ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਲਾਬੀ ਗੇਂਦ ਨਾਲ ਪਹਿਲਾ ਡੇਅ–ਨਾਈਟ ਟੈਸਟ ਮੈਚ ਕੋਲਕਾਤਾ ’ਚ ਸ਼ੁਰੂ

ਗੁਲਾਬੀ ਗੇਂਦ ਨਾਲ ਪਹਿਲਾ ਡੇਅ–ਨਾਈਟ ਟੈਸਟ ਮੈਚ ਕੋਲਕਾਤਾ ’ਚ ਸ਼ੁਰੂ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਲੜੀ ਦਾ ਆਖ਼ਰੀ ਟੈਸਟ ਮੈਚ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਬੰਗਲਾ ਦੇਸ਼ ਨੇ ਟਾਸ ਜਿੱਤ ਲਿਆ ਹੈ ਤੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਇਸ ਮੈਚ ਲਈ ਟਾੱਸ ਵਾਸਤੇ ਖ਼ਾਸ ਸਿੱਕੇ ਦੀ ਵਰਤੋਂ ਕੀਤੀ ਗਈ। ਬੰਗਲਾਦੇਸ਼ ਦੇ ਪਲੇਇੰਗ ਇਲੈਵਨ ’ਚ ਦੋ ਤਬਦੀਲੀਆਂ ਕੀਤੀਆਂ ਗਈਆਂ ਹਨ; ਜਦ ਕਿ ਭਾਰਤ ਦੇ ਪਲੇਇੰਗ ਇਲੈਵਨ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

 

 

ਵਿਰਾਟ ਕੋਹਲੀ ਨੇ ਟਾੱਸ ਤੋਂ ਬਾਅਦ ਕਿਹਾ ਕਿ ਉਹ ਵੀ ਜੇ ਟਾੱਸ ਜਿੱਤਦੇ, ਤਾਂ ਪਹਿਲਾਂ ਬੱਲੇਬਾਜ਼ੀ ਦਾ ਹੀ ਫ਼ੈਸਲਾ ਲੈਂਦੇ। ਟੀਮ ਇੰਡੀਆ ਇਸ ਲੜੀ ਵਿੱਚ ਫ਼ਿਲਹਾ 1–0 ਨਾਲ ਅੱਗੇ ਹੈ।

 

 

ਭਾਰਤ ਨੇ ਇੰਦੌਰ ’ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਇਕ ਪਾਰੀ ਅਤੇ 130 ਦੌੜਾਂ ਨਾਲ ਜਿੱਤਿਆ ਸੀ। ਭਾਰਤ ਤੇ ਬੰਗਲਾ ਦੇਸ਼ ਦੋਵੇਂ ਹੀ ਟੀਮਾਂ ਆਪੋ–ਆਪਣਾ ਪਹਿਲਾ ਡੇ–ਨਾਈਟ ਟੈਸਟ ਮੈਚ ਖੇਡ ਰਹੀਆਂ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਵਿੱਚ ਗੁਲਾਮੀ ਗੇਂਦ ਨਾਲ ਟੈਸਟ ਮੈਚ ਖੇਡਿਆ ਜਾ ਰਿਹਾ ਹੈ।

 

 

ਅੱਜ ਸ਼ੁਰੂ ਹੋਏ ਮੈਚ ਵਿੱਚ ਐੱਸਜੀ ਪਿੰਕ ਗੇਂਦ ਦੀ ਵਰਤੋਂ ਕੀਤੀ ਜਾਵੇਗੀ।

 

 

ਭਾਰਤ ਦੀ ਟੀਮ: ਮਿਅੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਨੇ, ਰਵਿੰਦਰ ਜਡੇਜਾ, ਵ੍ਰਿਧੀਮਾਨ ਸਾਹਾ (ਵਿਕੇਟ ਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਈਸ਼ਾਂਤ ਸ਼ਰਮਾ।

 

 

ਬੰਗਲਾਦੇਸ਼ ਦੀ ਟੀਮ: ਸ਼ਾਦਮਾਨ ਇਸਲਾਮ, ਇਮਰੁਲ ਕੇਇਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫ਼ਿਕਰ ਰਹੀਮ, ਮਹਿਮੂਦਉੱਲ੍ਹਾ, ਲਿਟਨ ਦਾਸ (ਵਿਕੇਟ ਕੀਪਰ), ਨਈਮ ਹਸਨ, ਅਬੂ ਜਾਏਦ, ਅਲ–ਅਮੀਨ ਹੁਸੈਨ, ਇਬਾਦਤ ਹੁਸੈਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Day Night Test Match with Pink Ball in Kolkata starts