ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ESPNcricinfo ਨੇ ਚੁਣੀ WC 2019 ਟੀਮ, ਭਾਰਤ ਦੇ ਇਨ੍ਹਾਂ ਦੋ ਖਿਡਾਰੀਆਂ ਨੂੰ ਮਿਲੀ ਥਾਂ


ਈਐਸਪੀਐਨ ਕ੍ਰਿਕਇੰਫੋ ਨੇ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਆਪਣੀ ਟੀਮ ਚੁਣੀ ਹੈ। ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ (ਜੁਲਾਈ 14) ਨੂੰ ਖੇਡਿਆ ਗਿਆ ਸੀ। ਇਸ ਤੋਂ ਬਾਅਦ ਕਈ ਦਿਗ਼ਜ਼ ਕ੍ਰਿਕਟਰਾਂ ਨੇ ਆਪਣੀ ਵਿਸ਼ਵ ਕੱਪ 2019 ਦੀ ਟੀਮ ਨੂੰ ਚੁਣਿਆ ਹੈ। 

 

ਹੁਣ ਮਸ਼ਹੂਰ ਕ੍ਰਿਕਟ ਵੈੱਬਸਾਈਟ ਈਐਸਪੀਐਨ ਕ੍ਰਿਕਇੰਫੋ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਸ ਟੀਮ ਵਿੱਚ ਦੋ ਭਾਰਤੀ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਈਐਸਪੀਐਨ ਕ੍ਰਿਕਇੰਫੋ  ਨੇ ਆਪਣੀ ਟੀਮ ਦਾ ਕਪਤਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਬਣਾਇਆ ਹੈ।

 

ਇਸ ਤੋਂ ਇਲਾਵਾ ਵਿਸ਼ਵ ਕੱਪ ਜੇਤੂ ਇੰਗਲੈਂਡ ਦੇ ਤਿੰਨ ਖਿਡਾਰੀਆਂ ਨੂੰ ਥਾਂ ਦਿੱਤੀ ਹੈ, ਜਿਸ ਵਿੱਚ ਸਲਾਮੀ ਬੱਲੇਬਾਜ਼ ਜੇਸਨ ਰਾਏ, ਆਲ ਰਾਊਂਡਰ ਬੇਨ ਸਟੋਕਸ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਸ਼ਾਮਲ ਹਨ। ਭਾਰਤ ਵੱਲੋਂ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਪੰਜ ਸੈਂਕੜੇ ਲਾਉਣ ਵਾਲੇ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਕ੍ਰਿਕਇੰਫੋ ਈਐਸਪੀਐਨ ਦੀ ਵਿਸ਼ਵ ਕੱਪ 2019 ਟੀਮ: ਰੋਹਿਤ ਸ਼ਰਮਾ, ਜੇਸਨ ਰਾਏ, ਸ਼ਾਕਿਬ ਅਲ ਹਸਨ, ਕੇਨ ਵਿਲੀਅਮਸਨ (ਕਪਤਾਨ), ਬੇਨ ਸਟੋਕਸ, ਏਲੈਕਸ ਕੈਰੀ (ਵਿਕਟਕੀਪਰ), ਜਿੰਮੀ ਨਿਸ਼ਾਮ, ਮਿਸ਼ੇਲ ਸਟਾਰਕ, ਜੋਫਰਾ ਆਰਚਰ, ਲੱਕੀ ਫਰਗੁਸਨ, ਜਸਪ੍ਰੀਤ ਬੁਮਰਾਹ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ESPN Cricinfo announce his world cup 2019 team no place for virat kohli and eoin morgan