ਦੋ ਸਾਲ ਪਹਿਲਾਂ ਭਾਰਤ ਵਿਰੁੱਧ ਚੈਂਪੀਅਨਜ਼ ਟਰਾਫ਼ੀ ਫਾਈਨਲ ਵਿੱਚ ਜਸਪ੍ਰੀਤ ਬੁਮਰਾਹ ਦੀ ਨੋ ਗੇਂਦ ਉੱਤੇ ਆਊਟ ਹੋਣ ਤੋਂ ਬਚੇ ਫਖਰ ਜਮਾਨ ਸੈਂਕੜਾ ਲਾ ਕੇ ਪਾਕਿਸਤਾਨ ਕ੍ਰਿਕਟ ਦੇ ਹਰਮਨ ਪਿਆਰੇ ਖਿਡਾਰੀ ਬਣ ਗਏ ਸਨ। ਨੌ ਸੈਨਾ ਤੋਂ ਕ੍ਰਿਕਟ ਵਿੱਚ ਆਏ ਇਸ ਬੱਲੇਬਾਜ਼ ਦੇ ਸਾਹਮਣੇ ਹੁਣ ਵਿਸ਼ਵ ਕੱਪ ਦੇ ਰੂਪ ਵਿੱਚ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਚੁਣੌਤੀ ਹੈ।
ਚੈਂਪੀਅਨਜ਼ ਟਰਾਫੀ 2017 ਦੇ ਫਾਈਨਲ ਵਿੱਚ ਬੁਮਰਾਹ ਦੀ ਗੇਂਦ ਉੱਤੇ ਫਖਰ ਜਮਾਨ ਨੇ ਵਿਕੇਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਨੂੰ ਕੈਚ ਦੇ ਦਿੱਤਾ ਸੀ। ਬੁਮਰਾਹ ਹਾਲਾਂਕਿ ਗੇਂਦ ਪਾਉਂਦੇ ਸਮੇਂ ਕਰੀਜ ਤੋਂ ਬਾਹਰ ਨਿਕਲ ਗਏ ਸਨ ਅਤੇ ਉਸ ਸਮੇਂ ਤਿੰਨ ਦੌੜਾਂ ਉੱਤੇ ਖੇਡ ਰਹੇ ਫਖਰ ਜਮਾਨ ਨੂੰ ਜੀਵਨਦਾਨ ਮਿਲ ਗਿਆ ਸੀ। ਉਸ ਨੇ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ ਵਿੱਹ ਪਹਿਲਾ ਸੈਂਕੜਾ ਲਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਇਕ ਵਾਰ ਫਿਰ ਅਜਿਹਾ ਹੀ ਪ੍ਰਦਰਸ਼ਨ ਕਰਨ ਦੀ ਉਮੀਦ ਹੈ।