ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੂ ਪਲੇਸੀ ਨੇ ਛੱਡੀ ਦੱਖਣ ਅਫ਼ਰੀਕਾ ਟੀਮ ਦੀ ਕਪਤਾਨੀ

ਫੈਫ ਡੂ ਪਲੇਸੀ ਨੇ ਦੱਖਣ ਅਫਰੀਕਾ ਟੈਸਟ ਅਤੇ ਟੀ20 ਕੌਮਾਂਤਰੀ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਵਨਡੇ ਟੀਮ 'ਚ ਉਨ੍ਹਾਂ ਦੀ ਥਾਂ ਪਹਿਲਾਂ ਹੀ ਕਵਿੰਟਨ ਡੀ ਕਾਕ ਨੂੰ ਫੁੱਲ ਟਾਈਮ ਕਪਤਾਨ ਨਿਯੁਕਤ ਕਰ ਦਿੱਤਾ ਗਿਆ ਹੈ। ਇੰਗਲੈਂਡ ਦੇ ਵਿਰੁੱਧ 3 ਮੈਚਾਂ ਦੀ ਟੀ20 ਕੌਮਾਂਤਰੀ ਲੜੀ 'ਚ ਵੀ ਕਵਿੰਟਨ ਡੀ ਕਾਕ ਨੇ ਹੀ ਟੀਮ ਦੀ ਕਮਾਨ ਸੰਭਾਲੀ ਸੀ, ਜਦਕਿ ਫੈਫ ਡੂ ਪਲੇਸੀ ਨੂੰ ਆਰਾਮ ਦਿੱਤਾ ਗਿਆ ਸੀ।
 

 

ਹਾਲ ਹੀ 'ਚ ਡੂ ਪਲੇਸੀ ਦੀ ਕਪਤਾਨੀ 'ਚ ਦੱਖਣ ਅਫਰੀਕਾ ਨੂੰ ਇੰਗਲੈਂਡ ਵਿਰੁੱਧ 4 ਮੈਚਾਂ ਦੀ ਘਰੇਲੂ ਟੈਸਟ ਲੜੀ 'ਚ 3-1 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਡੂ ਪਲੇਸੀ ਦੀ ਕਪਤਾਨੀ 'ਚ ਪਿਚਲ਼ੇ ਕੁਝ ਸਮੇਂ ਤੋਂ ਦੱਖਣ ਅਫ਼ਰੀਕਾ ਟੀਮ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਕ੍ਰਿਕਟ ਦੱਖਣ ਅਫਰੀਕਾ ਨੇ ਅੱਜ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। 
 

ਡੂ ਪਲੇਸੀ ਨੇ ਕਿਹਾ, "ਦੱਖਣ ਅਫ਼ਰੀਕਾ ਕ੍ਰਿਕਟ ਨਵੇਂ ਦੌਰ 'ਚ ਆ ਗਿਆ ਹੈ। ਨਵੀਂ ਲੀਡਰਸ਼ਿੱਪ, ਨਵੇਂ ਚਿਹਰੇ, ਨਵੀਂ ਚੁਣੌਤੀਆਂ ਅਤੇ ਨਵੀਂ ਰਣਨੀਤੀ। ਮੈਂ ਹੁਣ ਵੀ ਦੱਖਣ ਅਫਰੀਕਾ ਟੀਮ ਲਈ ਤਿੰਨਾਂ ਫਾਰਮੈਟਾਂ 'ਚ ਇੱਕ ਖਿਡਾਰੀ ਵਜੋਂ ਖੇਡਦਾ ਰਹਾਂਗਾ ਅਤੇ ਟੀਮ ਦੇ ਨਵੇਂ ਲੀਡਰ ਦੀ ਮਦਦ ਕਰਾਂਗਾ।"
 

 

ਡੂ ਪਲੇਸੀ ਨੇ 35 ਟੈਸਟ ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ। ਇਸ 'ਚ ਉਨ੍ਹਾਂ ਨੇ 18 ਮੈਚ ਜਿੱਤੇ, ਜਦਕਿ 14 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 3 ਮੈਚ ਡਰਾਅ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 39 ਵਨਡੇ ਮੈਚਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਅਤੇ 28 'ਚ ਜਿੱਤ ਦਰਜ ਕੀਤੀ। ਉਨ੍ਹਾਂ ਦੀ ਕਪਤਾਨੀ 'ਚ ਖੇਡੇ ਗਏ 37 ਟੀ20 ਮੈਚਾਂ 'ਚ ਟੀਮ ਨੂੰ 23 'ਚ ਜਿੱਤ ਅਤੇ 13 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਮੈਚ ਡਰਾਅ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faf du Plessis has stepped down as South Africa Test and T20I captain