ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ਕ੍ਰਿਕਟ ਲਈ 14 ਜੂਨ, 2018 ਦਾ ਦਿਨ ਹੋ ਗਿਆ ਹਮੇਸ਼ਾ ਲਈ ਯਾਦਗਾਰੀ

afghanistan cricket team

ਅਫਗਾਨਿਸਤਾਨ ਕ੍ਰਿਕਟ ਲਈ 14 ਜੂਨ, 2018 ਦਾ ਦਿਨ ਹਮੇਸ਼ਾ ਯਾਦਗਾਰੀ ਹੋ ਗਿਆ. ਇਸ ਦਿਨ ਬੰਗਲੌਰ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਅਫਗਾਨ ਕ੍ਰਿਕਟ ਟੀਮ ਨੇ ਭਾਰਤ ਵਿਰੁੱਧ ਆਪਣਾ ਪਹਿਲਾ ਟੈਸਟ ਮੈਚ ਖੇਡਿਆ. ਇਸ ਮੌਕੇ 'ਤੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਫਗਾਨੀ ਟੀਮ ਨੂੰ ਵਿਸ਼ੇਸ਼ ਸੁਨੇਹਾ ਭੇਜਿਆ.  ਸੁਨੇਹੇ ਚ ਪ੍ਰਧਾਨ ਮੰਤਰੀ ਨੇ ਟੈਸਟ ਮੈਚ ਦੇ ਪਹਿਲੇ ਦਿਨ ਅਫ਼ਗਾਨਿਸਤਾਨੀ ਕ੍ਰਿਕਟ ਟੀਮ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ. ਉਨ੍ਹਾਂ ਨੇ ਟਵੀਟ ਕੀਤਾ ਅਤੇ ਪੱਤਰ ਰਾਹੀਂ ਇੱਕ ਸੰਦੇਸ਼ ਵੀ ਭੇਜਿਆ.

 

ਅਫਗਾਨਿਸਤਾਨ ਆਈਸੀਸੀ ਟੈਸਟ ਟੀਮ ਦਾ ਦਰਜਾ ਹਾਸਿਲ ਕਰਨ ਵਾਲਾ 12ਵਾਂ ਦੇਸ਼ ਬਣ ਗਿਆ ਹੈ. ਕਾਬੁਲ 'ਚ ਭਾਰਤੀ ਸਫ਼ਾਰਤਖਾਨੇ ਨੇ ਇਸ ਚਿੱਠੀ ਨੂੰ ਟਵੀਟ ਕੀਤਾ ਹੈ. ਪ੍ਰਧਾਨ ਮੰਤਰੀ ਨੇ ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਵੀ ਵਧਾਈ ਦਿੱਤੀ ਹੈ. ਭਾਰਤ ਅਫਗਾਨਿਸਤਾਨ ਕ੍ਰਿਕੇਟ ਟੀਮ ਨੂੰ ਜ਼ਰੂਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਹੈ. ਇਸ ਪਹਿਲਕਦਮੀ ਅਧੀਨ, ਗ੍ਰੇਟਰ ਨੋਇਡਾ ਅਤੇ ਦੇਹਰਾਦੂਨ 'ਚ  ਨਵੇਂ ਬਣੇ ਕ੍ਰਿਕਟ ਸਟੇਡੀਅਮ ਅਫਗਾਨ ਟੀਮ ਦੇ ਹਵਾਲੇ ਕੀਤੇ ਗਏ ਹਨ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi greets afghanistan team before first test against india