ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਭਾਰਤੀ ਟੀਮ ਦੇ ਇਸ ਗੇਂਦਬਾਜ਼ ਨੇ ਸ਼ੁਰੂ ਕੀਤੀ ਟ੍ਰੇਨਿੰਗ

ਭਾਰਤ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਕੋਰੋਨਾ ਵਾਇਰਸ ਕਾਰਨ ਦੋ ਮਹੀਨੇ ਦੀ ਬਰੇਕ ਤੋਂ ਬਾਅਦ ਸਨਿੱਚਰਵਾਰ ਨੂੰ ਆਊਟਡੋਰ ਟ੍ਰੇਨਿੰਗ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ। ਭਾਰਤ ਲਈ 1 ਟੈਸਟ, 11 ਵਨਡੇ ਤੇ 15 ਟੀ20 ਕੌਮਾਂਤਰੀ ਮੈਚ ਖੇਡਣ ਵਾਲੇ ਠਾਕੁਰ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਬੋਇਸਰ 'ਚ ਸਥਾਨਕ ਮੈਦਾਨ ਵਿੱਚ ਅਭਿਆਸ ਸ਼ੁਰੂ ਕੀਤਾ।
 

ਮਹਾਰਾਸ਼ਟਰ ਸਰਕਾਰ ਨੇ 'ਹਰੇ' ਤੇ 'ਸੰਤਰੀ' ਖੇਤਰਾਂ ਵਿੱਚ ਦਰਸ਼ਕਾਂ ਤੋਂ ਬਿਨਾਂ ਦਰਸ਼ਕਾਂ ਦੇ ਨਿੱਜੀ ਟ੍ਰੇਨਿੰਗ ਲਈ ਸਟੇਡੀਅਮ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ 31 ਮਈ ਤਕ ਲੌਕਡਾਊਨ ਦੇ ਚੌਥੇ ਪੜਾਅ ਵਿੱਚ ਕੁਝ ਪਾਬੰਦੀਆਂ 'ਚ ਰਾਹਤ ਦਿੱਤੀ ਹੈ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
 

ਠਾਕੁਰ ਨੇ ਇਸ ਮੌਕੇ ਕਿਹਾ ਕਿ ਹਾਂ, ਅਸੀਂ ਅੱਜ ਅਭਿਆਸ ਕੀਤਾ ਹੈ। ਇਹ ਵਧੀਆ ਸੀ ਅਤੇ ਦੋ ਮਹੀਨਿਆਂ ਬਾਅਦ ਟ੍ਰੇਨਿੰਗ ਕਰਨਾ ਨਿਸ਼ਚਤ ਤੌਰ 'ਤੇ ਚੰਗਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪਾਲਘਰ ਦਾਹਾਨੂੰ ਤਾਲੁਕਾ ਸਪੋਰਟਸ ਐਸੋਸੀਏਸ਼ਨ ਨੇ ਬੋਇਸਰ 'ਚ ਨੈੱਟ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ, ਜੋ ਮੁੰਬਈ ਤੋਂ 110 ਕਿਲੋਮੀਟਰ ਦੀ ਦੂਰੀ 'ਤੇ ਹੈ। ਉਨ੍ਹਾਂ ਕਿਹਾ ਕਿ ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ।
 

ਪਿਛਲੇ ਸੈਸ਼ਨ ਵਿੱਚ ਮੁੰਬਈ ਲਈ ਰਣਜੀ 'ਚ ਡੈਬਿਊ ਕਰਨ ਵਾਲੇ ਹਾਰਦਿਕ ਤਾਮੋਰੇ ਨੂੰ ਵੀ ਇਸੇ ਮੈਦਾਨ ਵਿੱਚ ਟ੍ਰੇਨਿੰਗ ਕਰਦੇ ਵੇਖਿਆ ਗਿਆ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਚੋਟੀ ਦੇ ਕ੍ਰਿਕਟਰ ਅਜੇ ਵੀ ਨਿੱਜੀ ਟ੍ਰੇਨਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੇ ਫਾਰਮ ਵਿੱਚ ਟ੍ਰੇਨਿੰਗ ਲੈ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fast bowler Shardul Thakur become first India cricketer to return to training during lockdown