ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਕ੍ਰਿਕੇਟਰ ਚੰਦਰਸ਼ੇਖਰ ਵੱਲੋਂ ਖ਼ੁਦਕੁਸ਼ੀ

ਸਾਬਕਾ ਕ੍ਰਿਕੇਟਰ ਚੰਦਰਸ਼ੇਖਰ ਵੱਲੋਂ ਖ਼ੁਦਕੁਸ਼ੀ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਰਾਸ਼ਟਰੀ ਚੋਣਕਾਰ ਵੀ.ਬੀ. ਚੰਦਰਸ਼ੇਖਰ ਨੇ ਕਰਜ਼ੇ ਕਾਰਨ ਤਣਾਅ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਪਹਿਲਾਂ ਜਦੋਂ ਵੀਰਵਾਰ ਨੂੰ ਸ਼ੁਰੂਆਤੀ ਖ਼ਬਰਾਂ ਆਈਆਂ ਸਨ; ਤਦ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੱਸਿਆ ਗਿਆ ਸੀ ਪਰ ਅੱਜ ਸ਼ੁੱਕਰਵਾਰ ਨੂੰ ਪਤਾ ਲੱਗਾ ਹੈ ਕਿ ਚੰਦਰਸ਼ੇਖ਼ਰ ਹੁਰਾਂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਹੈ।

 

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੰਦਰਸ਼ੇਖਰ ਅੱਜ–ਕੱਲ੍ਹ ਕਰਜ਼ੇ ਕਾਰਨ ਕਾਫ਼ੀ ਤਣਾਅ ਵਿੱਚ ਸਨ। ਉਨ੍ਹਾਂ ਦੀ ਤਾਮਿਲ ਨਾਡੂ ਪ੍ਰੀਮੀਅਰ ਲੀਗ ਵਿੱਚ ਇੱਕ ਟੀਮ ‘ਵੀਬੀ ਕਾਂਚੀ ਵੀਰਨਜ਼’ ਸੀ, ਜਿਸ ਦਾ ਚੌਥਾ ਗੇੜ ਵੀਰਵਾਰ ਨੂੰ ਖ਼ਤਮ ਹੋਇਆ।

 

 

ਤਾਮਿਲ ਨਾਡੂ ਦੇ ਇਸ ਸਾਬਕਾ ਬੱਲੇਬਾਜ਼ ਦਾ ਛੇ ਦਿਨਾਂ ਬਾਅਦ 58ਵਾਂ ਜਨਮ ਦਿਨ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਧੀਆਂ ਛੱਡ ਗਏ ਹਨ। ਉਨ੍ਹਾਂ 1988 ਤੋਂ 1990 ਦੌਰਾਨ ਭਾਰਤ ਲਈ ਸੱਤ ਵਨ–ਡੇਅ ਖੇਡੇ ਸਨ; ਜਿਨ੍ਹਾਂ ਵਿੱਚ ਉਨ੍ਹਾਂ 88 ਦੌੜਾਂ ਬਣਾਈਆਂ ਸਲ। ਪਰ ਘਰੇਲੂ ਪੱਧਰ ਉੱਤੇ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਸੀ।

 

 

ਚੰਦਰਸ਼ੇਖਰ ਨੇ ਘਰੇਲੂ ਮੈਚਾਂ ਦੌਰਾਨ 81 ਮੈਚਾਂ ਵਿੱਚ 4,999 ਦੌੜਾਂ ਬਣਾਈਆਂ ਸਨ; ਜਿਨ੍ਹਾਂ ਵਿੱਚੋਂ 237 ਨਾਟ–ਆਊਟ ਦਾ ਸਕੋਰ ਸਭ ਤੋਂ ਵਧੀਆ ਸੀ। ਉਹ ਆਪੀਐੱਲ ਟੀਮ ਚੇਨਈ ਸੁਪਰ–ਕਿੰਗਜ਼ ਦੇ ਡਾਇਰੈਕਟਰ ਤੇ ਸਿਲੈਕਟਰ ਵੀ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Cricketer Chandrashekhar commits Suicide