ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਸਾਲਾਂ ਪਿੱਛੋਂ ਫ਼ਰਾਂਸ ਨੇ ਜਿੱਤਿਆ ਫੀਫਾ ਵਰਲਡ ਕੱਪ

20 ਸਾਲਾਂ ਪਿੱਛੋਂ ਫ਼ਰਾਂਸ ਨੇ ਜਿੱਤਿਆ ਫੀਫਾ ਵਰਲਡ ਕੱਪ

1 / 220 ਸਾਲਾਂ ਪਿੱਛੋਂ ਫ਼ਰਾਂਸ ਨੇ ਜਿੱਤਿਆ ਫੀਫਾ ਵਰਲਡ ਕੱਪ

ਫ਼ਰਾਂਸ ਨੂੰ ਵਰਲਡ ਕੱਪ ਜਿਤਾਉਣ ਦਾ ਸਿਹਰਾ ਕੋਚ ਦਿਦੀਏਰ ਡੈਸਚੈਂਪਸ ਨੂੰ ਦਿੱਤਾ ਜਾ ਰਿਹਾ ਹੈ

2 / 2ਫ਼ਰਾਂਸ ਨੂੰ ਵਰਲਡ ਕੱਪ ਜਿਤਾਉਣ ਦਾ ਸਿਹਰਾ ਕੋਚ ਦਿਦੀਏਰ ਡੈਸਚੈਂਪਸ ਨੂੰ ਦਿੱਤਾ ਜਾ ਰਿਹਾ ਹੈ

PreviousNext

ਰੂਸ ਦੀ ਰਾਜਧਾਨੀ ਮਾਸਕੋ `ਚ ਐਤਵਾਰ ਨੂੰ ਫ਼ਰਾਂਸ ਨੇ ਇਤਿਾਹਸ ਦੁਹਰਾਉਂਦਿਆਂ ਇੱਕ ਵਾਰ ਫਿਰ ਵਿਸ਼ਵ ਕੱਪ ਦਾ ਖਿ਼ਤਾਬ ਆਪਣੇ ਨਾਂਅ ਕਰ ਲਿਆ। ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ `ਚ ਫ਼ਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਕਰਾਰੀ ਹਾਰ ਦੇ ਕੇ ਟ੍ਰਾਫ਼ੀ ਜਿੱਤ ਲਈ। ਫ਼ਰਾਂਸ ਦੀ ਤੇਜ਼ ਰਫ਼ਤਾਰ ਟੀਮ ਨੂੰ ਇਸ ਮੁਕਾਮ `ਤੇ ਪਹੁੰਚਾਉਣ ਅਤੇ ਉਸ ਨੂੰ 20 ਸਾਲਾਂ ਪਿੱਛੋਂ ਵਰਲਡ ਕੱਪ ਜਿਤਾਉਣ ਦਾ ਸਿਹਰਾ ਕੋਚ ਦਿਦੀਏਰ ਡੈਸਚੈਂਪਸ ਨੂੰ ਦਿੱਤਾ ਜਾ ਰਿਹਾ ਹੈ।


ਫ਼ਰਾਂਸ ਦੇ ਕੋਚ ਦਾ ਰਿਕਾਰਡ
ਫ਼ਰਾਂਸ ਦੀ ਇਸ ਵਰਲਡ ਕੱਪ ਫ਼ਤਿਹ ਨਾਲ ਹੀ ਕੋਚ ਨਾਲ ਵੀ ਇੱਕ ਖ਼ਾਸ ਤਰ੍ਹਾਂ ਦਾ ਰਿਕਾਰਡ ਜੁੜ ਗਿਆ ਹੈ। ਸਿਰਫ਼ ਫ਼ਰਾਂਸ ਦੀ ਟੀਮ ਨੇ ਹੀ ਦੂਜੀ ਵਾਰ ਫੀਫਾ ਵਿਸ਼ਵ ਕੱਪ ਖਿ਼ਤਾਬ ਨਹੀਂ ਜਿੱਤਿਆ ਹੈ, ਸਗੋਂ ਕੋਚ ਡੈਸਚੈਂਪਸ ਨੇ ਵੀ ਇਹ ਟ੍ਰਾਫ਼ੀ ਦੂਜੀ ਵਾਰ ਚੁੱਕੀ ਹੈ। ਜੀ ਹਾਂ, ਇਸ ਤੋਂ ਪਹਿਲਾਂ ਬਤੌਰ ਖਿਡਾਰੀ ਉਨ੍ਹਾਂ ਇਹ ਖਿ਼ਤਾਬ ਜਿੱਤਿਆ ਸੀ ਅਤੇ ਹੁਣ ਕੋਚ ਵਜੋਂ ਜਿੱਤਿਆ ਹੈ। ਇਸ ਦੇ ਨਾਲ ਹੀ ਦਿਦੀਏਰ ਇਹ ਮੁਕਾਮ ਹਾਸਲ ਕਰਨ ਵਾਲੇ ਦੁਨੀਆ ਦੇ ਤੀਜੇ ਸ਼ਖ਼ਸ ਬਣ ਗਏ ਹਨ।


ਲਗਾਤਾਰ ਤਿੰਨ ਮੈਚਾਂ ਦੌਰਾਨ ਵਾਧੂ ਸਮੇਂ `ਚ ਜਿੱਤ ਕੇ ਵਿਸ਼ਵ ਕੱਪ ਦੇ 21ਵੇਂ ਸੰਸਕਰਨ ਦੇ ਫ਼ਾਈਨਲ `ਚ ਪੁੱਜੀ ਕ੍ਰੋਏਸ਼ੀਆ ਦੀ ਟੀਮ ਪਹਿਲੀ ਵਾਰ ਖਿ਼ਤਾਬ ਨਹੀਂ ਜਿੱਤ ਸਕੀ। ਆਪਣੇ ਪਿਛਲੇ ਚਾਰ ਮੈਚਾਂ ਵਿੱਚ ਇੱਕ ਗੋਲ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਨ ਵਾਲੀ ਕ੍ਰੋਏਸ਼ੀਆਈ ਟੀਮ ਇਹ ਸਿਲਸਿਲਾ ਫ਼ਰਾਂਸ ਵਿਰੁੱਧ ਫ਼ਾਈਨਲ `ਚ ਨਹੀਂ ਦੁਹਰਾ ਸਕੀ। ਕ੍ਰੋਏਸ਼ੀਆ ਦੀ ਕਿਸਮਤ ਨੇ ਵੀ ਫ਼ਾਈਨਲ ਮੁਕਾਬਲੇ `ਚ ਉਸ ਦਾ ਸਾਥ ਨਹੀਂ ਦਿੱਤਾ। ਮੈਚ ਦਾ ਪਹਿਲਾ ਗੋਲ਼ ਫ਼ਰਾਂਸ ਨੇ ਕੀਤਾ ਪਰ ਇਹ ਆਤਮਘਾਤੀ ਗੋਲ਼ ਸੀ, ਜੋ ਕ੍ਰੋਏਸ਼ੀਆ ਦੇ ਮਾਰੀਓ ਮੰਡੁਜੁਕਿਚ ਨੇ ਕੀਤਾ। ਇੱਥੇ ਵਰਨਣਯੋਗ ਹੈ ਕਿ ਮੰਡੁਜੁਕਿਚ ਦੇ ਗੋਲ ਨਾਲ ਹੀ ਕ੍ਰੋਏਸ਼ੀਆ ਨੇ ਸੈਮੀਫ਼ਾਈਨਲ `ਚ ਇੰਗਲੈਂਡ ਨੂੰ 2-1 ਨਾਲ ਹਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਇਹ ਵਿਸ਼ਵ ਕੱਪ ਦੇ ਫ਼ਾਈਨਲ `ਚ ਹੋਇਆ ਪਹਿਲਾ ਆਤਮਘਾਤੀ ਗੋਲ਼ ਸੀ, ਜਿਸ ਨੇ ਕ੍ਰੋਏਸ਼ੀਆ ਨੂੰ ਨਿਰਾਸ਼ ਕਰ ਦਿੱਤਾ।


ਇਸੇ ਗੋਲ ਨਾਲ ਫ਼ਾਈਨਲ ਮੈਚ ਵਿੱਚ ਕ੍ਰੋਏਸ਼ੀਆ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਭਾਵੇਂ ਈਵਾਨ ਪੇਰੀਸਿਚ ਨੇ ਸ਼ਾਨਦਾਰ ਗੋਲ ਠੋਕ ਕੇ ਕ੍ਰੋਏਸ਼ੀਆ ਨੂੰ ਬਰਾਬਰੀ ਕਰਨ ਦਾ ਮੌਕਾ ਦਿੱਤਾ ਪਰ ਕਿਸਮਤ ਇੱਕ ਵਾਰ ਫਿਰ ਕ੍ਰੋਏਸ਼ੀਆ ਤੋਂ ਰੁੱਸੀ ਰਹੀ। ਜਿਸ ਪੇਰੀਸਿਚ ਨੇ ਗੋਲ਼ ਦਾਗ਼ ਕੇ ਕ੍ਰੋਏਸ਼ੀਆ ਨੂੰ ਮੈਚ ਵਿੱਚ ਬਰਾਬਰੀ ਦਿਵਾਈ, ਉਸੇ ਹੱਥੋਂ ਹੈਂਡਬਾਲ ਹੋ ਗਿਆ ਅਤੇ ਫ਼ਰਾਂਸ ਨੂੰ 38ਵੇਂ ਮਿੰਟ ਦੌਰਾਨ ਇੱਕ ਪੈਨਲਟੀ ਕਿੱਕ ਮਿਲ ਗਈ। ਫ਼ਾਈਨਲ ਦਾ ਦਿਨ ਕ੍ਰੋਏਸ਼ੀਆ ਲਈ ਸ਼ੁਭ ਸਾਬਤ ਨਹੀਂ ਹੋਇਆ। ਪਹਿਲੇ ਹਾਫ਼ ਦੌਰਾਨ ਜ਼ਬਰਦਸਤ ਖੇਡਣ ਵਾਲੀ ਕ੍ਰੋਏਸ਼ੀਆ ਦੂਜੇ ਹਾਫ਼ ਵਿੱਚ ਫ਼ਰਾਂਸ ਦੇ ਪੌਲ ਪੋਗਬਾ ਅਤੇ ਕਾਇਲੀਅਨ ਐਂਬਾਪੇ ਵੱਲੋਂ ਕੀਤੇ ਦੋ ਗੋਲ਼ਾਂ ਤੋਂ ਬਾਅਦ ਪੂਰੀ ਤਰ੍ਹਾਂ ਖਿੰਡ-ਪੁੰਡ ਕੇ ਰਹਿ ਗਈ। ਕ੍ਰੋਏਸ਼ੀਆ ਨੇ ਭਾਵੇਂ ਹਾਰ ਝੱਲੀ ਹੋਵੇ ਪਰ ਉਹ ਦੁਨੀਆ ਭਰ; ਦੇ ਫ਼ੁਟਬਾਲ ਪ੍ਰੇਮੀਆਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:France Wins Fifa World Cup