ਭਾਰਤ ’ਚ ਨਵੰਬਰ ਮਹੀਨੇ ਹੋਣ ਵਾਲਾ ਫੀਫਾ ਅੰਡਰ–17 ਮਹਿਲਾ ਵਿਸ਼ਵ ਕੱਪ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਟੂਰਨਾਮੈਂਟ ਦੇਸ਼ ਦੇ ਪੰਜ ਸ਼ਹਿਰਾਂ ਕੋਲਕਾਤਾ, ਗੁਹਾਟੀ, ਭੂਬਨੇਸ਼ਵਰ, ਅਹਿਮਦਾਬਾਦ ਤੇ ਨਵੀਂ ਮੁੰਬਈ ’ਚ ਦੋ ਤੋਂ 21 ਨਵੰਬਰ ਤੱਕ ਚੱਣਾ ਸੀ।
ਇਸ ਟੂਰਨਾਮੈਂਟ ’ਚ 16 ਟੀਮਾਂ ਭਾਗ ਲੈਣ ਵਾਲੀਆਂ ਸਨ, ਜਿਸ ਵਿੱਚ ਭਾਰਤ ਦੀ ਟੀਮ ਨੇ ਮੇਜ਼ਬਾਨ ਵਜੋਂ ਭਾਗ ਲੈਣਾ ਸੀ। ਇਹ ਅੰਡਰ–17 ਮਹਿਲਾ ਵਿਸ਼ਵ ਕੰਪ ’ਚ ਭਾਗ ਲੈਣ ਦਾ ਭਾਰਤ ਦਾ ਪਹਿਲਾ ਮੌਕਾ ਸੀ। ਫੀਫਾ ਦੇ ਸੰਗਠਨਾਂ ਨੇ ਇਹ ਟੂਰਨਾਮੈਂਟ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।
ਫੀਫਾ ਕੌਂਸਲ ਦੇ ਬਿਊਰੋ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਤੀਜਿਆਂ ਨਾਲ ਨਿਪਟਦ ਲਈ ਇਸ ਕਾਰਜ–ਸਮੂਹ ਦਾ ਗਠਨ ਕੀਤਾ ਹੈ। ਕਾਰਜ–ਸਮੂਹ ਨੇ ਫੀਫਾ ਕੌਂਸਲ ਨੂੰ ਪਨਾਮਾ ਕੋਸਟਾ ਰਿਕਾ ’ਚ ਸਾਲ 2020 ਦੌਰਾਨ ਹੋਣ ਵਾਲਾ ਫੀਫਾ ਅੰਡਰ–20 ਵਿਸ਼ਵ ਕੰਪ ਵੀ ਮੁਲਤਵੀ ਕਰਨ ਦੀ ਬੇਨਤੀ ਕੀਤੀ। ਇਹ ਟੂਰਨਾਮੈਂਟ ਅਗਸਤ–ਸਤੰਬਰ ’ਚ ਹੋਣਾ ਤੈਅ ਸੀ।
ਇਸ ਦੇ ਨਾਲ ਹੀ ਨਵੰਬਰ ਮਹੀਨੇ ਭਾਰਤ ’ਚ ਹੋਣ ਵਾਲਾ ਅੰਡਰ–17 ਵਿਸ਼ਵ ਕੱਪ ਵੀ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ। ਫੀਫਾ ਨੇ ਇੰਕ ਬਿਆਨ ’ਚ ਕਿਹਾ ਕਿ ਨਵੀਂਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮਹਿਲਾਂ ਦੇ ਕੌਮਾਂਤਰੀ ਕੈਲੰਡਰ ’ਤੇ ਕੰਮ ਕਰਨ ਲਈ ਇੱਕ ਉੱਪ–ਕਾਰਜ ਸਮੂਹ ਦੇ ਗਠਨ ਦਾ ਵੀ ਫ਼ੈਸਲਾ ਲਿਆ ਗਿਆ, ਜੋ ਫੀਫਾ ਦੇ ਮੁਲਤਵੀ ਟੂਰਨਾਮੈਂਟਾਂ ਦੇ ਸ਼ਡਿਊਲ ਵਿੱਚ ਤਬਦੀਲੀ ਉੱਤੇ ਗ਼ੌਰ ਕਰੇਗਾ।
ਕਾਰਜ ਸਮੂਹ ’ਚ ਫੀਫਾ ਪ੍ਰਸ਼ਾਸਨ ਤੇ ਜਨਰਲ ਸਕੱਤਰ ਤੇ ਸਾਰੀਆਂ ਫ਼ੈਡਰੇਸ਼ਨਾਂ ਦੇ ਮੁੱਖ ਕਾਰਜਕਾਰੀ ਅਘਿਕਾਰੀ ਸ਼ਾਮਲ ਸਨ। ਟੈਲੀ–ਕਾਨਫ਼ਰੰਸ ਰਾਹੀਂ ਹੋਈ ਪਹਿਲੀ ਮੀਟਿੰਗ ’ਚ ਇਸ ਵਿੱਚ ਕਈ ਸੁਝਾਵਾਂ ਉੱਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਗਈ।
ਭਾਰਤ ’ਚ ਅੰਡਰ–17 ਮਹਿਲਾ ਵਿਸ਼ਵ ਕੱਪ ਦਾ ਪ੍ਰੋਗਰਾਮ ਬੀਤੇ ਫ਼ਰਵਰੀ ਮਹੀਨੇ ਜਾਰੀ ਕੀਤਾ ਗਿਆ ਸੀ। ਨਵੀਂ ਮੁੰਬਈ ’ਚ ਇਸ ਦਾ ਫ਼ਾਈਨਲ ਹੋਣਾ ਸੀ।