ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣ ਅਫਰੀਕਾ ਨੇ ਟੀ20 'ਚ ਬਣਾਈਆਂ 222 ਦੌੜਾਂ, ਫਿਰ ਵੀ ਹਾਰ ਗਈ ਟੀਮ 

ਕਪਤਾਨ ਇਓਨ ਮੋਰਗਨ ਦੀ ਅਗਵਾਈ 'ਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਤੀਜੇ ਅਤੇ ਅੰਤਮ ਟੀ20 ਅੰਤਰਰਾਸ਼ਟਰੀ ਮੈਚ 'ਚ ਮੇਜ਼ਬਾਨ ਦੱਖਣ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ। ਦੱਖਣ ਅਫਰੀਕਾ ਵੱਲੋਂ ਦਿੱਤੇ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਕਪਤਾਨ ਮੋਰਗਨ ਦੀ 22 ਦੌੜਾਂ 'ਚ ਅਜੇਤੂ 57 ਦੌੜਾਂ ਦੀ ਪਾਰੀ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੋਸ ਬਟਲਰ (57) ਅਤੇ ਜੋਨੀ ਬੇਅਰਸਟੋ (64) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 5 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਗੁਆਕ ਕੇ 226 ਦੌੜਾਂ ਬਣਾ ਲਈਆਂ।
 

ਈਓਨ ਮੋਰਗਨ ਨੇ ਇਸ ਪਾਰੀ ਦੌਰਾਨ ਸਿਰਫ 21 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਇੰਗਲੈਂਡ ਦੇ ਬੱਲੇਬਾਜ਼ ਵੱਲੋਂ ਤੇਜ਼ ਅਰਧ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੇਅਰਸਟੋ ਅਤੇ ਬਟਲਰ ਨੇ ਦੂਜੇ ਵਿਕਟ ਲਈ 91 ਦੌੜਾਂ ਦੀ ਭਾਈਵਾਲੀ ਕੀਤੀ। ਬੇਅਰਸਟੋ ਨੇ 34 ਗੇਂਦਾਂ 'ਚ 7 ਚੌਕੇ ਅਤੇ 3 ਛੱਕੇ ਲਗਾਏ, ਜਦਕਿ ਬਟਲਰ ਨੇ 29 ਗੇਂਦਾਂ ਦੀ ਪਾਰੀ 'ਚ 9 ਚੌਕੇ ਅਤੇ 3 ਛੱਕੇ ਲਗਾਏ।
 

ਇਸ ਤੋਂ ਪਹਿਲਾਂ ਦੱਖਣ ਅਫਰੀਕਾ ਨੇ ਹੈਨਰਿਕ ਕਲਾਸਨ (66) ਦੇ ਤੂਫਾਨੀ ਅਰਧ ਸੈਂਕੜੇ ਨਾਲ 6 ਵਿਕਟਾਂ 'ਤੇ 222 ਦੌੜਾਂ ਬਣਾਈਆਂ। ਕਲਾਸਨ ਨੇ 33 ਗੇਂਦਾਂ 'ਚ 4 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਟੀਮ ਨੂੰ ਤੇਂਬਾ ਬਾਵੁਮਾ (49) ਅਤੇ ਕਪਤਾਨ ਕੁਇੰਟਨ ਡੀ ਕਾਕ (35) ਦੀ ਸਲਾਮੀ ਜੋੜੀ ਨੇ 7.4 ਓਵਰਾਂ 'ਚ 84 ਦੌੜਾਂ ਜੋੜ ਕੇ ਮਜ਼ਬੂਤ ​ਸ਼ੁਰੂਆਤ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਦੋਵੇਂ ਪਵੇਲੀਅਨ ਪਰਤ ਗਏ।
 

ਬੇਨ ਸਟੋਕਸ (35 ਦੌੜਾਂ ਦੇ ਕੇ 2) ਨੇ ਅੱਠਵੇਂ ਓਵਰ 'ਚ ਡੀ ਕਾਕ ਨੂੰ ਆਊਟ ਕੀਤਾ, ਜਦਕਿ ਲੈੱਗ ਸਪਿਨਰ ਆਦਿਲ ਰਾਸ਼ਿਦ (42 ਦੌੜਾਂ ਦੇ ਕੇ 1 ਵਿਕਟਾਂ) ਨੇ ਬਾਵੁਮਾ ਨੂੰ ਆਊਟ ਕੀਤਾ। ਬਾਵੁਮਾ ਨੇ 24 ਗੇਂਦਾਂ ਵਿੱਚ 3 ਛੱਕੇ ਅਤੇ 4 ਚੌਕੇ ਲਗਾਏ। ਮੱਧ ਓਵਰਾਂ 'ਚ ਕਲਾਸਨ ਨੇ ਤੇਜ਼ੀ ਨਾਲ ਸਕੋਰ ਕੀਤਾ, ਜਦਕਿ ਆਖਰੀ ਓਵਰਾਂ ਵਿੱਚ ਡੇਵਿਡ ਮਿਲਰ ਨੇ 20 ਗੇਂਦਾਂ 'ਚ ਅਜੇਤੂ 35 ਦੌੜਾਂ ਬਣਾਈਆਂ ਅਤੇ ਟੀਮ ਦਾ ਸਕੋਰ 200 ਦੌੜਾਂ ਦੇ ਪਾਰ ਪਹੁੰਚ ਗਿਆ। ਇੰਗਲੈਂਡ ਲਈ ਟੋਮ ਕੁਰੇਨ ਨੇ ਵੀ 33 ਦੌੜਾਂ ਦੇ ਕੇ 2 ਵਿਕਟਾਂ ਲਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:England won by 5 wickets in last t20 match win series against South Africa