ਅਗਲੀ ਕਹਾਣੀ

ਭਾਰਤ ਨੇ ਚੌਥੇ ਵਨਡੇ ਕ੍ਰਿਕਟ ਮੈਚ ’ਚ ਆਸਟ੍ਰੇਲੀਆ ਨੂੰ ਦਿੱਤਾ 359 ਰਨਾਂ ਦਾ ਟੀਚਾ

ਭਾਰਤ ਨੇ ਮੋਹਾਲੀ ਚ ਖੇਡੇ ਜਾ ਰਹੇ ਚੌਥੇ ਵਨਡੇ ਕ੍ਰਿਕਟ ਮੈਚ ਮੁਕਾਬਲੇ ਚ ਆਸਟ੍ਰੇਲੀਆ ਸਾਹਮਣੇ ਜਿੱਤ ਲਈ 359 ਰਨਾਂ ਦਾ ਟੀਚਾ ਰੱਖਿਆ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਵਿਖੇ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈ ਐਸ ਬਿੰਦਰਾ ਸਟੇਡੀਅਮ ਚ ਖੇਡੇ ਜਾ ਰਹੇ ਇਸ ਮੈਚ ਵਿਚ ਭਾਰਤ ਨੇ ਟਾਂਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਕੁੱਲ 50 ਓਵਰਾਂ ਚ 9 ਵਿਕਟਾਂ ਤੇ 358 ਰਨਾਂ ਦਾ ਸਕੋਰ ਬਣਾਇਆ।

 

ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ਿਖਰ ਧਵਨ ਨੇ ਲਹਿ ਚ ਵਾਪਸੀ ਕਰਦਿਆਂ ਹੋਇਆਂ 115 ਗੇਂਦਾਂ ਚ 18 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 143 ਰਨਾਂ ਦੀ ਸੈਂਕੜਾਮਾ ਪਾਰੀ ਖੇਡੀ। ਉਨ੍ਹਾਂ ਦੇ ਸ਼ੁਰੂਆਤੀ ਜੋੜੀਦਾਰ ਬੱਲੇਬਾਜ਼ ਰੋਹਿਤ ਸ਼ਰਮਾ ਕੁਝ ਖਾਸ ਕਮਾਲ ਨਹੀਂ ਕਰ ਪਾਏ ਤੇ ਆਪਣੇ 23ਵੇਂ ਵਨਡੇ ਸੈਂਕੜੇ ਤੋਂ ਸਿਰਫ 5 ਰਨਾਂ ਤੋਂ ਪਿਛੜ ਗਏ। ਰੋਹਿਤ ਸ਼ਰਮਾ ਨੇ 92 ਗੇਂਦਾਂ ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 95 ਰਨ ਬਣਾਏ।

 

ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਵਿਚਾਲੇ ਪਹਿਲੀ ਵਿਕਟ ਲਈ 31 ਓਵਰਾਂ ਚ 193 ਰਨਾਂ ਦੀ ਸਾਂਝ ਖੇਡੀ ਗਈ। ਇਸ ਤੋਂ ਬਾਅਦ ਰਿਸ਼ਭ ਪੰਤ, ਕੇ ਐਲ ਰਾਹੁਲ ਅਤੇ ਵਿਜੇ ਸ਼ੰਕਰ ਨੇ ਕ੍ਰਮਵਾਰ 36, 26 ਅਤੇ 26 ਰਨਾਂ ਦੀ ਛੋਟਾ ਪਰ ਅਹਿਮ ਯੋਗਦਾਰ ਦਿੱਤਾ। ਵਿਰਾਟ ਕੋਹਲੀ 7 ਅਤੇ ਕੇਦਾਰ ਜਾਧਵ 10 ਰਨ ਬਣਾ ਕੇ ਆਊਟ ਹੋ ਗਏ। ਭੁਵਨੇਸ਼ਵਰ ਕੁਮਾਰ ਵੀ 1 ਰਨ ਬਣਾ ਕੇ ਚਲਦੇ ਬਣੇ।

 

ਇਸ ਤੋਂ ਬਾਅਦ ਆਏ ਯੂਜਵੇਂਦਰ ਚਹਿਲ ਬਿਨਾ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਜਸਪ੍ਰਤੀ ਬੁਮਰਾਹ ਨੇ ਸਿਰਫ ਇਕ ਗੇਂਦ ਖੇਡੀ ਤੇ 6 ਰਨ ਬਣਾਏ। ਉਨ੍ਹਾਂ ਨੇ ਬਾਰੀ ਦੀ ਆਖਰੀ ਗੇਂਦ ਤੇ ਪੈਟ ਕਮਿੰਸ ਨੂੰ ਛੱਕਾ ਮਾਰਿਆ। ਕੁਲਦੀਪ ਯਾਦਵ 1 ਰਨ ਬਣਾ ਕੇ ਨਾਬਾਦ ਪਰਤੇ। ਆਸਟ੍ਰੇਲੀਆ ਲਈ ਪੈਟ ਕਮਿੰਸ ਨੇ ਸਭ ਤੋਂ ਜ਼ਿਆਦਾ 5 ਅਤੇ ਝਾਏ ਰਿਚਰਡਸਨ ਨੇ 3 ਵਿਕਟਾਂ ਲਈਆਂ। ਏਡਮ ਜੰਪਾ ਨੂੰ ਵੀ 1 ਵਿਕਟ ਮਿਲੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India scored 359 runs in the fourth ODI against Australia