ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੌਥਾ ਵਨਡੇ ਕ੍ਰਿਕਟ ਮੈਚ: ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ 5 ਮੈਚਾਂ ਦੀ ਲੜੀ ਦੇ ਚੌਥੇ ਵਨਡੇ ਕ੍ਰਿਕਟ ਮੈਚ ਵਿਚ ਭਾਰਤ ਨੂੰ ਅੱਜ 8 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਵਨਡੇ ਮੈਚ ਵਿਚ ਭਾਰਤੀ ਟੀਮ ਨੂੰ ਚੌਥੀ ਵਾਰ 8 ਵਿਕਟਾਂ ਦੇ ਅੰਤਰ ਨਾਲ ਹਰਾਇਆ ਹੈ। ਭਾਰਤੀ ਟੀਮ ਨੇ ਸ਼ੁਰੂਆਤੀ ਤਿੰਨ ਵਨਡੇ ਮੈਚ ਜਿੱਤ ਕੇ ਲੜੀ ਪਹਿਲਾਂ ਹੀ ਆਪਣੇ ਨਾਂ ਕਰ ਲਈ ਸੀ ਪਰ ਅੱਜ ਦੇ ਨਤੀਜਿਆਂ ਮਗਰੋਂ ਉਹ ਨਿਊਜ਼ੀਲੈਂਡ ਖਿਲਾਫ਼ ਕਲੀਨ ਸਵੀਪ ਕਰਨ ਤੋਂ ਵਾਂਝੀ ਰਹਿ ਗਈ। ਹੁਣ ਭਾਰਤੀ ਟੀਮ ਇਸ ਲੜੀ ਚ 3–1 ਨਾਲ ਅੱਗੇ ਹੈ।

 

 

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਨੂੰ 14 ਮਾਰਚ 2009 ਨੂੰ ਆਕਲੈਂਡ ਚ 8 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ 13 ਜੂਨ 1979 ਨੂੰ ਲੀਡਰਸ਼ (ਇੰਗਲੈਂਡ) ਅਤੇ 15 ਨਵੰਬਰ 1995 ਨੂੰ ਜਮਸ਼ੇਦਪੁਰ ਚ ਭਾਰਤ ਖਿਲਾਫ਼ 8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

 

ਇਸ ਤੋਂ ਪਹਿਲਾਂ ਅੱਜ ਦੀ ਖੇਡ ਚ ਨਿਊਜ਼ੀਲੈਂਡ ਖਿਲਾਫ਼ 5 ਮੈਚਾਂ ਦੀ ਲੜੀ ਦੇ ਚੌਥੇ ਵਨਡੇ ਕ੍ਰਿਕਟ ਮੈਚ ਮੁਕਾਬਲੇ ਦੀ ਭਾਰਤੀ ਟੀਮ ਅੱਜ 30.5 ਓਵਰਾਂ ਚ 92 ਰਨਾਂ ਤੇ ਢੇਰ ਹੋ ਗਈ ਸੀ। ਭਾਰਤੀ ਟੀਮ ਦੇ 2 ਖਿਡਾਰੀ ਜ਼ੀਰੋ ਰਨਾਂ ਤੇ ਆਊਟ ਹੋ ਗਏ। ਭਾਰਤ ਵਲੋਂ ਸਭ ਤੋਂ ਜ਼ਿਆਦਾ 18 ਰਨ ਯੁਜਵਿੰਦਰ ਚਹਿਲ ਨੇ ਬਣਾਂਏ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

ਨਿਊਜ਼ਲੈਂਡ ਲਈ ਟ੍ਰੇਂਟ ਬੋਲਟ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਲਈਆਂ। ਉਨ੍ਹਾਂ ਨੇ ਆਪਣੇ ਕਰਿਅਰ ਚ 5ਵੀਂ ਵਾਰ 5 ਵਿਕਟਾਂ ਲਈਆਂ ਹਨ। ਭਾਰਤ ਦਾ ਨਿਊਜ਼ੀਲੈਂਡ ਖਿਲਾਫ ਇਹ ਦੂਜਾ ਘੱਟੋ ਘੱਟ ਰਨਾਂ ਦਾ ਅੰਕੜਾ ਹੈ।

 

ਇਸ ਤੋਂ ਪਹਿਲਾਂ ਭਾਰਤ ਨੇ 10 ਅਗਸਤ 2010 ਚ ਦਾਮਬੁਲਾ ਚ ਨਿਊਜ਼ੀਲੈਂਡ ਖਿਲਾਫ਼ ਭਾਰਤੀ ਟੀਮ 29.3 ਓਵਰਾਂ ਚ 88 ਰਨ ਬਣਾ ਕੇ ਸਾਰੀ ਟੀਮ ਢੇਰ ਹੋ ਗਈ ਸੀ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fourth ODI match between India and New Zealand