ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 191 ਦੌੜਾਂ ਨਾਲ ਹਰਾ ਕੇ ਲੜੀ 3-1 ਨਾਲ ਜਿੱਤੀ

ਇੰਗਲੈਂਡ ਦੀ ਟੀਮ ਨੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੂੰ 191 ਦੌੜਾਂ ਨਾਲ ਹਰਾ ਕੇ ਲੜੀ 3-1 ਨਾਲ ਜਿੱਤ ਲਈ। ਮੈਚ ਦੇ ਚੌਥੇ ਦਿਨ ਦੱਖਣ ਅਫਰੀਕਾ ਦੀ ਦੂਜੀ ਪਾਰੀ 274 ਦੌੜਾਂ 'ਤੇ ਸਿਮਟ ਗਈ। ਪਹਿਲੀ ਪਾਰੀ 'ਚ 5 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਦੂਜੀ ਪਾਰੀ 'ਚ ਵੀ 4 ਵਿਕਟਾਂ ਲਈਆਂ।
 

ਇੰਗਲੈਂਡ ਨੇ ਪਹਿਲੀ ਪਾਰੀ 'ਚ 217 ਦੌੜਾਂ ਦੀ ਲੀਡ ਹਾਸਿਲ ਕਰਨ ਦੇ ਬਾਵਜੂਦ ਦੱਖਣੀ ਅਫਰੀਕਾ ਨੂੰ ਫਾਲੋਆਨ ਨਹੀਂ ਦਿੱਤਾ। ਮਹਿਮਾਨ ਟੀਮ ਨੇ ਇਸ ਤੋਂ ਬਾਅਦ ਕਪਤਾਨ ਜੋ ਰੂਟ (58), ਸਲਾਮੀ ਬੱਲੇਬਾਜ਼ ਡੋਮ ਸਿਬਲੇ (44) ਅਤੇ ਸੈਮ ਕੁਰਨ (35) ਦੀ ਬਦੌਲਤ 450 ਦੌੜਾਂ ਦੀ ਲੀਡ ਹਾਸਲ ਕੀਤੀ। ਡੈਬਿਊ ਮੈਚ ਖੇਡ ਰਹੇ ਹੈਂਡਰਿਕਸ ਨੇ 64 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਐਨਰਿਚ ਨੋਰਟਜ਼ੇ ਅਤੇ ਡਵੇਨ ਪ੍ਰੀਟੋਰੀਅਸ ਨੇ ਵੀ 2-2 ਵਿਕਟਾਂ ਲਈਆਂ।
 

ਇਸ ਤੋਂ ਪਹਿਲਾਂ ਮਾਰਕ ਵੁੱਡ (5/46) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ ਦੱਖਣੀ ਅਫਰੀਕਾ ਪਹਿਲੀ ਪਾਰੀ 'ਚ 183 ਦੌੜਾਂ ਹੀ ਬਣਾ ਸਕਿਆ। ਪਹਿਲੀ ਪਾਰੀ 'ਚ 400 ਦੌੜਾਂ ਬਣਾਉਣ ਵਾਲੇ ਇੰਗਲੈਂਡ ਨੇ 217 ਦੌੜਾਂ ਦੀ ਲੀਡ ਲੈ ਲਈ। ਦੱਖਣੀ ਅਫਰੀਕਾ ਵੱਲੋਂ ਸਿਰਫ ਕੁਇੰਟਨ ਡਿਕੋਕ (76) ਹੀ ਵਧੀਆ ਬੱਲੇਬਾਜ਼ੀ ਕਰ ਸਕੇ। ਉਨ੍ਹਾਂ ਤੋਂ ਇਲਾਵਾ ਡਵੇਨ ਪ੍ਰੀਟੋਰੀਅਸ (37) ਹੀ 30 ਦੌੜਾਂ ਦੇ ਅੰਕੜੇ ਪਾਰ ਕਰ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:england beat south africa by 191 runs wins series 3-1