ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਸਟ ਕ੍ਰਿਕਟ 'ਚ 5 ਲੱਖ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਇੰਗਲੈਂਡ

ਇੰਗਲੈਂਡ ਕ੍ਰਿਕਟ ਟੀਮ ਟੈਸਟ 'ਚ 5,00,000 ਦੌੜਾਂ ਬਣਾਉਣ ਵਾਲੀ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਹੈ। ਇੰਗਲੈਂਡ ਨੇ ਜੋਹਾਨਸਬਰਗ ਦੇ ਵਾਂਡਰਸ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਚੌਥੇ ਅਤੇ ਆਖਰੀ ਟੈਸਟ 'ਚ ਇਹ ਕਾਰਨਾਮਾ ਕੀਤਾ। ਇੰਗਲੈਂਡ ਨੇ ਇਹ ਰਿਕਾਰਡ ਆਪਣੇ 1022ਵੇਂ ਟੈਸਟ ਮੈਚ 'ਚ ਆਪਣੇ ਨਾਂ ਕੀਤਾ ਹੈ।
 

ਇਸ ਦੇ ਨਾਲ ਹੀ ਆਸਟ੍ਰੇਲੀਆ 830 ਟੈਸਟ ਮੈਚਾਂ 'ਚ 4,32,706 ਦੌੜਾਂ ਨਾਲ ਦੂਜੇ ਅਤੇ 540 ਟੈਸਟ ਮੈਚਾਂ 'ਚ 2,73,518 ਦੇ ਨਾਲ ਭਾਰਤ ਤੀਜੇ ਨੰਬਰ 'ਤੇ ਹੈ। ਵੈਸਟਇੰਡੀਜ਼ ਟੀਮ 545 ਟੈਸਟ ਮੈਚਾਂ 'ਚ 2,70,441 ਦੌੜਾਂ ਨਾਲ ਚੌਥੇ ਨੰਬਰ 'ਤੇ ਹੈ।
 

 

ਭਾਰਤ ਨੇ ਵਿਦੇਸ਼ੀ ਧਰਤੀ 'ਤੇ ਹੁਣ ਤੱਕ 268 ਟੈਸਟ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 51 ਜਿੱਤੇ ਹਨ, 113 ਹਾਰੇ ਹਨ ਅਤੇ 104 ਡਰਾਅ ਰਹੇ ਹਨ। 
 

ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਵਿਰੁੱਧ ਦੀ ਵੰਡਰਜ਼ ਸਟੇਡੀਅਮ ਵਿੱਚ ਪਹਿਲੇ ਦਿਨ 4 ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਬਣਾਈਆਂ ਸਨ। ਮੈਚ ਨੂੰ ਖਰਾਬ ਰੌਸ਼ਨੀ ਕਾਰਨ ਸਮੇਂ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ ਅਤੇ ਸਿਰਫ 54.2 ਓਵਰ ਹੀ ਖੇਡੇ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:England become first team to score 500000 runs in Test cricket