ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਨੂੰ ਜਡੇਜਾ 'ਤੇ ਆਇਆ ਗੁੱਸਾ, ਲੋਕਾਂ ਨੇ ਬਣਾ ਦਿੱਤਾ ਮਜ਼ਾਕ

ਵਿਰਾਟ ਨੂੰ ਜਡੇਜਾ 'ਤੇ ਆਇਆ ਗੁੱਸਾ

ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਕੁਝ ਅਜਿਹਾ ਹੋਇਆ ਕਿ ਕਪਤਾਨ ਵਿਰਾਟ ਕੋਹਲੀ ਨੂੰ ਰਵਿੰਦਰ ਜਡੇਜਾ 'ਤੇ ਗੁੱਸਾ ਆ ਗਿਆ। ਵੈਸਟਇੰਡੀਜ਼ ਦੀ ਪਹਿਲੀ ਪਾਰੀ ਦੇ ਦੌਰਾਨ,ਵਿਰਾਟ ਨੂੰ ਜਡੇਜਾ ਦੇ ਰਨ-ਆਊਟ 'ਤੇ ਗੁੱਸਾ ਆਇਆ। ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਦੌਰਾਨ 3 ਵਿਕਟ ਗੁਆਉਣ ਤੋਂ ਬਾਅਦ, ਹੇਟਮੇਅਰ ਅਤੇ ਐਮਬ੍ਰਿਸ ਕਰੀਜ਼ 'ਤੇ ਖੇਡ ਰਹੇ ਸਨ।

 

ਅਸ਼ਵਿਨ ਦੇ ਓਵਰ ਦੀ ਪੰਜਵੀਂ ਗੇਂਦ 'ਤੇ ਹੇਟਮੇਅਰ ਸ਼ਾੱਟ ਖੇਡ ਕੇ ਰਨ ਲੈਣ ਲਈ ਭੱਜਿਆ, ਪਰ ਕਿਸੇ ਉਲਝਣ ਕਰਕੇ ਦੋਵੇਂ ਹੀ ਬੱਲੇਬਾਜ਼ ਸਟਰਾਈਕਰ ਐਂਂਡ 'ਤੇ ਪਹੁੰਚ ਗਏ। ਪਰ ਇਸ ਤੋਂ ਬਾਅਦ ਜਡੇਜਾ ਨੇ ਬੜੇ ਹੀ ਮਜ਼ੇਦਾਰ ਢੰਗ ਨਾਲ ਹੇਟਮੇਅਰ ਨੂੰ ਰਨ-ਆਊਟ ਕੀਤਾ ਕਿ ਸਾਰੇ ਹੱਸਣ ਲੱਗ ਪਏ। ਜਡੇਜਾ ਦੇ ਇਸ ਤਰ੍ਹਾਂ ਕਰਨ 'ਤੇ ਵਿਰਾਟ ਨੂੰ ਪਹਿਲਾ ਤਾਂ ਗੁੱਸਾ ਆਇਆ, ਪਰ ਬਾਅਦ ਵਿੱਚ ਵੀ ਉਹ ਵੀ ਹੱਸਣ ਲੱਗ ਪਏ।

 

ਮੈਚ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਇਸ ਮਜ਼ੇਦਾਰ ਸੀਨ ਬਾਰੇ ਕਿਹਾ।"ਦੋਵੇਂ ਬੱਲੇਬਾਜ਼ ਭੱਜ ਕੇ ਇੱਕ ਸਥਾਨ ਤੇ ਆਏ ਤਾਂ ਮੈਂ ਸੋਚਿਆ ਕਿ ਮੈਂ ਉਨ੍ਹਾਂ ਨੂੰ ਆਰਾਮ ਨਾਲ ਆਊਟ ਕਰ ਦੇਵਾਗਾ। ਮੈਂ ਹੱਥ ਵਿੱਚ ਗੇਂਦ ਲੈ ਕੇ ਹੌਲੀ-ਹੌਲੀ ਵਿਕਟਾਂ ਵੱਲ ਵਧਣ ਲੱਗਿਆ। ਪਰ ਮੈਂ ਨਹੀਂ ਸੋਚਿਆ ਸੀ ਕਿ ਅਚਾਨਕ ਹੇਟਮੇਅਰ ਦੌੜ ਪਏਗਾ। ਮੈਂ ਗੇਂਦ ਸਟੰਪ 'ਤੇ ਸੁੱਟ ਦਿੱਤੀ ਤੇ ਕਿਸਮਤ ਨਾਲ ਗੇਂਦ ਵਿਕਟਾਂ ਉੱਤੇ ਲੱਗ ਵੀ ਗਈ। '

 

ਬੀਸੀਸੀਆਈ ਨੇ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿਚ ਵਿਰਾਟ ਦੇ ਚਿਹਰੇ 'ਤੇ ਗੁੱਸਾ ਕਾਫੀ ਸਪੱਸ਼ਟ ਹੈ। ਲੋਕਾਂ ਨੇ ਇਸ ਫੋਟੋ ਉੱਤੇ ਬਹੁਤ ਟਿੱਪਣੀਆਂ ਕੀਤੀਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fight between virat kohli and ravinder jadega