ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ: ਇਗਲੈਂਡ ਵਿਰੁੱਧ ਮੈਚ ਦੌਰਾਨ ਵੇਖਣ ਨੂੰ ਮਿਲਿਆ ਧੋਨੀ ਦਾ ਵੱਖਰਾ ਸਵੈਗ

ਕਪਤਾਨ ਵਿਰਾਟ ਕੋਹਲੀ

ਭਾਰਤ ਨੇ ਮੰਗਲਵਾਰ ਨੂੰ ਇੰਗਲੈਂਡ ਵਿਰੁੱਧ ਖੇਡੇ ਗਏ ਪਹਿਲੇ ਟੀ -20 ਮੈਚ 'ਚ ਅੱਠ ਵਿਕਟ ਨਾਲ ਜਿੱਤ ਹਾਸਿਲ ਕਰੀ।  ਭਾਰਤ ਦੀ ਜਿੱਤ ਦੇ ਹੀਰੇ ਰਹੇ ਪੰਜ ਵਿਕਟਾਂ ਲੈਣ ਵਾਲੇ ਕੁਲਦੀਪ ਯਾਦਵ ਅਤੇ ਨਾਬਾਦ 101 ਦੌੜਾਂ ਦੀ ਪਾਰੀ ਖੇਡਣ ਵਾਲੇ ਲੋਕੇਸ਼ ਰਾਹੁਲ। ਇਸ ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।

 

ਮੈਚ ਦੌਰਾਨ, ਡ$ਗ-ਆਊਟ 'ਚ  ਧੋਨੀ ਨੂੰ ਪੱਟਾਂ ਤੇ ਹੱਥ ਮਾਰਦੇ ਹੋੇਏ ਵੇਖਣਾ ਲੋਕਾਂ ਲਈ ਇੱਕ ਵੱਖਰਾ ਸੀਨ ਸੀ। ਆਮ ਤੌਰ 'ਤੇ ਧੋਨੀ ਚੁੱਪਚਾਪ ਹੀ ਰਹਿੰਦੇ ਹਨ ਅਤੇ ਬਹੁਤ ਜ਼ਿਆਦਾ ਸੈਲੀਬ੍ਰੇਟ ਨਹੀਂ ਕਰਦੇ।  ਧੋਨੀ ਬੱਲੇਬਾਜ਼ੀ ਤੋਂ ਪਹਿਲਾਂ ਘੱਟ ਹੀ ਡੱਗ-ਆਊਟ 'ਚ ਬੈਠਦੇ ਹਨ। ਜਦੋਂ ਲੋਕੇਸ਼ ਰਾਹੁਲ ਨੇ ਮੈਨਚੈਸਟਰ 'ਚ ਖੇਡੇ ਗਏ ਇਸ ਮੈਚ ਵਿੱਚ ਆਪਣੀ ਸੈਂਚਰੀ ਪੂਰੀ ਕੀਤੀ ਤਾਂ ਕਪਤਾਨ ਵਿਰਾਟ ਕੋਹਲੀ ਦਾ ਜਸ਼ਨ ਤਾਂ ਮੈਦਾਨ 'ਤੇ ਹੀ ਵੇਖਣ ਨੂੰ ਮਿਲਿਆ। ਪਰ ਧੋਨੀ ਨੇ ਵੱਖਰੇ ਅੰਦਾਜ਼ 'ਚ ਰਾਹੁਲ ਦੀ ਪਾਰੀ ਦਾ ਜੋਸ਼ ਮਨਾਇਆ।

 

ਧੋਨੀ ਦਾ ਇਹ ਪ੍ਰਤੀਕਰਮ ਕੈਮਰੇ 'ਚ ਕੈਦ ਕੀਤਾ ਗਿਆ ਸੀ ਅਤੇ ਫਿਰ ਕੀ ਸੀ ਬਸ ਵੀਡੀਓ ਕੁਝ ਸਮੇਂ 'ਚ ਹੀ ਵਾਇਰਲ ਹੋ ਗਿਆ। ਭਾਰਤ ਨੇ  ਮੈਚ 'ਚ ਇੰਗਲੈਂਡ ਨੂੰ 159 ਦੌੜਾਂ 'ਤੇ ਰੋਕ ਦਿੱਤਾ ਸੀ ਅਤੇ ਫਿਰ 18.2 ਓਵਰਾਂ 'ਚ ਦੋ ਵਿਕਟਾਂ ਗੁਆ ਕੇ 163 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:england vs india 1st t20 lokesh rahul hit century watch here how ms dhoni reacted on his century