ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 'ਚ ਚੇਨਈ ਸੁਪਰਕਿੰਗਜ਼ ਦੇ ਚੈਂਪੀਅਨ ਸਪਿਨ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) 'ਚ ਚੇਨਈ ਸੁਪਰਕਿੰਗਜ਼ ਦੀ ਚੈੰਪੀਅਨ ਟੀਮ ਦੇ ਮੁੱਖ ਸਪਿਨ ਗੇਂਦਬਾਜ਼ ਰਹੇ ਸ਼ਾਦਾਬ ਜਕਾਤੀ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ। ਗੋਆ ਦੇ ਇਸ ਖਿਡਾਰੀ ਨੇ ਚੇਨਈ ਸੁਪਰਕਿੰਗਜ਼ ਤੋਂ ਇਲਾਵਾ ਗੁਜਰਾਤ ਲਾਇੰਸ, ਰਾਇਲ ਚੈਲੇਂਜਰ ਬੰਗਲੁਰੂ ਲਈ ਵੀ ਆਪਣਾ ਖੇਡ ਵਿਖਾਇਆ ਸੀ।
 

ਸ਼ਾਦਾਬ ਜਕਾਤੀ ਨੇ ਟਵਿਟਰ 'ਤੇ ਲਿਖਿਆ, "ਖੇਡ ਦੇ ਸਾਰੇ ਫਾਰਮੈਟਾਂ ਤੋਂ ਮੈਂ ਸੰਨਿਆਸ ਲੈ ਲਿਆ ਹੈ। ਪਿਛਲੇ ਇੱਕ ਸਾਲ ਤੋਂ ਕ੍ਰਿਕਟ ਵੀ ਨਹੀਂ ਖੇਡ ਰਿਹਾ ਸੀ। ਇਸ ਮੌਕੇ ਜਦੋਂ ਮੈਂ ਪਿੱਛੇ ਮੁੜ ਕੇ ਕਰੀਅਰ ਨੂੰ ਵੇਖਦਾ ਹਾਂ ਤਾਂ ਮੈਂ ਆਪਣੇ ਪਰਿਵਾਰ, ਦੋਸਤਾਂ ਦਾ ਧੰਨਵਾਦੀ ਹਾਂ, ਜੋ ਮੇਰੇ ਨਾਲ ਖੜ੍ਹੇ ਰਹੇ। ਬੀਸੀਸੀਆਈ, ਗੋਆ ਕ੍ਰਿਕਟ ਦਾ ਧੰਨਵਾਦ ਜਿਨ੍ਹਾਂ ਨੇ ਪਿਛਲੇ 23 ਸਾਲਾਂ 'ਚ ਮੇਰੇ ਸੁਪਨੇ (ਕ੍ਰਿਕਟ ਖੇਡਣ) ਨੂੰ ਪੂਰਾ ਕਰਨ 'ਚ ਮਦਦ ਕੀਤੀ।"
 

ਜ਼ਿਕਰਯੋਗ ਹੈ ਕਿ ਸ਼ਾਦਾਬ ਜਕਾਤੀ ਨੇ 92 ਏ-ਕੈਟਾਗਰੀ ਮੈਚਾਂ 'ਚ 22.04 ਦੀ ਔਸਤ ਨਾਲ 2737 ਦੌੜਾਂ ਬਣਾਈਆਂ ਹਨ। ਇਸ 'ਚ 1 ਸੈਂਕੜਾ ਅਤੇ 14 ਅਰਧ ਸੈਂਕੜੇ ਵੀ ਸ਼ਾਮਿਲ ਹਨ। ਉਨ੍ਹਾਂ ਦਾ ਸਰਬੋਤਮ ਸਕੋਰ ਅਜੇਤੂ 100 ਦੌੜਾਂ ਹਨ। ਖੱਬੇ ਹੱਥ ਦੇ ਸਪਿਨਰ ਜਕਾਤੀ ਨੇ ਆਈਪੀਐਲ 'ਚ ਕੁੱਲ 59 ਮੁਕਾਬਲੇ ਖੇਡੇ ਅਤੇ 47 ਵਿਕਟਾਂ ਲਈਆਂ। 
 

ਸਾਲ 2010 'ਚ ਚੇਨਈ ਸੁਪਰਕਿੰਗਜ਼ ਨੇ ਜਦੋਂ ਪਹਿਲੀ ਵਾਰ ਆਈਪੀਐਲ ਜਿੱਤਿਆ ਸੀ, ਉਦੋਂ ਜਕਾਤੀ ਦੀ ਅਹਿਮ ਭੂਮਿਕਾ ਰਹੀ ਸੀ। ਏ-ਕੈਟਾਗਰੀ ਮੈਚਾਂ 'ਚ 275 ਵਿਕਟਾਂ ਲੈਣ ਵਾਲੇ ਜਕਾਤੀ ਨੇ 1998/99 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਹ ਕਦੇ ਭਾਰਤ ਟੀਮ 'ਚ ਥਾਂ ਨਹੀਂ ਬਣਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former CSK spinner and ms dhoni team member Shadab Jakati quits all forms of cricket