ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਮਿਲੀ 2023 ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ

ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ (ਐਫ਼ਆਈਐਚ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 2023 ਪੁਰਸ਼ ਹਾਕੀ ਵਰਲਡ ਕੱਪ ਭਾਰਤ ਵਿੱਚ ਹੋਵੇਗਾ। ਇਸ ਤੋਂ ਇਲਾਵਾ ਸਪੇਨ ਅਤੇ ਨੀਦਰਲੈਂਡਜ਼ ਨੂੰ 2022 ਵਿੱਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਮਿਲੀ ਹੈ।

 

 

 

 

ਦੱਸਣਯੋਗ ਹੈ ਕਿ ਸਾਲ 2023 ਵਿੱਚ ਹੋਣ ਵਾਲੇ ਪੁਰਸ਼ ਹਾਕੀ ਵਰਲਡ ਕੱਪ 13 ਜਨਵਰੀ ਤੋਂ 29 ਜਨਵਰੀ ਦਰਮਿਆਨ ਹੋਵੇਗਾ, ਜਦੋਂ ਕਿ ਮਹਿਲਾ ਵਿਸ਼ਵ ਕੱਪ ਲਈ ਤਰੀਕ 1 ਜੁਲਾਈ 2022 ਤੋਂ 17 ਜੁਲਾਈ 2022 ਤੱਕ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਵਿਸ਼ਵ ਕੱਪਾਂ ਲਈ ਸਥਾਨਾਂ ਦਾ ਐਲਾਨ ਬਾਅਦ ਵਿੱਚ ਸਬੰਧਤ ਦੇਸ਼ ਵੱਲੋਂ ਕੀਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਐੱਫ਼ਆਈਐਚ ਨੇ ਇਨ੍ਹਾਂ ਵੱਕਾਰੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਲਈ ਚੰਗੀ ਬੋਲੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਥੇ ਕਿਸੇ ਦੇਸ਼ ਦੀ ਚੋਣ ਕਰਨਾ ਬਹੁਤ ਮੁਸ਼ਕਲ ਫ਼ੈਸਲਾ ਸੀ। ਕਿਉਂਕਿ ਸਾਡਾ ਮਿਸ਼ਨ ਦੁਨੀਆਂ ਭਰ ਵਿੱਚ ਖੇਡ ਨੂੰ ਵਧਾਉਣਾ ਹੈ, ਸਾਨੂੰ ਨਿਸ਼ਚਤ ਤੌਰ ਉੱਤੇ ਨਿਵੇਸ਼ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਕਾਰਜਕਾਰੀ ਬੋਰਡ ਨੇ ਦੋਵੇਂ ਵਿਸ਼ਵ ਕੱਪਾਂ ਲਈ ਯੋਗਤਾ ਪ੍ਰਕਿਰਿਆ ਨੂੰ ਵੀ ਪ੍ਰਵਾਨਗੀ ਦਿੱਤੀ।

 

ਤਿੰਨ ਵਾਰ ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਨੇ ਇਕ ਵਾਰ ਮੁੜ 2023 ਵਿੱਚ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਇਸ ਆਯੋਜਨ ਲਈ ਅਰਜ਼ੀ ਦਿੱਤਾ ਸੀ। ਭਾਰਤ ਤੋਂ ਇਲਾਵਾ ਬੈਲਜ਼ੀਅਮ ਅਤੇ ਮਲੇਸ਼ੀਆ ਨੇ ਵੀ ਇਸ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਇਹ ਦੋਵੇਂ ਦੇਸ਼ ਇਸ ਨੂੰ 2022 ਵਿੱਚ 1 ਅਤੇ 17 ਜੁਲਾਈ ਦੇ ਵਿੱਚ ਕਰਵਾਉਣਾ ਚਾਹੁੰਦੇ ਸਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fih declared as India to host 2023 Men Hockey World Cup