ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਮਿੰਘਮ ਟੈਸਟ : ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ

ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾਇਆ

ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸੰਘਰਸ਼ `ਤੇ ਪਾਣੀ ਫੇਰਦੇ ਹੋਏ ਟੈਸਟ ਮੈਚ `ਚ ਆਪਣੀ ਟੀਮ ਨੂੰ 31 ਦੌੜਾਂ ਨਾਲ ਜਿੱਤ ਦਿਵਾ ਦਿੱਤੀ। ਇੰਗਲੈਂਡ ਨੇ ਭਾਰਤ ਨੂੰ ਜਿੱਤ ਦੇ ਲਈ 194 ਦੌੜਾਂ ਦਾ ਟੀਚਾ ਦਿੱਤਾ ਸੀ। ਪ੍ਰੰਤੂ ਭਾਰਤੀ ਟੀਮ ਆਪਣੀ ਦੂਜੀ ਪਾਰੀ `ਚ 162 ਦੌੜਾਂ `ਤੇ ਸਿਮਟ ਗਈ। ਇਸ ਦੇ ਨਾਲ ਇੰਗਲੈਂਡ ਨੇ ਪੰਜ ਮੈਚਾਂ ਦੀ ਟੈਸਟ ਲੜੀ `ਚ 1-0 ਨਾਲ ਅੱਗੇ ਨਿਕਲ ਗਈ। ਭਾਰਤ ਦੀ ਦੂਜੀ ਪਾਰੀ `ਚ ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਸਭ ਤੋਂ ਜਿ਼ਆਦਾ 4 ਵਿਕਟਾਂ ਲਈਆਂ। 
ਜੇਮਸ ਏਡਰਸਨ ਅਤੇ ਸਟੂਅਰਟ ਬ੍ਰਾਂਡ ਨੇ 2-2 ਵਿਕਟਾਂ ਲਈਆਂ। ਆਦਿਲ ਰਾਸਿ਼ਦ ਨੂੰ ਇਕ ਵਿਕਟ ਲੈਣ `ਚ ਸਫਲਤਾ ਮਿਲੀ। ਕਪਤਾਨ ਵਿਰਾਟ ਕੋਹਲੀ ਨੇ ਦੂਜੀ ਪਾਰੀ `ਚ ਵੀ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ 51 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਬਾਅਦ ਹਾਰਦਿਕ ਪਾਂਡਵਾ 31 ਦੌੜਾਂ ਬਣਾਕੇ ਦੂਜੇ ਸਭ ਤੋਂ ਵੱਧ ਸਫਲ ਬੱਲੇਬਾਜ਼ ਰਹੇ। ਦਿਨੇਸ਼ ਕਾਰਤਿਕ ਨੇ 20, ਸਿ਼ਖਰ ਧਵਨ, ਲੋਕੇਸ਼ ਰਾਹੁਲ ਅਤੇ ਆਰ ਅਸ਼ਵਿਨ ਨੇ 13-13 ਦੌੜਾਂ ਬਣਾਈਆਂ।\

 

ਹੋਰ ਭਾਰਤੀ ਬੱਲੇਬਾਜ਼ਾਂ ਨੇ ਨਹੀਂ ਦਿੱਤਾ ਵਿਰਾਟ ਕੋਹਲੀ ਦਾ ਸਾਥ

 

ਭਾਰਤ ਨੇ ਤੀਜੇ ਦਿਨ ਅੰਤ ਪੰਜ ਵਿਕਟਾਂ ਦੇ ਨੁਕਸਾਨ `ਤੇ 110 ਦੌੜਾਂ ਦੇ ਨਾਲ ਕੀਤਾ ਸੀ। ਚੌਥੇਂ ਦਿਨ ਕਪਤਾਨ ਅਤੇ ਉਨ੍ਹਾਂ ਨਾਲ ਨਾਬਾਦ ਵਾਪਸ ਜਾਣ ਵਾਲੇ ਦਿਨੇਸ਼ ਕਾਰਤਿਕ (20) `ਤੇ ਟੀਮ ਨੂੰ ਜਿੱਤ ਦਿਵਾਉਣ ਦੀ ਜਿ਼ੰਮੇਵਾਰੀ ਸੀ। ਜੇਮਸ ਏਡਰਸਨ ਨੇ ਕਾਰਤਿਕ ਨੂੰ ਦਿਨ ਦੇ ਪਹਿਲੇ ਓਵਰ `ਚ ਹੀ ਪਵੇਲੀਅਨ ਭੇਜ ਦਿੱਤਾ। ਬੈਨ ਸਟੋਕਸ ਨੇ 141 ਦੇ ਕੁਲ ਸਕੋਰ `ਤੇ ਕੋਹਲੀ ਨੂੰ ਆਊਟ ਕਰਕੇ ਭਾਰਤ ਨੂੰ ਜਿੱਤ ਲਭਭਗ ਤੈਅ ਕਰ ਦਿੱਤੀ। ਸਟੋਕਸ ਨੇ ਹਾਰਦਿਕ ਪਾਂਡਵਾ ਨੂੰ 31 ਦੌੜਾਂ ਦੇ ਨਿੱਜੀ ਸਕੋਰ `ਤੇ ਭਾਰਤ ਦੀ ਪਾਰੀ ਸਮੇਟ ਦਿੱਤੀ। ਇੰਗਲੈਂਡ ਨੇ ਆਪਣੀ ਪਹਿਲੀ ਵਾਰੀ `ਚ 287 ਦੌੜਾਂ ਬਣਾਹੀਆਂ ਸਨ। ਭਾਰਤੀ ਟੀਮ ਕਪਤਾਨ ਕੋਹਲੀ ਨੇ 149 ਦੌੜਾਂ ਦੇ ਬਾਅਦ ਵੀ ਆਪਣੀ ਪਹਿਲੀ ਪਾਰੀ `ਚ 274 ਦੌੜਾਂ `ਤੇ ਸਿਟਮ ਗਈ ਸੀ। ਪਹਿਲੀ ਪਾਰੀ ਦੇ ਆਧਾਰ `ਤੇ ਇੰਗਲੈਂਡ ਨੂੰ 13 ਦੌੜਾਂ ਦੀ ਵੜਤ ਮਿਲੀ ਸੀ। ਇੰਗਲੈਂਡ ਦੀ ਦੂਜੀ ਪਾਰੀ `ਚ 180 ਦੌੜਾਂ `ਤੇ ਆਊਟ ਹੋਣ ਦੇ ਬਾਅਦ ਭਾਰਤ ਨੂੰ 194 ਦੌੜਾਂ ਦਾ ਟੀਚਾ ਮਿਲਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:engvsind 1st test- live updates of fourth day as india aim to chase down 84 runs at edgbaston