਸਟ ਮੈਚ 'ਚ ਇੰਗਲੈਂਡ ਨੇ ਆਸਟਰੇਲੀਆ ਨੂੰ 135 ਦੌੜਾਂ ਨਾਲ ਹਰਾ ਦਿੱਤਾ।

 

ਇਸ ਜਿੱਤ ਤੋਂ ਬਾਅਦ ਇੰਗਲੈਂਡ ਦੀ ਟੀਮ ਪੰਜ ਮੈਚਾਂ ਦੀ ਐਸ਼ੇਜ਼ ਲੜੀ 2-2 ਨਾਲ ਡ੍ਰਾਅ ਕਰਨ ਚ ਕਾਮਯਾਬ ਰਹੀ। ਹਾਲਾਂਕਿ ਆਸਟਰੇਲੀਆ ਨੇ ਆਪਣਾ ਐਸ਼ੇਜ਼ ਟਰਾਫੀ ’ਤੇ ਕਬਜ਼ਾ ਬਰਕਰਾਰ ਰੱਖਿਆ।

 

ਇਸ ਲੜੀ ਦੇ ਡ੍ਰਾਅ ਹੋਣ ਨਾਲ ਇੰਗਲੈਂਡ ਅਤੇ ਆਸਟਰੇਲੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਈ 56-55 ਅੰਕਾਂ ਮਿਲੇ। ਇੰਗਲੈਂਡ ਨੇ ਪਹਿਲੀ ਪਾਰੀ ਚ 294 ਦੌੜਾਂ ਬਣਾਈਆਂ ਸਨ ਜਦਕਿ ਇੰਗਲੈਂਡ ਨੇ ਆਸਟਰੇਲੀਆ ਨੂੰ 225 ਦੌੜਾਂ 'ਤੇ ਆਲ ਆਊਟ ਕਰਕੇ 69 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ।

 

ਇਸ ਤੋਂ ਬਾਅਦ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਚ 329 ਦੌੜਾਂ ਬਣਾਈਆਂ ਤੇ ਆਸਟਰੇਲੀਆ ਖ਼ਿਲਾਫ਼ ਮੈਚ ਜਿੱਤਣ ਲਈ 399 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ।

 

ਇਸ ਟੀਚੇ ਦੇ ਜਵਾਬ ਚ ਆਸਟਰੇਲੀਆਈ ਟੀਮ 77 ਓਵਰਾਂ ਚ 263 ਦੌੜਾਂ 'ਤੇ ਆਲ ਆਊਟ ਹੋ ਗਈ ਤੇ 135 ਦੌੜਾਂ ਨਾਲ ਹਾਰ ਗਈ। ਆਸਟਰੇਲੀਆ ਲਈ ਮੈਥਿਊ ਵੇਡ ਨੇ 166 ਗੇਂਦਾਂ ਚ 17 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 117 ਦੌੜਾਂ ਬਣਾਈਆਂ।

 

ਉਨ੍ਹਾਂ ਨੇ ਆਪਣੇ ਕਰੀਅਰ ਦਾ ਚੌਥਾ ਅਤੇ ਇਸ ਲੜੀ ਦਾ ਦੂਜਾ ਸੈਂਕੜਾ ਬਣਾਇਆ। ਹਾਲਾਂਕਿ ਵੇਡ ਦਾ ਇਹ ਸੈਂਕੜਾ ਵੀ ਆਸਟਰੇਲੀਆ ਦੀ ਹਾਰ ਨੂੰ ਨਹੀਂ ਰੋਕ ਸਕਿਆ। ਵੇਡ ਤੋਂ ਇਲਾਵਾ ਸਟੀਵਨ ਸਮਿਥ 23 ਦੌੜਾਂ ਦੇ ਕੇ ਦੂਜੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਰਹੇ।

 

ਇੰਗਲੈਂਡ ਲਈ ਸਟੂਅਰਟ ਬ੍ਰਾਡ ਅਤੇ ਜੈਕ ਲੀਚ ਨੇ 4-4 ਵਿਕਟਾਂ ਲਈਆਂ ਜਦਕਿ ਕਪਤਾਨ ਜੋ ਰੂਟ ਨੇ 2 ਵਿਕਟਾਂ ਲਈਆਂ।

 

ਆਸਟਰੇਲੀਆ ਨੇ ਏਜਬੈਸਟਨ ਅਤੇ ਮੈਨਚੇਸਟਰ ਟੈਸਟ ਜਿੱਤੇ ਜਦਕਿ ਇੰਗਲੈਂਡ ਨੇ ਲੀਡਜ਼ ਅਤੇ ਲੰਡਨ ਟੈਸਟ ਮੈਚ ਜਿੱਤੇ। ਲਾਰਡਸ ਦਾ ਟੈਸਟ ਮੈਚ ਡਰਾਅ 'ਤੇ ਖਤਮ ਹੋਇਆ ਸੀ।

 

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:England beat Australia by 125 runs in London Test to Draw Ashes Test Series