ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ENGvsIND 1st Test Live : ਇੰਗਲੈਂਡ ਦੀ ਦੂਜੀ ਪਾਰੀ `ਚ ਕਹਿਰ ਬਣ ਟੁੱਟੇ ਇਸ਼ਾਂਤ ਸ਼ਰਮਾ

ਦੂਜੀ ਪਾਰੀ `ਚ ਇੰਗਲੈਂਡ ਨੇ ਸਸਤੇ `ਚ ਗਵਾਏ 4 ਵਿਕਟ

ਬਰਮਿੰਘਮ `ਚ ਚੱਲ ਰਹੇ ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲੇ ਕ੍ਰਿਕਟ ਮੈਚ ਦੇ ਤੀਜੇ ਦਿਨ ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ `ਚ 7 ਵਿਕਟਾਂ ਗਵਾਕੇ 103 ਦੌੜਾਂ ਹੀ ਬਣਾਏ।ਬੇਅਰਸਟੋ ਅਤੇ ਸਟੋਕਸ ਦੀ ਜੋੜੀ ਕ੍ਰੀਜ `ਤੇ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ `ਚ 274 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਨੇ 149 ਦੌੜਾਂ ਦੀ ਬੇਮਿਸਾਲ ਪਾਰੀ ਖੇਡਕੇ ਇੰਗਲੈਂਡ ਨੂੰ ਦੱਸ ਦਿੱਤਾ ਕਿ ਭਾਰਤੀ ਟੀਮ ਆਸਾਨੀ ਨਾਲ ਹਾਰ ਨਹੀਂ ਮੰਨਣ ਵਾਲੀ। 

ਲਾਈਵ ਅੱਪਡੇਟ

21:41 PM : ਵਿਰਾਟ ਕੋਹਲੀ ਦੇ ਭਰੋਸੇਮੰਦ ਕੇ ਐਲ ਰਾਹੁਲ ਨੇ ਇਕ ਵਾਰ ਫਿਰ ਤੋਂ ਨਿਰਾਸ਼ ਕੀਤਾ ਹੈ। ਉਹ ਦੂਜੀ ਪਾਰੀ `ਚ ਸਿਰਫ 13 ਦੌੜਾ ਬਣਾਕੇ ਬੇਨ ਸਟੋਕਸ ਦੀ ਗੇਂਦ `ਤੇ ਆਊਟ ਹੋ ਗਏ।


21:07 PM : ਭਾਰਤ ਨੇ ਦੂਜਾ ਵਿਕਟ ਵੀ ਗੁਆ ਦਿੱਤਾ ਹੈ। ਮੁਰਲੀ ਵਿਜੈ ਦੇ ਬਾਅਦ ਸਿ਼ਖਰ ਧਵਨ ਵੀ 13 ਦੌੜਾਂ ਬਣਾਕੇ ਵਾਪਸ ਪਵੇਲੀਅਨ ਆ ਗਏ। ਭਾਰਤ ਨੇ 22 ਦੌੜਾ `ਤੇ ਦੂਜਾ ਵਿਕਟ ਗੁਆ ਦਿੱਤਾ ਹੈ।


20:56 PM :  ਬ੍ਰਾਂਡ ਦੇ ਓਵਰ ਦੀ ਪੰਜਵੀਂ ਗੇਂਦ `ਤੇ ਮੁਰਲੀ ਵਿਜੇ ਪਗਬਾਧਾ ਹੋਏ। ਵਿਜੇ 6 ਦੌੜਾਂ ਬਣਾਕੇ ਆਊਂਟ ਹੋ ਗਏ।


20:45 PM :  ਭਾਰਤ ਲਈ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਸਿ਼ਖਰ ਧਵਨ ਅਤੇ ਮੁਰਲੀ ਵਿਜੇ ਦੀ ਜੋੜੀ ਕ੍ਰੀਜ `ਤੇ ਆਈ ਹੈ। 


20:14 PM : ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇੰਗਲੈਂਡ ਦੀ ਪਾਰੀ ਦਾ ਆਖਿਰੀ ਵਿਕਟ ਸੈਮ ਕਰਨ ਦੇ ਵਜੋਂ ਲਿਆ। ਇੰਗਲੈਂਡ ਦੀ ਪਾਰੀ 180 ਦੌੜਾਂ `ਤੇ ਸਿਮਟ ਗਈ। ਸੈਮ ਕਰਨ ਨੇ ਟੀਮ ਦੇ ਸਭ ਤੋਂ ਜਿ਼ਆਦਾ 63 ਦੌੜਾਂ ਬਣਾਈਆਂ।


20:12 PM :  ਇਸ਼ਾਂਤ ਸ਼ਰਮਾ ਨੇ ਸਟੂਅਰਟ ਬ੍ਰਾਂਡ ਨੂੰ ਆਊਂਟ ਕਰਕੇ ਆਪਣਾ ਪੰਜਵਾਂ ਵਿਕਟ ਝਟਕਿਆ।


19:33 PM :  ਭਾਰਤ ਲਈ ਖਤਰਨਾਕ ਹੁੰਦੀ ਜਾ ਰਹੀ ਆਦਿਲ ਰਸ਼ੀਦ ਅਤੇ ਸੈਮ ਕਰਨ ਦੀ ਜੋੜੀ ਨੂੰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਤੋੜਿਆ।

 

18:44 PM : ਸੈਮ ਕਰਨ ਅਤੇ ਆਦਿਲ ਰਸ਼ੀਦ ਅੱਠਵੇਂ ਵਿਕਟ ਦੇ ਲਈ 38 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਭਾਰਤੀ ਗੇਂਦਬਾਜ਼ਾਂ ਨੂੰ ਇਨ੍ਹਾਂ ਨੂੰ ਛੇਤੀ ਤੋੜਨਾ ਹੋਵੇਗਾ ਨਹੀਂ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ।

 

18:31 PM :  ਵਿਕਟਾਂ ਦੇ ਪਤਝੜ ਦੇ ਵਿਚ ਇੰਗਲੈਂਡ ਨੇ ਪਾਰੀ `ਚ 100 ਦੌੜਾਂ ਪੂਰੀਆਂ ਕਰ ਲਈਆਂ ਹਨ। ਭਾਰਤ ਨੇ ਜਿ਼ਆਦਾ ਦੌੜਾਂ ਦੇਣ ਤੋਂ ਬੱਚਣਾ ਹੋਵੇਗਾ।

 

18:17 PM:   ਇਸ਼ਾਂਤ ਸ਼ਰਮਾ ਨੇ ਲੰਚ ਬ੍ਰੇਕ ਦੇ ਬਾਅਦ ਜੋਸ ਬਟਲਰ ਨੂੰ ਵਿਕਟ ਦੇ ਪਿੱਛੇ ਦਿਨੇਸ਼ ਕਾਰਤਿਕ ਦੇ ਹੱਥਾਂ `ਚ ਕੈਚ ਆਉਟ ਕਰਾਕੇ ਇੰਗਲੈਂਡ ਨੂੰ ਸੱਤਵਾਂ ਝਟਕਾ ਦਿੱਤਾ। ਭਾਰਤ ਨੇ ਇਸ ਮੈਚ `ਚ ਇੰਗਲੈਂਡ ਨੂੰ ਬੈਕਫੁੱਟ `ਤੇ ਧੱਕ ਦਿੱਤਾ ਹੈ।


17:40 PM:  ਬਰਮਿੰਘਟ ਟੈਸਟ ਮੈਚ ਦੇ ਤੀਜੇ ਦਿਨ ਦਾ ਪਹਿਲਾਂ ਸੈਸ਼ਨ ਪੂਰੀ ਤਰ੍ਹਾਂ ਭਾਰਤ ਦੇ ਨਾਮ ਰਿਹਾ। ਇੰਗਲੈਂਡ ਨੇ ਦੂਜੇ ਦਿਨ ਦੇ ਆਪਣੇ ਸਕੋਰ 9-1 ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਤੀਜੇ ਦਿਨ ਲੰਚ ਤੱਕ 77 ਦੌੜਾਂ ਜੋੜਕੇ 5 ਵਿਕਟ ਹੋਰ ਗੁਆ ਦਿੱਤੇ। ਤੀਜੇ ਦਿਨ ਅਸ਼ਵਿਨ ਨੇ ਦੋ ਹੋਰ ਅਤੇ ਈਸ਼ਾਂਤ ਸ਼ਰਮਾ ਨੇ 3 ਵਿਕਟ ਝਟਕੇ।


17:34 PM : ਆਰ ਅਸ਼ਵਿਨ ਦੇ ਬਾਅਦ ਈਸ਼ਾਂਤ ਸ਼ਰਮਾ ਨੇ ਆਪਣੀ ਬੇਹਤਰੀਨ ਗੇਂਦਬਾਜ਼ੀ ਦੇ ਦਮ `ਤੇ ਦੂਜੀ ਪਾਰੀ `ਚ ਇੰਗਲੈਂਡ ਦੀ ਕਮਰ ਤੋੜ ਦਿੱਤੀ।


17:20 PM :  ਇਸ਼ਾਂਤ ਸ਼ਰਮਾ ਨੇ 20 ਦੌੜਾਂ ਨਾਲ ਬੱਲੇਬਾਜ਼ੀ ਕਰ ਰਹੇ ਡੇਵਿਡ ਮਲਾਨ ਦਾ ਚੌਥਾ ਵਿਕਟ ਰਿਹਾਣੇ ਦੇ ਹੱਥ ਕੈਚ ਦੇ ਕੇ ਆਊਂਟ ਕੀਤਾ। ਇੰਗਲੈਂਡ ਨੇ ਹੁਣ ਤੱਕ 92 ਦੌੜਾਂ ਦੀ ਵੜਤ ਹਾਸਲ ਕੀਤੀ ਹੈ। ਬੇਅਰਸਟੋ ਅਤੇ ਸਟੋਕਸ ਬੱਲੇਬਾਜ਼ੀ ਕਰ ਰਹੇ ਹਨ।


16:28 PM :  ਅਜਬੈਸਟਨ ਕ੍ਰਿਕਟ ਗਰਾਉਂਡ `ਤੇ ਸਪਿਨਰਾਂ ਨੂੰ ਤੀਜੇ ਦਿਨ ਪੂਰੀ ਵਾਪਸੀ ਮਿਲ ਰਹੀ ਹੈ। ਆਰ ਅਸਿ਼ਵਨ ਨੇ ਇੰਗਲੈਂਡ ਦੀ ਪਾਰੀ `ਚ ਹੁਣ ਤੱਕ ਤਿੰਨ ਕ੍ਰਿਕਟ ਝਟਕੇ ਹਨ। ਉਨ੍ਹਾਂ ਕੁਕ, ਜੇਨਿੰਗਸ ਅਤੇ ਰੂਟ ਨੂੰ ਆਉਣ ਕਰਨ `ਚ ਸਫਲਤਾ ਪ੍ਰਾਪਤ ਕੀਤੀ। 

 

15:52 PM :  ਰਵਿਚੰਦਨ ਅਸ਼ਵਿਨ ਨੇ ਕੀਟੋਨ ਜੋਨਿੰਗਸ ਨੂੰ ਸਲਿੱਪ `ਚ ਕੇ ਐਲ ਰਾਹੁਲ ਦੇ ਹੱਥੋਂ ਕੈਚ ਆਊਟ ਕਰ ਦਿੱਤਾ। ਇੰਗਲੈਂਡ ਨੂੰ ਤੀਜੇ ਦਿਨ ਪਹਿਲਾ ਝਟਕਾ ਦਿੱਤਾ। ਜਿ਼ਕਰਯੋਗ ਹੈ ਕਿ ਮੈਚ ਦੇ ਦੂਜੇ ਦਿਨ ਸਟੰਪ ਤੱਕ ਇੰਗਲੈਂਡ ਨੇ 9 ਦੌੜਾਂ `ਤੇ ੲਲੇਸਟੇਅਰ ਕੁੱਕ ਦਾ ਵਿਕਟ ਗੁਆ ਦਿੱਤਾ ਸੀ। ਉਨ੍ਹਾਂ ਨੂੰ ਦੂਜੀ ਪਾਰੀ `ਚ ਵੀ ਅਸ਼ਵਿਨ ਨੇ ਬੋਲਡ ਕੀਤਾ ਸੀ।
 
15:30 PM :  ਭਾਰਤੀ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਸੰਜਮ ਅਤੇ ਸੰਤੁਲਨ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ। ਉਮੇਸ਼, ਸ਼ਮੀ ਅਤੇ ਇਸ਼ਾਂਤ ਦੀ ਕੋਸਿ਼਼ਸ਼ ਹੋਵੇਗੀ ਕਿ ਨਵੀਂ ਗੇਂਦ ਨਾਲ ਇੰਗਲੈਂਡ ਤੋਂ ਜਿਆਦਾ ਤੋਂ ਜਿ਼ਆਦਾ ਵਿਕਟ ਲੈਣ। ਉਥੇ ਸ਼ਾਨਦਾਰ ਫਾਰਮ ਦੇ ਚਲ ਰਹੇ ਅਸ਼ਵਿਨ ਪਿੰਡ ਤੋਂ ਮਦਦ ਮਿਲਣ ਦੀ ਉਮੀਦ ਨਾਲ ਸਿਪਨ ਨਾਲ ਇੰਗਲੈਂਡ `ਤੇ ਦਬਾਅ ਬਣਾਉਣ ਦੀ ਕੋਸਿ਼ਸ਼ ਕਰਨਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ENGvsIND 1st Test- live updates of third day as england start second innings at Edgbaston cricket ground