ਸਾਬਕਾ ਭਾਰਤੀ ਫੁਟਬਾਲ ਕਪਤਾਨ ਬਾਈਚੁੰਗ ਭੂਟੀਆ ਨੇ ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਸਮਰੱਥਨ ਕੀਤਾ, ਜਿਨ੍ਹਾਂ ਨੇ ਬੱਲੇ ਨਾਲ ਘੱਟ ਹੁੰਦੀ ਚਮਕ ਕਾਰਨ ਪ੍ਰਸ਼ੰਸਕਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭੂਟੀਆ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਰਿਹਾ ਹੈ। ਲੋਕ ਇਸ ਸਮੇਂ ਉਸ ਦੀ ਇਸ ਲਈ ਆਲੋਚਨਾ ਕਰ ਰਹੇ ਹਨ ਕਿਉਂਕਿ ਉਹ ਬਲੀ ਦਾ ਬੱਕਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜੇ ਤੁਸੀਂ ਇਸ ਵਿਸ਼ਪ ਕੱਪ ਨੂੰ ਵੇਖੋ ਤਾਂ ਮੈਨੂੰ ਲੱਗਦਾ ਹੈ ਕਿ ਉਸ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਭੂਟੀਆ ਨੂੰ ਇਹ ਵੀ ਲੱਗਦਾ ਹੈ ਕਿ ਵਿਸ਼ਵ ਕੱਪ ਵਿੱਚ ਵਿਸ਼ਵ ਪੱਧਰੀ ਅਪੀਲ ਦੀ ਕਮੀ ਹੈ ਅਤੇ ਉਨ੍ਹਾਂ ਨੇ ਤਾਂ ਇਸ ਨੂੰ ਦੱਖਣੀ ਏਸ਼ੀਆ ਕੱਪ ਕਰਾਰ ਦਿੱਤਾ ਹੈ ਜਦਕਿ ਆਸਟਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਵਿੱਚ ਸ਼ਾਮਲ ਹਨ। ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ ਧੋਨੀ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਉਨ੍ਹਾਂ ਨੇ ਇਥੇ ਕਿਹਾ ਹੈ ਕਿ ਮੈਨੂੰ ਇਹ ਵਿਸ਼ਵ ਕੱਪ ਪੂਰੀ ਤਰ੍ਹਾਂ ਦੱਖਣੀ ਏਸ਼ੀਆ ਕੱਪ ਲੱਗਦਾ ਹੈ। ਇਹ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਭਾਰਤ ਵਿਚਕਾਰ ਮੁਕਾਬਲੇ ਵਰਗਾ ਹੈ। ਅਗਲੇ 10 ਸਾਲਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਏਸ਼ੀਆਈ ਟੀਮਾਂ ਜਿਵੇਂ ਕਿ ਭੂਟਾਨ ਅਤੇ ਨੇਪਾਲ ਵੀ ਇਸ ਦੇ ਲਈ ਕੁਇਲੀਫਾਈ ਕਰ ਰਹੀਆਂ ਹਨ।