ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਏਸ਼ੀਆ ਕੱਪ ਦਾ ਅਹਿਮ ਮੈਚ ਚੱਲ ਰਿਹਾ ਹੈ। ਇਸ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਸਟਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਫਖ਼ਰ ਜ਼ਮਾਨ ਅਤੇ ਇਮਾਮ ਉਲ ਹਕ ਨੂੰ ਆਊਟ ਕੀਤਾ। ਜਿਥੇ ਇਮਾਮ-ਉਲ-ਹੱਕ ਨੇ ਦੋ ਦੌੜਾਂ ਬਣਾਈਆਂ ਹਨ, ਉੱਥੇ ਫਖਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਭੁਵੀ ਨੇ ਫਖੜ ਨੂੰ ਚਾਹਲ ਦੇ ਹੱਥਾਂ ਵਿੱਚ ਕੈਚ ਪਕੜਾ ਕੇ ਆਊਟ ਕੀਤਾ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ-ਰੋਜ਼ਾ ਮੈਚ 15 ਮਹੀਨੇ ਬਾਅਦ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਇੰਗਲੈਂਡ 'ਚ ਹੋਏ ਚੈਂਪੀਅਨਜ਼ ਟਰਾਫ਼ੀ ਵਿੱਚ ਖੇਡੀਆ ਸਨ, ਜਿੱਥੇ ਭਾਰਤ ਨੂੰ ਫਾਈਨਲ ਵਿੱਚ ਇਕ ਪਾਸੜ ਮੈਚ 'ਚ ਪਾਕਿਸਤਾਨ ਨੇ 180 ਦੌੜਾਂ ਨਾਲ ਹਰਾਇਆ ਸੀ. ਉਸ ਮੈਚ ਵਿੱਚ ਫਖਰ ਜਮਾਨ ਨੇ ਸ਼ਤਕ ਮਾਰਿਆ ਸੀ।
ਉਸ ਮੈਚ ਤੋਂ ਬਾਅਦ ਅਚਾਨਕ ਫਖੜ ਇਕ ਹੀਰੋ ਦੇ ਤੌਰ 'ਤੇ ਉਭਰਿਆ ਤੇ ਉਸ ਦਾ ਬੱਲਾ ਲਗਾਤਾਰ ਅੱਗ ਓਗਲ ਰਿਹਾ ਹੈ। ਫਖ਼ਰ ਪਾਕਿਸਤਾਨ ਦੇ ਇਕ ਦਿਨਾ ਟੀਮ ਵਿਚ ਡਬਲ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।