ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੇ ਲਈ ਇਸ ਸਾਬਕਾ ਕ੍ਰਿਕਟਰ ਦੀ ਜਾਨ

ਪਾਕਿਸਤਾਨ ਦੇ ਸਾਬਕਾ ਫਸਟ ਕਲਾਸ ਕ੍ਰਿਕਟਰ ਜ਼ਫ਼ਰ ਸਰਫ਼ਰਾਜ ਦਾ ਦੇਹਾਂਤ ਹੋ ਗਿਆ ਹੈ। ਜ਼ਫ਼ਰ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਸੀ। 50 ਸਾਲਾ ਪਾਕਿਸਤਾਨੀ ਕ੍ਰਿਕਟਰ ਪਿਛਲੇ 3 ਦਿਨ ਤੋਂ ਪੇਸ਼ਾਵਰ ਦੇ ਨਿੱਜੀ ਹਸਪਤਾਲ ਦੇ ਆਈਸੀਯੂ 'ਚ ਸੀ। ਈਐਸਪੀਐਨ ਕ੍ਰਿਕਇਨਫ਼ੋ ਦੀ ਰਿਪੋਰਟ ਦੇ ਅਨੁਸਾਰ ਜ਼ਫ਼ਰ ਸਰਫ਼ਰਾਜ ਪਾਕਿਸਤਾਨ ਦੇ ਪਹਿਲੇ ਪੇਸ਼ੇਵਰ ਕ੍ਰਿਕਟਰ ਹਨ, ਜਿਨ੍ਹੀਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।
 

ਜ਼ਫ਼ਰ ਸਰਫ਼ਰਾਜ ਨੇ ਸਾਲ 1988 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 15 ਫਸਟ ਕਲਾਸ ਮੈਚਾਂ 'ਚ ਪੇਸ਼ਾਵਰ ਲਈ 616 ਦੌੜਾਂ ਬਣਾਈਆਂ ਸਨ। ਸਾਲ 1994 'ਚ ਰਿਟਾਇਰਮੈਂਟ ਤੋਂ ਪਹਿਲਾਂ ਉਸ ਨੇ 6 ਦਿਨਾਂ ਮੈਚ 'ਚ 96 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਸਾਲ 2000 ਦੇ ਮੱਧ 'ਚ ਸੀਨੀਅਰ ਅਤੇ ਅੰਡਰ-19 ਪੇਸ਼ਾਵਰ ਟੀਮਾਂ ਲਈ ਕੋਚ ਵਜੋਂ ਸੇਵਾ ਨਿਭਾਈ ਸੀ।
 

ਜ਼ਫ਼ਰ ਪਾਕਿਸਤਾਨ ਦੇ ਅੰਤਰਰਾਸ਼ਟਰੀ ਖਿਡਾਰੀ ਅਖ਼ਤਰ ਸਰਫ਼ਰਾਜ ਦੇ ਭਰਾ ਸਨ। ਅਖ਼ਤਰ ਦੀ 10 ਮਹੀਨੇ ਪਹਿਲਾਂ ਪੇਸ਼ਾਵਰ 'ਚ ਮੌਤ ਹੋ ਗਈ ਸੀ। ਅਖ਼ਤਰ ਸਰਫ਼ਰਾਜ ਦੀ ਮੌਤ ਕੋਲੋਨ ਕੈਂਸਰ ਕਾਰਨ ਹੋਈ ਸੀ। ਪਾਕਿਸਤਾਨ 'ਚ ਕੋਰੋਨਾ ਪਾਜ਼ੀਟਿਵ ਦੇ ਲਗਭਗ 5374 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 744 ਮਾਮਲੇ ਪੇਸ਼ਾਵਰ, ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਸ਼ਹਿਰ 'ਚੋਂ ਹਨ।
 

ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਮੰਗਲਵਾਰ (14 ਅਪ੍ਰੈਲ) ਤੱਕ ਲੌਕਡਾਊਨ ਵਧਾਉਣ ਸਬੰਧੀ ਆਪਣੇ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ, ਜਦਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 5,478 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 7 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਦੀ ਕੁੱਲ ਗਿਣਤੀ 93 ਹੋ ਗਈ। ਮੰਤਰਾਲੇ ਨੇ ਕਿਹਾ ਕਿ 1,095 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਪਰ 44 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Pak first class cricketer Zafar Sarfaraz passes away after testing positive for coronavirus